ਚੰਨ ''ਤੇ ਪਹੁੰਚਿਆ ਭਾਰਤ, ਜਾਣੋ ਕਿਵੇਂ ਮਿਲੇਗੀ ਅੱਗੇ ਦੀ ਜਾਣਕਾਰੀ
Wednesday, Aug 23, 2023 - 07:04 PM (IST)
ਨੈਸ਼ਨਲ ਡੈਸਕ- ਭਾਰਤ ਨੇ ਚੰਦਰਯਾਨ-3 ਨੂੰ ਚੰਨ 'ਤੇ ਸਫ਼ਲ ਲੈਂਡਿੰਗ ਕਰਵਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਤਰ੍ਹਾਂ ਭਾਰਤ ਹੁਣ ਚੰਨ 'ਤੇ ਪਹੁੰਚਣ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਦੇ ਨਾਲ ਹੀ ਇਹ ਦੱਖਣੀ ਧਰੁਵ 'ਤੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਭਾਰਤ ਲਈ ਇਹ ਬਹੁਤ ਵੱਡਾ ਪਲ ਹੈ, ਕਿਉਂਕਿ ਪਿਛਲੀ ਵਾਰ ਵਿਕਰਮ ਲੈਂਡਰ ਆਖਰੀ ਸਮੇਂ 'ਤੇ ਕਰੈਸ਼ ਹੋ ਗਿਆ ਸੀ ਪਰ ਇਸ ਵਾਰ ਕੋਈ ਗਲਤੀ ਨਹੀਂ ਕੀਤੀ ਗਈ ਅਤੇ ਚੰਦਰਯਾਨ-3 ਨੇ ਸਫ਼ਲ ਲੈਂਡਿੰਗ ਕਰਵਾਈ ਗਈ।
ਇਹ ਵੀ ਪੜ੍ਹੋ : ਇਸਰੋ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ 'ਚੰਨ' ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡਿੰਗ
ਹੁਣ ਅੱਗੇ ਕੀ ਹੋਵੇਗਾ?
ਹੁਣ ਵਿਕਰਮ ਲੈਂਡਰ ਦਾ ਇਕ ਸਾਈਡ ਪੈਨਲ ਮੁੜ ਜਾਵੇਗਾ, ਜਿਸ ਨਾਲ ਪ੍ਰਗਿਆਨ ਰੋਵਰ ਲਈ ਰੈਂਪ ਯਾਨੀ ਉਤਰਨ ਲਈ ਰਸਤਾ ਖੁੱਲ੍ਹ ਜਾਵੇਗਾ। ਹੁਣ ਰੋਵਰ ਨਾਲ ਸਬੰਧਤ ਕੰਮ ਸ਼ੁਰੂ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਰੋਵਰ ਦਾ ਨਾਮ ਪ੍ਰਗਿਆਨ ਹੈ, ਜੋ 6 ਪਹੀਆਂ ਵਾਲਾ ਰੋਬੋਟਿਕ ਵਾਹਨ ਹੈ, ਜੋ ਚੰਦਰਮਾ 'ਤੇ ਚੱਲੇਗਾ ਅਤੇ ਤਸਵੀਰਾਂ ਲਵੇਗਾ। ਚੰਨ ਦਾ ਇਕ ਲੂਨਰ ਡੇਅ ਯਾਨੀ ਚੰਨ 'ਤੇ ਇਕ ਦਿਨ ਧਰਤੀ ਦੇ 14 ਦਿਨਾਂ ਦੇ ਬਰਾਬਰ ਹੁੰਦਾ ਹੈ। ਵਿਗਿਆਨੀਆਂ ਦੀ ਕੋਸ਼ਿਸ਼ ਹੋਵੇਗੀ ਕਿ ਉਹ ਰੋਵਰ ਰਾਹੀਂ ਚੰਨ ਤੋਂ ਭਾਰੀ ਗਿਣਤੀ 'ਚ ਭੇਜੇ ਜਾ ਰਹੇ ਡਾਟਾ ਨੂੰ ਦੇਖਣ। ਇਹ ਡਾਟਾ ਲੈਂਡਰ ਤੋਂ ਭੇਜਿਆ ਜਾ ਰਿਹਾ ਹੋਵੇਗਾ।
ਪ੍ਰਗਿਆਨ 'ਚ ਇਸੋਰ ਦਾ ਲੋਗੋ ਅਤੇ ਤਿਰੰਗਾ ਬਣਿਆ ਹੋਇਆ ਹੈ। ਚੰਨ ਦੀ ਸਤਿਹ 'ਤੇ ਉਤਰਨ ਦੇ 4 ਘੰਟਿਆਂ ਬਾਅਦ ਪ੍ਰਗਿਆਨ ਲੈਂਡਰ ਤੋਂ ਬਾਹਰ ਨਿਕਲੇਗਾ। ਪ੍ਰਗਿਆਨ ਇਕ ਸੈਂਟੀਮੀਟਰ ਪ੍ਰਤੀ ਸਕਿੰਟ ਦੀ ਸਪੀਡ ਨਾਲ ਚੰਨ ਦੀ ਸਤਿਹ 'ਤੇ ਤੁਰੇਗਾ, ਜੋ ਕੈਮਰਿਆਂ ਦੀ ਮਦਦ ਨਾਲ ਪ੍ਰਗਿਆਨ ਚੰਨ 'ਤੇ ਮੌਜੂਦ 'ਤੇ ਚੀਜ਼ਾਂ ਦੀ ਸਕੈਨਿੰਗ ਕਰੇਗਾ।
- ਪ੍ਰਗਿਆਨ ਚੰਨ ਦੇ ਮੌਸਮ ਦਾ ਹਾਲ ਪਤਾ ਕਰੇਗਾ। ਇਸ 'ਚ ਅਜਿਹੇ ਪੇਲੋਡ ਲਗਾਏ ਗਏ ਹਨ, ਜਿਸ ਨਾਲ ਚੰਨ ਦੀ ਸਤਿਹ ਬਾਰੇ ਬਿਹਤਰ ਜਾਣਕਾਰੀ ਮਿਲ ਸਕੇਗੀ। ਇਹ ਇਆਨਸ ਅਤੇ ਇਲੈਕਟ੍ਰਾਨਸ ਦੀ ਮਾਤਰਾ ਦਾ ਵੀ ਪਤਾ ਲਗਾਏਗਾ।
- ਜਿਵੇਂ-ਜਿਵੇਂ ਪ੍ਰਗਿਆਨ ਅੱਗੇ ਵਧੇਗਾ, ਚੰਨ ਦੀ ਸਤਿਹ 'ਤੇ ਭਾਰਤੀ ਤਿਰੰਗਾ ਅਤੇ ਇਸਰੋ ਲੋਗੋ ਬਣਦਾ ਚਲਾ ਜਾਵੇਗਾ।
- ਪ੍ਰਗਿਆਨ ਨੂੰ ਇੰਝ ਬਣਾਇਆ ਗਿਆ ਹੈ ਕਿ ਉਹ ਚੰਨ ਦੀ ਸਤਿਹ ਦੀ ਜਾਣਕਾਰੀ ਜੁਟਾ ਸਕੇ। ਪ੍ਰਗਿਆਨ ਇਨ੍ਹਾਂ ਜਾਣਕਾਰੀਆਂ ਨੂੰ ਜੁਟਾ ਕੇ ਲੈਂਡਰ ਤੱਕ ਪਹੁੰਚਾਏਗਾ।
- ਚੰਨ ਦੀ ਸਤਿਹ 'ਤੇ ਅਧਿਐਨ ਕਰਨ ਲਈ ਲੈਂਡਰ ਕੋਲ 2 ਹਫ਼ਤਿਆਂ ਦਾ ਸਮਾਂ ਹੋਵੇਗਾ।
- ਪ੍ਰਗਿਆਨ ਸਿਰਫ਼ ਲੈਂਡਰ ਨਾਲ ਗੱਲ ਕਰ ਸਕਦਾ ਹੈ ਅਤੇ ਇਹ ਲੈਂਡਰ ਹੀ ਹੋਵੇਗਾ, ਜੋ ਧਰਤੀ 'ਤੇ ਡਾਟਾ ਭੇਜੇਗਾ।
ਇਹ ਵੀ ਪੜ੍ਹੋ : ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡਿੰਗ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਪਹਿਲੀ ਸਪੀਚ
ਚੰਦ 'ਤੇ ਕਦਮ ਰੱਖਣ ਵਾਲੇ 4 ਦੇਸ਼
- ਚੰਨ ਦੀ ਸਤ੍ਹਾ 'ਤੇ ਹੁਣ ਤੱਕ ਸਿਰਫ਼ ਤਿੰਨ ਦੇਸ਼ ਹੀ ਪਹੁੰਚ ਸਕੇ ਹਨ। ਇਨ੍ਹਾਂ ਵਿਚ ਅਮਰੀਕਾ, ਰੂਸ ਅਤੇ ਚੀਨ ਸ਼ਾਮਲ ਹਨ। ਸੋਵੀਅਤ ਯੂਨੀਅਨ (ਹੁਣ ਰੂਸ) ਚੰਨ'ਤੇ ਕਿਸੇ ਵਸਤੂ ਨੂੰ ਉਤਾਰਨ ਵਾਲਾ ਪਹਿਲਾ ਦੇਸ਼ ਸੀ। 13 ਸਤੰਬਰ 1959 ਨੂੰ ਰੂਸ ਨੇ ਲੂਨਾ 2 ਰਾਕੇਟ ਨੂੰ ਚੰਨ 'ਤੇ ਉਤਾਰਿਆ ਸੀ।
- - 20 ਜੁਲਾਈ 1969 ਨੂੰ ਅਮਰੀਕਾ ਨੇ ਅਪੋਲੋ 11 ਮਿਸ਼ਨ ਤਹਿਤ ਚੰਨ 'ਤੇ ਪਹਿਲਾ ਮਨੁੱਖ ਭੇਜਿਆ। ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟ੍ਰਾਂਗ ਚੰਦਰਮਾ 'ਤੇ ਉਤਰਨ ਵਾਲੇ ਪਹਿਲੇ ਇਨਸਾਨ ਬਣ ਗਏ ਸਨ।
- ਚੀਨ ਨੇ 3 ਜਨਵਰੀ 2019 ਨੂੰ ਚੰਨ ਦੇ ਪਿਛਲੇ ਹਿੱਸਿਆਂ 'ਚ ਆਪਣਾ ਚਾਂਗੇ-4 ਖੋਜ ਵਾਹਨ ਉਤਾਰਿਆ। ਚੀਨ ਇਸ ਹਿੱਸੇ ਵਿਚ ਖੋਜ ਵਾਹਨ ਭੇਜਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।
ਅਰਥਵਿਵਸਥਾ 'ਤੇ ਪਵੇਗਾ ਕਾਫ਼ੀ ਅਸਰ
ਪੁਲਾੜ ਯਾਤਰਾ 'ਚ ਲੱਗੇ ਇਸ ਦੇਸ਼ ਲਈ ਇਹ ਸਿਰਫ਼ ਰਾਸ਼ਟਰੀ ਮਾਣ ਦੀ ਗੱਲ ਨਹੀਂ ਹੈ। ਚੰਦਰਯਾਨ-3 ਦੀ ਸਫ਼ਲਤਾ ਦਾ ਭਾਰਤ ਦੀ ਅਰਥਵਿਵਸਥਾ 'ਤੇ ਕਾਫੀ ਅਸਰ ਪੈ ਸਕਦਾ ਹੈ। ਦੁਨੀਆ ਨੇ ਪਹਿਲੇ ਹੀ ਪੁਲਾੜ ਸੰਬੰਧੀ ਕੋਸ਼ਿਸ਼ਾਂ ਨਾਲ ਰੋਜ਼ਾਨਾ ਜੀਵਨ ਵਿਚ ਮਿਲੇ ਫ਼ਾਇਦੇ ਦੇਖੇ ਹਨ, ਜਿਵੇਂ ਕਿ ਸਾਫ਼ ਪੀਣ ਵਾਲੇ ਪਾਣੀ ਤੱਕ ਪਹੁੰਚ ਦੇ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਪਾਣੀ ਦੀ ਰੀਸਾਈਕਲਿੰਗ, ਸਟਾਰਲਿੰਕ ਦੁਆਰਾ ਦੁਨੀਆ ਭਰ ਵਿਚ ਇੰਟਰਨੈਟ ਦਾ ਪ੍ਰਸਾਰ, ਸੌਰ ਊਰਜਾ ਉਤਪਾਦਨ ਵਿਚ ਵਾਧਾ ਅਤੇ ਸਿਹਤ ਤਕਨਾਲੋਜੀਆਂ। ਸੈਟੇਲਾਈਟ ਤੋਂ ਮਿਲਣ ਵਾਲੀਆਂ ਤਸਵੀਰਾਂ ਅਤੇ ਨੌਵਹਿਨ ਦੇ ਗਲੋਬਲ ਅੰਕੜਿਆਂ ਦੀ ਵਧਦੀ ਮੰਗ ਦੇ ਨਾਲ ਕਈ ਰਿਪੋਰਟਾਂ ਦਿਖਾਉਂਦੀਆਂ ਹਨ ਕਿ ਦੁਨੀਆ ਪਹਿਲਾਂ ਹੀ ਪੁਲਾੜ ਆਰਥਿਕਤਾ ਦੇ ਤੇਜ਼ ਵਿਕਾਸ ਦੇ ਪੜਾਅ ਵਿਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8