10ਵੀਂ ਪਾਸ ਲਈ ਡਾਕ ਮਹਿਕਮੇ ''ਚ ਨੌਕਰੀ ਦਾ ਸੁਨਹਿਰੀ ਮੌਕਾ, 5200 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ

Sunday, Sep 06, 2020 - 11:06 AM (IST)

10ਵੀਂ ਪਾਸ ਲਈ ਡਾਕ ਮਹਿਕਮੇ ''ਚ ਨੌਕਰੀ ਦਾ ਸੁਨਹਿਰੀ ਮੌਕਾ, 5200 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ

ਨਵੀਂ ਦਿੱਲੀ : ਭਾਰਤੀ ਡਾਕ ਮਹਿਕਮੇ 'ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ੀ ਦੀ ਖ਼ਬਰ ਹੈ। ਡਾਕ ਮਹਿਕਮੇ ਨੇ ਗ੍ਰਾਮੀਣ ਡਾਕ ਸੇਵਕ ਦੇ ਹਜ਼ਾਰਾਂ ਅਹੁਦਿਆਂ 'ਤੇ ਬੰਪਰ ਭਰਤੀਆਂ ਕੱਢੀਆਂ ਹਨ। ਉੜੀਸਾ ਅਤੇ ਤਾਮਿਲਨਾਡੁ ਪੋਸਟਲ ਸਰਕਲ ਵਿਚ ਗ੍ਰਾਮੀਣ ਡਾਕ ਸੇਵਕਾਂ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀ ਦੀ ਪ੍ਰਕਿਰਿਆ ਜ਼ਾਰੀ ਹੈ। ਇਨ੍ਹਾਂ ਅਹੁਦਿਆਂ 'ਤੇ ਨੌਕਰੀ ਲਈ 10ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦੇ ਦਾ ਨਾਂ : ਗ੍ਰਾਮੀਣ ਡਾਕ ਸੇਵਕ (ਜੀ.ਡੀ.ਐੱਸ.)
ਉੜੀਸਾ ਪੋਸਟਲ ਸਰਕਲ ਵਿਚ ਅਹੁਦਿਆਂ ਦੀ ਗਿਣਤੀ - 2060
ਤਾਮਿਲਨਾਡੁ ਪੋਸਟਲ ਸਰਕਲ ਵਿਚ ਅਹੁਦਿਆਂ ਦੀ ਗਿਣਤੀ - 3162
ਦੋਵਾਂ ਸੂਬਿਆਂ ਵਿਚ ਅਹੁਦਿਆਂ ਦੀ ਕੁੱਲ ਗਿਣਤੀ - 5222

ਵਿੱਦਿਅਕ ਯੋਗਤਾ
ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਸੰਸਥਾ/ਬੋਰਡ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ।

ਉਮਰ ਹੱਦ
ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਨਿਰਧਾਰਤ ਕੀਤੀ ਗਈ ਹੈ।

ਮਹੱਤਵਪੂਰਣ ਤਾਰੀਖ਼ਾਂ

  • ਅਰਜ਼ੀ ਦੇਣ ਸ਼ੁਰੂਆਤੀ ਤਾਰੀਖ਼ : 01 ਸਤੰਬਰ 2020
  • ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ : 30 ਸਤੰਬਰ 2020


ਅਰਜ਼ੀ ਫ਼ੀਸ
ਸਾਧਾਰਨ, ਓ.ਬੀ.ਸੀ., ਈ.ਡਬਲਯੂ.ਐਸ. ਵਰਗ ਦੇ ਪੁਰਸ਼ ਉਮੀਦਵਾਰਾਂ ਨੂੰ 100 ਰੁਪਏ ਭੁਗਤਾਨ ਕਰਨਾ ਹੋਵੇਗਾ, ਜਦੋਂ ਕਿ ਐਸ.ਸੀ./ਐਸ.ਟੀ. ਵਰਗ ਅਤੇ ਬੀਬੀ ਉਮੀਦਵਾਰਾਂ ਲਈ ਕੋਈ ਫ਼ੀਸ ਨਹੀਂ ਰੱਖੀ ਗਈ ਹੈ।

ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਣ ਲਈ ਮਹਿਕਮੇ ਦੀ ਅਧਿਕਾਰਤ ਵੈਬਸਾਈਟ http://appost.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


author

cherry

Content Editor

Related News