‘ਬੇਲਗਾਮ’ ਹੋਇਆ ਕੋਰੋਨਾ, 24 ਘੰਟਿਆਂ ’ਚ ਆਏ 93 ਹਜ਼ਾਰ ਤੋਂ ਵੱਧ ਨਵੇਂ ਕੇਸ
Sunday, Apr 04, 2021 - 12:10 PM (IST)
ਨਵੀਂ ਦਿੱਲੀ— ਭਾਰਤ ’ਚ ਕੋਰੋਨਾ ਵਾਇਰਸ ਬੇਲਗਾਮ ਹੁੰਦਾ ਜਾ ਰਿਹਾ ਹੈ। ਦਿਨੋਂ-ਦਿਨ ਵਾਇਰਸ ਦਾ ਖ਼ੌਫ ਵਧਦਾ ਹੀ ਜਾ ਰਿਹਾ ਹੈ। ਐਤਵਾਰ ਨੂੰ ਕੋਰੋਨਾ ਵਾਇਰਸ ਦੇ 93,249 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਇਸ ਸਾਲ ਇਸ ਦਿਨ ’ਚ ਆਏ ਸਭ ਤੋਂ ਵੱਧ ਕੇਸ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 1,24,85,509 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ 19 ਸਤੰਬਰ ਮਗਰੋਂ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ ਸਾਹਮਣੇ ਆਏ ਆਏ ਸਭ ਤੋਂ ਵੱਧ ਕੇਸ ਹਨ। 19 ਸਤੰਬਰ ਨੂੰ 93,337 ਕੇਸ ਆਏ ਸਨ। ਅੰਕੜਿਆਂ ਮੁਤਾਬਕ ਮਹਾਮਾਰੀ ਨਾਲ 513 ਹੋਰ ਲੋਕਾਂ ਦੀ ਜਾਨ ਚੱਲੀ ਗਈ, ਜਿਸ ਨਾਲ ਮਿ੍ਰਤਕਾਂ ਦੀ ਗਿਣਤੀ ਵੱਧ ਕੇ 1,64,623 ਹੋ ਗਈ ਹੈ।
ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਵਧੀ ਰਫ਼ਤਾਰ, ਇਕ ਦਿਨ ’ਚ ਆਏ 89 ਹਜ਼ਾਰ ਤੋਂ ਪਾਰ ਕੇਸ
ਦੇਸ਼ ਵਿਚ ਹੁਣ ਤੱਕ 6,91,597 ਮਰੀਜ਼ ਕੋਵਿਡ-19 ਦਾ ਇਲਾਜ ਕਰਵਾ ਰਹੇ ਹਨ, ਜੋ ਕਿ ਵਾਇਰਸ ਦੇ ਕੁੱਲ ਕੇਸਾਂ ਦਾ 5,54 ਫ਼ੀਸਦੀ ਹੈ। ਸਿਹਤਮੰਦ ਹੋਣ ਵਾਲੇ ਲੋਕਾਂ ਦੀ ਦਰ ਡਿੱਗ ਕੇ 93.14 ਫ਼ੀਸਦੀ ਰਹਿ ਗਈ ਹੈ। ਅੰਕੜਿਆਂ ਮੁਤਾਬਕ ਇਸ ਬੀਮਾਰੀ ਨਾਲ ਹੁਣ ਤੱਕ 1,16,29,289 ਲੋਕ ਠੀਕ ਹੋ ਚੁੱਕੇ ਹਨ। ਜੇਕਰ ਗੱਲ ਟੀਕਾਕਰਨ ਦੀ ਕੀਤੀ ਜਾਵੇ ਤਾਂ ਦੇਸ਼ ਵਿਚ 7,59,79,651 ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਸਾਵਧਾਨ ! ਭਾਰਤ 'ਚ ਅਪ੍ਰੈਲ ਦੇ ਮੱਧ ਤੱਕ ਸਿਖ਼ਰ 'ਤੇ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ
ਬੀਤੇ 24 ਘੰਟਿਆਂ ’ਚ 513 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ 277 ਲੋਕਾਂ ਮਹਾਰਾਸ਼ਟਰ ਤੋਂ, 49 ਪੰਜਾਬ ਦੇ, 36 ਲੋਕ ਛੱਤੀਸਗੜ੍ਹ ਦੇ, 19 ਕਰਨਾਟਕ ਦੇ, 15 ਮੱਧ ਪ੍ਰਦੇਸ਼ ਦੇ, 14-14 ਲੋਕਾਂ ਦੀ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਦੇ, 13 ਲੋਕ ਗੁਜਰਾਤ ਦੇ, ਕੇਰਲ ਦੇ 12 ਅਤੇ 10-10 ਲੋਕਾਂ ਦੀ ਮੌਤ ਦਿੱਲੀ ਅਤੇ ਹਰਿਆਣਾ ਵਿਚ ਹੋਈ ਹੈ। ਦੇਸ਼ ਵਿਚ ਹੁਣ ਤੱਕ 1,64,623 ਲੋਕ ਜਾਨ ਗੁਆ ਚੁੱਕੇ ਹਨ। ਇਨ੍ਹਾਂ ’ਚੋਂ ਸਭ ਤੋਂ ਵੱਧ 55,656 ਲੋਕਾਂ ਦੀ ਮੌਤ ਮਹਾਰਾਸ਼ਟਰ ਤੋਂ ਹਨ। ਸਿਹਤ ਮੰਤਰਾਲਾ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ 70 ਫ਼ੀਸਦੀ ਤੋਂ ਵੱਧ ਲੋਕਾਂ ਨੂੰ ਹੋਰ ਬੀਮਾਰੀਆਂ ਵੀ ਸਨ।
ਇਹ ਵੀ ਪੜ੍ਹੋ : ਵੱਡੀ ਲਾਪਰਵਾਹੀ ! ਫੋਨ 'ਤੇ ਗੱਲ ਕਰਦੇ ਹੋਏ ਨਰਸ ਨੇ ਜਨਾਨੀ ਨੂੰ 2 ਵਾਰ ਲਗਾ ਦਿੱਤਾ ਕੋਰੋਨਾ ਦਾ ਟੀਕਾ