ਖੁੱਲ੍ਹਿਆ ਦੇਸ਼ ਦਾ ਸਭ ਤੋਂ ਵੱਡਾ ਹਾਈਟੈੱਕ ‘ਕਿਡਨੀ ਡਾਇਲਸਿਸ ਹਸਪਤਾਲ’, ਇਲਾਜ ਹੋਵੇਗਾ ਮੁਫ਼ਤ
Sunday, Mar 07, 2021 - 01:39 PM (IST)
ਨਵੀਂ ਦਿੱਲੀ— ਦੇਸ਼ ’ਚ ਕਿਡਨੀ ਫੇਲ੍ਹ ਹੋਣ ਦੀਆਂ ਸਮੱਸਿਆਵਾਂ ਦੁੱਗਣੀ ਰਫ਼ਤਾਰ ਨਾਲ ਵਧ ਰਹੀਆਂ ਹਨ। ਇੰਨਾ ਹੀ ਨਹੀਂ ਕਿਡਨੀ ਡਾਇਲਸਿਸ ਲਈ ਜ਼ਿਆਦਾਤਰ ਪ੍ਰਾਈਵੇਟ ਹਸਪਤਾਲਾਂ ’ਚ ਪੈਸਾ ਬਹੁਤ ਜ਼ਿਆਦਾ ਲੱਗਦਾ ਹੈ। ਹੁਣ ਦਿੱਲੀ ਵਿਚ ਦੇਸ਼ ਦਾ ਪਹਿਲਾ ਹਾਈਟੈੱਕ ਸਹੂਲਤਾਂ ਨਾਲ ਲੈੱਸ ਕਿਡਨੀ ਡਾਇਲਸਿਸ ਹਸਪਤਾਲ ਖੋਲ੍ਹਿਆ ਗਿਆ ਹੈ, ਜਿਸ ’ਚ ਇਲਾਜ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ।
ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ ’ਚ ਬੋਲਣ ਲਈ ਤਾਪਸੀ ਪੰਨੂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹੈ : ਸਿਰਸਾ
ਦਰਅਸਲ ਇਹ ਹਸਪਤਾਲ ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਵਲੋਂ ਦਿੱਲੀ ਦੇ ਬਾਲਾ ਸਾਹਿਬ ਗੁਰਦੁਆਰੇ ਦੇ ਇਕ ਹਿੱਸੇ ਵਿਚ ਖੋਲ੍ਹਿਆ ਗਿਆ ਹੈ। ਇਸ ਹਸਪਤਾਲ ਦਾ ਨਾਂ ਗੁਰੂ ਹਰੀਕਿਸ਼ਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ ਐਂਡ ਰਿਸਰਚ ਕਿਡਨੀ ਡਾਇਲਸਿਸ ਹੈ, ਜਿਸ ਦਾ ਉਦਘਾਟਨ ਅੱਜ ਹੋਇਆ ਹੈ।
ਇਹ ਵੀ ਪੜ੍ਹੋ : ਸੰਘਰਸ਼ ਦੇ 100ਵੇਂ ਦਿਨ ਮੌਕੇ ਕਿਸਾਨਾਂ ਨੇ ਜਾਮ ਕੀਤਾ KMP ਐਕਸਪ੍ਰੈੱਸ ਵੇਅ
ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਭਾਰਤ ਦੇ ਸਭ ਤੋਂ ਵੱਡੇ ਕਿਡਨੀ ਡਾਇਲਸਿਸ ਹਸਪਤਾਲ ’ਚ ਕੋਈ ਬਿਲਿੰਗ ਕਾਊਂਟਰ ਨਹੀਂ ਹੋਵੇਗਾ। ਦੇਸ਼ ਦੇ ਤਕਨੀਕੀ ਰੂਪ ਨਾਲ ਅਤਿ-ਆਧੁਨਿਕ ਕਿਡਨੀ ਡਾਇਲਸਿਸ ਹਸਪਤਾਲ ’ਚ ਸਿਹਤ ਨਾਲ ਸੰਬੰਧਤ ਹਰ ਤਰ੍ਹਾਂ ਦੀਆਂ ਸੇਵਾਵਾਂ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ। ਨਾਲ ਹੀ ਗੁਰੂ ਕਾ ਲੰਗਰ ਦੀ ਸੇਵਾ ਵੀ। ਮਨੁੱਖਤਾ ਦੀ ਸੇਵਾ ’ਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਇਕ ਹੋਰ ਕਦਮ ਹੈ। ਸਿਰਫ਼ ਬੀਮਾਰ ਰੋਗੀਆਂ ਲਈ ਰਜਿਸਟ੍ਰੇਸ਼ਨ ਕਾਊਂਟਰ ਹੋਵੇਗਾ। ਮਰੀਜ਼ ਤੋਂ ਇਕ ਵੀ ਪੈਸਾ ਨਹੀਂ ਲਿਆ ਜਾਵੇਗਾ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ 'ਚ ਸੋਧ ਨੂੰ ਤਿਆਰ ਸਰਕਾਰ, ਰਾਜਨੀਤੀ ਕਰ ਰਿਹੈ ਵਿਰੋਧੀ ਧਿਰ : ਤੋਮਰ
ਸਿਰਸਾ ਨੇ ਦੱਸਿਆ ਕਿ ਇਸ ਹਸਪਤਾਲ ’ਚ ਮਰੀਜ਼ਾਂ ਲਈ 100 ਬੈੱਡ ਅਤੇ ਇਲੈਕਟ੍ਰਿਕ ਚੇਅਰ ਵੀ ਹਨ। ਡਾਇਲਸਿਸ ਦੌਰਾਨ ਜੇਕਰ ਕੋਈ ਮਰੀਜ਼ ਬੈੱਡ ’ਤੇ ਪਰੇਸ਼ਾਨੀ ਮਹਿਸੂਸ ਕਰਦਾ ਹੈ ਤਾਂ ਉਹ ਚੇਅਰ ’ਤੇ ਵੀ ਬੈਠ ਸਕਦਾ ਹੈ। ਇੱਥੇ ਲਾਈਆਂ ਗਈਆਂ ਮਸ਼ੀਨਾਂ ਆਧੁਨਿਕ ਹੋਣ ਦੇ ਨਾਲ ਹੀ ਨਵੀਨਤਮ ਤਕਨਾਲੋਜੀ ਨਾਲ ਲੈੱਸ ਹਨ। ਸਿਰਸਾ ਨੇ ਅੱਗੇ ਦੱਸਿਆ ਕਿ ਇਸ ਹਸਪਤਾਲ ’ਚ ਦੇਸ਼ ਦੇ ਕਿਸੇ ਵੀ ਕੋਨੇ ਤੋਂ ਆ ਕੇ ਮਰੀਜ਼ ਡਾਇਲਸਿਸ ਕਰਵਾ ਸਕਣਗੇ। ਇਕ ਦਿਨ ’ਚ ਕਰੀਬ 500 ਮਰੀਜ਼ਾਂ ਦੇ ਕਿਡਨੀ ਡਾਇਲਸਿਸ ਦੀ ਸਹੂਲਤ ਹੋਵੇਗੀ। ਇਕ ਮਰੀਜ਼ ਦਾ ਡਾਇਲਸਿਸ ਕਰੀਬ 3-4 ਘੰਟੇ ਚੱਲਦਾ ਹੈ, ਅਜਿਹੇ ਵਿਚ 100 ਬੈੱਡਾਂ ’ਤੇ ਵਾਰੀ-ਵਾਰੀ ਲੋਕ ਇਲਾਜ ਕਰਵਾ ਸਕਣਗੇ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਨੂੰ ਲੈ ਕੇ ਨਰਮ ਪਿਆ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਦਰਸ਼ਨ ਪਾਲ ਦਾ ‘ਸਟੈਂਡ’
ਇਹ ਵੀ ਪੜ੍ਹੋ : 26 ਨਵੰਬਰ 2020 ਤੋਂ ਹੁਣ ਤੱਕ ਜਾਣੋ ਕਿਸਾਨ ਅੰਦੋਲਨ ਦੇ ‘100 ਦਿਨ’ ਦਾ ਪੂਰਾ ਘਟਨਾਕ੍ਰਮ, ਤਸਵੀਰਾਂ ਦੀ ਜ਼ੁਬਾਨੀ