ਭਾਰਤ ’ਚ ਕੋਰੋਨਾ ਦਾ ਮੁੜ ਵਧਿਆ ਗਰਾਫ਼, ਇਕ ਦਿਨ ’ਚ ਆਏ 2,897 ਨਵੇਂ ਮਾਮਲੇ, 54 ਮੌਤਾਂ

Wednesday, May 11, 2022 - 11:18 AM (IST)

ਭਾਰਤ ’ਚ ਕੋਰੋਨਾ ਦਾ ਮੁੜ ਵਧਿਆ ਗਰਾਫ਼, ਇਕ ਦਿਨ ’ਚ ਆਏ 2,897 ਨਵੇਂ ਮਾਮਲੇ, 54 ਮੌਤਾਂ

ਨਵੀਂ ਦਿੱਲੀ- ਪੂਰੀ ਦੁਨੀਆ ਕੋਰੋਨਾ ਵਾਇਰਸ ਤੋਂ ਬੇਹਾਲ ਹੈ। ਭਾਰਤ ’ਚ ਫਿਰ ਤੋਂ ਕੋਰੋਨਾ ਮਰੀਜ਼ ਵੱਧਣ ਲੱਗੇ ਹਨ। ਹਾਲਾਂਕਿ ਅੱਜ ਬੁੱਧਵਾਰ ਨੂੰ ਕੱਲ ਦੇ ਮੁਕਾਬਲੇ ਨਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ ’ਚ ਇਜ਼ਾਫਾ ਹੋਇਆ ਹੈ। ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ 2,897 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 54 ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ। ਉੱਥੇ ਹੀ ਕੱਲ ਯਾਨੀ ਕਿ 10 ਮਈ ਨੂੰ 2,228 ਨਵੇਂ ਮਾਮਲੇ ਆਏ ਸਨ ਅਤੇ 10 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਦੇਸ਼ ’ਚ ਕੋਰੋਨਾ ਨੂੰ ਲੈ ਕੇ ਰਾਹਤ ਦੀ ਖ਼ਬਰ: ਪਿਛਲੇ 24 ਘੰਟਿਆਂ ’ਚ ਆਏ 2,288 ਨਵੇਂ ਮਾਮਲੇ, 10 ਮੌਤਾਂ

ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਹੁਣ ਤੱਕ ਕੁੱਲ 5,24,157 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ। ਸਰਗਰਮ ਮਾਮਲਿਆਂ ਦੀ ਗਿਣਤੀ 19,494 ’ਤੇ ਪਹੁੰਚ ਗਈ ਹੈ। ਸਰਗਰਮ ਮਾਮਲੇ ਕੁੱਲ ਵਾਇਰਸ ਦਾ 0.05 ਫ਼ੀਸਦੀ ਹੋ ਗਏ ਹਨ। ਉੱਥੇ ਹੀ ਇਕ ਦਿਨ ’ਚ 2,986 ਕੋਰੋਨਾ ਪੀੜਤ ਮਰੀਜ਼ ਠੀਕ ਹੋਏ ਹਨ। 

ਇਹ ਵੀ ਪੜ੍ਹੋ: ਅੰਬਾਲਾ ’ਚ JP ਨੱਢਾ ਨੇ ਕੈਂਸਰ ਹਸਪਤਾਲ ਦਾ ਕੀਤਾ ਉਦਘਾਟਨ, ਪੰਜਾਬ ਸਮੇਤ ਇਹ ਸੂਬੇ ਲੈ ਸਕਣਗੇ ਸਸਤਾ ਇਲਾਜ

ਦੇਸ਼ ’ਚ ਹੁਣ ਤੱਕ ਕੁੱਲ 4,25,66,935 ਪੀੜਤ ਮਰੀਜ਼ ਠੀਕ ਹੋ ਚੁੱਕੇ ਹਨ। ਸਰਕਾਰ ਕੋਰੋਨਾ ਵਾਇਰਸ ’ਤੇ ਕਾਬੂ ਪਾਉਣ ਲਈ ਟੀਕਾਕਰਨ ’ਤੇ ਜ਼ੋਰ ਦੇ ਰਹੀ ਹੈ। ਹੁਣ ਤੱਕ ਟੀਕਾਕਰਨ ਦਾ ਅੰਕੜਾ 1,90,67,50,631 ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ’ਚ 14,83,878 ਕੋਰੋਨਾ ਖ਼ੁਰਾਕਾਂ ਲੋਕਾਂ ਨੂੰ ਲਾਈਆਂ ਜਾ ਚੁੱਕੀਆਂ ਹਨ। 

ਇਹ ਵੀ ਪੜ੍ਹੋ: ਅਜੀਬੋ-ਗਰੀਬ ਮਾਮਲਾ: ਔਲਾਦ ਪੈਦਾ ਨਹੀਂ ਕੀਤੀ ਤਾਂ ਬਜ਼ੁਰਗ ਮਾਪਿਆਂ ਨੇ ਕਰ ਦਿੱਤਾ ਨੂੰਹ-ਪੁੱਤ ’ਤੇ ਕੇਸ


author

Tanu

Content Editor

Related News