ਭਾਰਤ 'ਚ ਸਿਹਤ ਸਹੂਲਤਾਂ ਦੀ ਯੋਜਨਾ ਨੂੰ AIIB ਵੱਲੋਂ ਮਿਲ ਸਕਦੈ ਵੱਡਾ ਫੰਡ
Monday, Aug 03, 2020 - 01:32 PM (IST)
ਨਵੀਂ ਦਿੱਲੀ - ਦੇਸ਼ ਦੀ 8 ਅਰਬ ਡਾਲਰ ਦੀ ਇਕ ਸਿਹਤ ਸਹੂਲਤਾਂ ਦੀ ਯੋਜਨਾ ਨੂੰ ਏਸ਼ੀਅਨ ਇਨਫਰਾਸਟਰੱਕਚਰ ਇਨਵੈਸਟਮੈਂਟ ਬੈਂਕ (ਏ. ਆਈ. ਆਈ. ਬੀ.) ਵੱਲੋਂ ਲੋਨ ਮਿਲ ਸਕਦਾ ਹੈ। ਵਿਸ਼ਵ ਬੈਂਕ ਜਾਂ ਏਸ਼ੀਆਈ ਵਿਕਾਸ ਬੈਂਕ ਦੀ ਤਰ੍ਹਾਂ ਏ. ਆਈ. ਆਈ. ਬੀ. ਵੀ ਇਕ ਅੰਤਰਰਾਸ਼ਟਰੀ ਬੈਂਕ ਹੈ। ਇਸ ’ਚ ਚੀਨ ਦੀ ਸਭ ਤੋਂ ਜ਼ਿਆਦਾ 26.63 ਫੀਸਦੀ ਹਿੱਸੇਦਾਰੀ ਹੈ।
ਏ. ਆਈ. ਆਈ. ਬੀ. ਦੇ ਵਾਈਸ ਪ੍ਰੈਜ਼ੀਡੈਂਟ ਡੀ. ਕੇ. ਪਾਂਡਿਅਨ ਨੇ ਕਿਹਾ ਕਿ ਯੋਜਨਾ ਲਈ ਪੈਸਾ ਦੀ ਮਦਦ ਲਈ ਚੀਨ ’ਚ ਮੁੱਖਆਲਾ ਰੱਖਣ ਵਾਲਾ ਇਹ ਬੈਂਕ ਭਾਰਤ ਸਰਕਾਰ ਨਾਲ ਗੱਲ ਕਰ ਰਿਹਾ ਹੈ। ਇਸ ਯੋਜਨਾ ਤਹਿਤ ਦੇਸ਼ ਦੇ ਹਰ ਜ਼ਿਲ੍ਹੇ ’ਚ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਇਆ ਜਾਵੇਗਾ ਤਾਂ ਕਿ ਭਵਿੱਖ ’ਚ ਕਿਸੇ ਵੀ ਸਿਹਤ ਸੰਕਟ ਨਾਲ ਬਿਹਤਰ ਤਰੀਕੇ ਨਾਲ ਨਿੱਬੜਿਆ ਜਾ ਸਕੇ। ਵਿਸ਼ਵ ਬੈਂਕ ਅਤੇ ਏਸ਼ੀਆਈ ਵਿਕਾਸ ਬੈਂਕ ਵੀ ਇਸ ਯੋਜਨਾ ਨੂੰ ਲੈ ਕੇ ਸਿਹਤ ਮੰਤਰਾਲਾ ਨਾਲ ਗੱਲ ਕਰ ਰਹੇ ਹਨ।
ਇਹ ਵੀ ਦੇਖੋ: ਚੀਨੀ ਐਪ ਟਿੱਕਟਾਕ ਅਤੇ ਮਾਈਕ੍ਰੋਸਾਫਟ ਡੀਲ 'ਤੇ ਲੱਗਾ ਗ੍ਰਹਿਣ
ਇਸ ਸਾਲ ਏ. ਆਈ. ਆਈ . ਬੀ. ਦੇ ਲੋਨ ਨੂੰ ਮਿਲ ਸਕਦੀ ਹੈ ਮਨਜ਼ੂਰੀ
ਪਾਂਡਿਅਨ ਨੇ ਕਿਹਾ ਕਿ ਜੇਕਰ ਸਭ ਕੁੱਝ ਠੀਕ ਰਿਹਾ ਤਾਂ ਇਸ ਸਾਲ ਏ. ਆਈ. ਆਈ. ਬੀ. ਦੇ ਲੋਨ ਨੂੰ ਸਰਕਾਰ ਦੀ ਮਨਜ਼ੂਰੀ ਮਿਲ ਸਕਦੀ ਹੈ। ਚੀਨ ਦੇ ਪੇਈਚਿੰਗ ’ਚ ਮੁੱਖਆਲਾ ਰੱਖਣ ਵਾਲਾ ਇਹ ਬੈਂਕ ਪਹਿਲਾਂ ਵੀ ਭਾਰਤ ਨੂੰ ਕੋਰੋਨਾ ਵਾਇਰਸ ਨਾਲ ਨਿੱਬੜਨ ਲਈ 1.2 ਅਰਬ ਡਾਲਰ ਦਾ ਲੋਨ ਦੇ ਚੁੱਕਾ ਹੈ।
ਭਾਰਤ ਵੀ ਬੈਂਕ ਦਾ ਸੰਸਥਾਪਕ ਮੈਂਬਰ
ਭਾਰਤ ਕੋਲ ਏ. ਆਈ. ਆਈ. ਬੀ. ਦੀ ਦੂਜੀ ਸਭ ਤੋਂ ਵੱਡੀ 7.65 ਫੀਸਦੀ ਹਿੱਸੇਦਾਰੀ ਹੈ। ਇਸ ਬਹੁਪੱਖੀ ਬੈਂਕ ਦੀ ਸਥਾਪਨਾ 2016 ’ਚ ਹੋਈ ਸੀ। ਚੀਨ ਦੇ ਪੇਈਚਿੰਗ ’ਚ ਇਸ ਬੈਂਕ ਦਾ ਮੁੱਖਆਲਾ ਹੈ। ਭਾਰਤ ਵੀ ਇਸ ਬੈਂਕ ਦਾ ਸੰਸਥਾਪਕ ਮੈਂਬਰ ਹੈ।
ਇਹ ਵੀ ਦੇਖੋ: ਐਪਲ ਨੇ ਚੀਨ ਦੀ ਗੇਮਿੰਗ ਇੰਡਸਟਰੀ 'ਤੇ ਕੀਤੀ ਵੱਡੀ ਕਾਰਵਾਈ, 30 ਹਜ਼ਾਰ ਐਪਸ ਹਟਾਏ
ਏ. ਆਈ. ਆਈ. ਬੀ. ਨੇ ਭਾਰਤ ਨੂੰ ਦਿੱਤਾ ਸਭ ਤੋਂ ਜ਼ਿਆਦਾ ਕਰਜ਼ਾ
ਏ. ਆਈ. ਆਈ. ਬੀ. ਨੇ ਹੁਣ ਤੱਕ ਸਭ ਤੋਂ ਜ਼ਿਆਦਾ 25 ਫੀਸਦੀ ਕਰਜ਼ਾ ਭਾਰਤ ਨੂੰ ਦਿੱਤਾ ਹੈ। ਸਥਾਪਨਾ ਤੋਂ ਬਾਅਦ ਏ. ਆਈ. ਆਈ. ਬੀ . ਨੇ 16 ਜੁਲਾਈ, 2020 ਤੱਕ 24 ਅਰਥਵਿਵਸਥਾਵਾਂ ਦੀਆਂ 87 ਯੋਜਨਾਵਾਂ ਲਈ ਕੁਲ 19.6 ਅਰਬ ਡਾਲਰ ਦੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ ਹੈ। ਇਸ ’ਚੋਂ ਏ. ਆਈ. ਆਈ. ਬੀ. ਨੇ 4.3 ਅਰਬ ਡਾਲਰ ਦਾ ਕਰਜ਼ਾ ਭਾਰਤ ਦੀਆਂ 17 ਯੋਜਨਾਵਾਂ ਲਈ ਮਨਜ਼ੂਰ ਕੀਤਾ ਹੈ।
ਇਹ ਵੀ ਦੇਖੋ: ਹੈਲਮੇਟ ਪਾਉਣ ਤੋਂ ਬਾਅਦ ਵੀ ਕੱਟਿਆ ਜਾ ਸਕਦਾ ਹੈ ਚਾਲਾਨ, ਜਲਦ ਬਦਲਣ ਵਾਲਾ ਹੈ ਇਹ ਨਿਯਮ