ਭਾਰਤੀ ਵਿਦੇਸ਼ ਮੰਤਰਾਲਾ ਦਾ ਬਿਆਨ- ਕਿਸੇ ਵੀ ਵਿਦਿਆਰਥੀ ਨੂੰ ਯੂਕ੍ਰੇਨ ’ਚ ਨਹੀਂ ਬਣਾਇਆ ਬੰਧਕ
Thursday, Mar 03, 2022 - 05:43 PM (IST)
ਨਵੀਂ ਦਿੱਲੀ– ਭਾਰਤ ਨੇ ਵੀਰਵਾਰ ਨੂੰ ਰੂਸ ਅਤੇ ਯੂਕ੍ਰੇਨ ਦੋਵਾਂ ਦੇਸ਼ਾਂ ਦੇ ਉਸ ਦਾਅਵੇ ਨੂੰ ਖਾਰਿਜ਼ ਕਰ ਦਿੱਤਾ ਜਿਸ ਵਿਚ ਖਾਰਕੀਵ ’ਚ ਭਾਰਤੀ ਵਿਦਿਆਰਥੀਆਂ ਨੂੰ ਬੰਧਕ ਬਣਾਏ ਜਾਣ ਦੀ ਗੱਲ ਕਹੀ ਗਈ ਹੈ। ਭਾਰਤ ਨੇ ਕਿਹਾ ਕਿ ਉਸਨੂੰ ਕਿਸੇ ਵਿਦਿਆਰਥੀ ਦੇ ਬੰਧਕ ਬਣਾਏ ਜਾਣ ਦੀ ਸਥਿਤੀ ਦਾ ਸਾਹਮਣੇ ਕਰਨ ਵਰਗੀ ਕੋਈ ਰਿਪੋਰਟ ਨਹੀਂ ਮਿਲੀ।
ਇਹ ਵੀ ਪੜ੍ਹੋ– ਗੂਗਲ ਤੇ ਐਪਲ ਤੋਂ ਬਾਅਦ ਇਨ੍ਹਾਂ ਸਾਫਟਵੇਅਰ ਕੰਪਨੀਆਂ ਨੇ ਰੂਸ ਨੂੰ ਦਿੱਤਾ ਵੱਡਾ ਝਟਕਾ
ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਯੂਕ੍ਰੇਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਖਾਰਕੀਵ ਅਤੇ ਆਲੇ-ਦੁਆਲੇ ਦੇ ਖੇਤਰਾਂ ਤੋਂ ਵਿਦਿਆਰਥੀਆਂ ਨੂੰ ਬਾਹਰ ਕੱਢਕੇ ਦੇਸ਼ ਦੇ ਪੱਛਮੀ ਹਿੱਸੇ ’ਚ ਲਿਜਾਉਣ ਲਈ ਵਿਸ਼ੇਸ਼ ਟਰੇਨ ਦੀ ਵਿਵਸਥਾ ਕੀਤੀ ਜਾਵੇ। ਭਾਰਤ ਦੀ ਇਹ ਪ੍ਰਕਿਰਿਆ ਅਜਿਹੇ ਸਮੇਂ ਆਈ ਹੈ ਜਦੋਂ ਰੂਸ ਨੇ ਦਾਅਵਾ ਕੀਤਾ ਸੀ ਕਿ ਯੂਕ੍ਰੇਨ ’ਚ ਭਾਰਤੀ ਵਿਦਿਆਰਥੀਆਂ ਦੇ ਇਕ ਸਮੂਹ ਨੂੰ ਉਨ੍ਹਾਂ ਦੀ ਬੇਲਗੋਰੋਦ ਜਾਣ ਦੀ ਇੱਛਾ ਵਿਰੁੱਧ ਖਾਰਕੀਵ ’ਚ ਜ਼ਬਰਦਸਤੀ ਰੋਕ ਕੇ ਰੱਖਿਆ ਜਾ ਰਿਹਾ ਹੈ ਅਤੇ ਯੂਕ੍ਰੇਨ ਦੇ ਫੌਜੀ ਉਨ੍ਹਾਂ ਨੂੰ ਮਨੁੱਖਾ ਢਾਲ ਦੀ ਤਰ੍ਹਾਂ ਇਸਤੇਮਾਲ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ– ਯੂਕ੍ਰੇਨ-ਰੂਸ ਜੰਗ ਦਰਮਿਆਨ ਐਪਲ ਦਾ ਵੱਡਾ ਫੈਸਲਾ, ਰੂਸ ’ਚ ਨਹੀਂ ਵਿਕਣਗੇ ਐਪਲ ਦੇ ਪ੍ਰੋਡਕਟਸ
ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਯੂਕ੍ਰੇਨ ’ਚ ਭਾਰਤੀ ਵਿਦਿਆਰਥੀਆਂ ਨੂੰ ਬੰਧਕ ਬਣਾਏ ਜਾਣ ਦੀਆਂ ਖ਼ਬਰਾਂ ਨੂੰ ਲੈ ਕੇ ਮੀਡੀਆ ਦੇ ਸਵਾਲਾਂ ’ਤੇ ਆਪਣੇ ਬਿਆਨ ’ਚ ਕਿਹਾ, ‘ਯੂਕ੍ਰੇਨ ’ਚ ਭਾਰਤੀ ਦੂਤਘਰ ਆਪਣੇ ਨਾਗਰਿਕਾਂ ਨਾਲ ਲਗਾਤਾਰ ਸੰਪਰਕ ’ਚ ਹੈ। ਉਨ੍ਹਾਂ ਕਿਹਾ, ‘ਸਾਨੂੰ ਕਿਸੇ ਭਾਰਤੀ ਵਿਦਿਆਰਥੀ ਦੇ ਬੰਧਕ ਬਣਾਉਣ ਵਰਗੀ ਸਥਿਤੀ ਦਾ ਸਾਹਮਣਾ ਕਰਨ ਦੀ ਕੋਈ ਰਿਪੋਰਟ ਨਹੀਂ ਮਿਲੀ।’ ਬਾਗਚੀ ਨੇ ਕਿਹਾ ਕਿ ਅਸੀਂ ਯੂਕ੍ਰੇਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਖਾਰਕੀਵ ਅਤੇ ਆਲੇ-ਦੁਆਲੇ ਦੇ ਖਤਰਾਂ ਤੋਂ ਵਿਦਿਆਰਥੀਆਂ ਨੂੰ ਬਾਹਰ ਕੱਢਕੇ ਦੇਸ਼ ਦੇ ਪੱਛਮੀ ਹਿੱਸਿਆਂ ’ਚ ਲਿਜਾਉਣ ਲਈ ਵਿਸ਼ੇਸ਼ ਟ੍ਰੇਨ ਦੀ ਵਿਵਸਥਾ ਕੀਤੀ ਜਾਵੇ।
ਇਹ ਵੀ ਪੜ੍ਹੋ– ਸੈਮਸੰਗ ਨੇ ਗਾਹਕਾਂ ਨੂੰ ਦਿੱਤਾ ਝਟਕਾ, ਬੰਦ ਕੀਤੀ ਇਹ ਸਮਾਰਟਫੋਨ-ਸੀਰੀਜ਼