ਭਾਰਤੀ ਡਾਕ ਮਹਿਕਮੇ 'ਚ ਨਿਕਲੀਆਂ ਬੰਪਰ ਭਰਤੀਆਂ, 10ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ

Tuesday, Jun 30, 2020 - 12:25 PM (IST)

ਨਵੀਂ ਦਿੱਲੀ : ਭਾਰਤੀ ਡਾਕ ਮਹਿਕਮੇ ਵਿਚ ਨੌਕਰੀ ਕਰਨ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ ਹੈ। ਭਾਰਤੀ ਡਾਕ ਮਹਿਕਮੇ ਵਿਚ ਹਜ਼ਾਰਾਂ ਅਹੁਦਿਆਂ 'ਤੇ ਬੰਪਰ ਭਰਤੀਆਂ ਨਿਕਲੀਆਂ ਹਨ। ਪੋਸਟ ਆਫਿਸ ਵਿਚ ਇਸ ਭਰਤੀ ਦੇ ਤਹਿਤ ਰਾਜਸਥਾਨ ਪੋਸਟਲ ਸਰਕਲ, ਹਰਿਆਣਾ ਪੋਸਟਲ ਸਰਕਲ, ਮੱਧ ਪ੍ਰਦੇਸ਼ ਪੋਸਟਲ ਸਰਕਲ ਅਤੇ ਉਤਰਾਖੰਡ ਪੋਸਟਲ ਸਰਕਲ ਵਿਚ 7400 ਤੋਂ ਜ਼ਿਆਦਾ ਪੇਂਡੂ ਡਾਕ ਸੇਵਕਾਂ ਦੇ ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਖਾਸ ਗੱਲ ਇਹ ਹੈ ਕਿ ਇਨ੍ਹਾਂ ਅਹੁਦਿਆਂ 'ਤੇ ਨੌਕਰੀ ਲਈ 10ਵੀ ਪਾਸ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ।

  • ਰਾਜਸਥਾਨ ਪੋਸਟਲ ਸਰਕਲ ਵਿਚ ਅਹੁਦਿਆਂ ਦੀ ਗਿਣਤੀ - 3,262
  • ਮੱਧ ਪ੍ਰਦੇਸ਼ ਪੋਸਟਲ ਸਰਕਲ ਵਿਚ ਅਹੁਦਿਆਂ ਦੀ ਗਿਣਤੀ - 2,834
  • ਉਤਰਾਖੰਡ ਪੋਸਟਲ ਸਰਕਲ ਵਿਚ ਅਹੁਦਿਆਂ ਦੀ ਗਿਣਤੀ - 724
  • ਹਰਿਆਣਾ ਪੋਸਟਲ ਸਰਕਲ ਵਿਚ ਅਹੁਦਿਆਂ ਦੀ ਗਿਣਤੀ - 608
  • ਪੇਂਡੂ ਡਾਕ ਸੇਵਕਾਂ  ਦੇ ਕੁੱਲ ਅਹੁਦਿਆਂ ਦੀ ਗਿਣਤੀ - 7428


ਦੱਸ ਦੇਈਏ ਕਿ ਡਾਕ ਵਿਭਾਗ ਦੇ ਰਾਜਸਥਾਨ ਪੋਸਟਲ ਸਰਕਲ ਵਿਚ ਪੇਂਡੂ ਡਾਕ ਸੇਵਕ ਦੇ 3262 ਅਹੁਦਿਆਂ 'ਤੇ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 21 ਜੁਲਾਈ 2020 ਹੈ, ਜਦੋਂ ਕਿ ਮੱਧ ਪ੍ਰਦੇਸ਼, ਉਤਰਾਖੰਡ ਅਤੇ ਹਰਿਆਣਾ ਪੋਸਟਲ ਸਰਕਲ ਵਿਚ ਪੇਂਡੂ ਡਾਕ ਸੇਵਕਾਂ ਦੇ ਅਹੁਦਿਆਂ 'ਤੇ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 7 ਜੁਲਾਈ 2020 ਨਿਰਧਾਰਤ ਹੈ।

ਸਿੱਖਿਅਕ ਯੋਗਤਾ
ਪੇਂਡੂ ਡਾਕ ਸੇਵਕ ਦੇ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਸੰਸਥਾਨ/ਬੋਰਡ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ। ਉਥੇ ਹੀ ਜਿਨ੍ਹਾਂ ਉਮੀਦਵਾਰਾਂ ਨੇ 10ਵੀ ਜਾਂ 12ਵੀ ਵਿਚ ਕੰਪਿਊਟਰ ਇਕ ਵਿਸ਼ੇ ਦੇ ਰੂਪ ਵਿਚ ਪੜ੍ਹਿਆ ਹੈ, ਉਨ੍ਹਾਂ ਲਈ ਕੰਪਿਊਟਰ ਦੀ ਬੇਸਿਕ ਜਾਣਕਾਰੀ  ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ।

ਉਮਰ ਹੱਦ
ਪੇਂਡੂ ਡਾਕ ਸੇਵਕਾਂ ਦੇ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ 18 ਸਾਲ ਤੋਂ 40 ਸਾਲ ਹੋਣੀ ਚਾਹੀਦੀ ਹੈ। ਉਥੇ ਹੀ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਨਿਯਮਾਂ ਮੁਤਾਬਕ ਛੋਟ ਦਿੱਤੀ ਜਾਵੇਗੀ।

ਇੰਝ ਹੋਵੇਗੀ ਚੋਣ
ਰਾਜਸਥਾਨ ਪੋਸਟਲ ਸਰਕਲ, ਹਰਿਆਣਾ ਪੋਸਟਲ ਸਰਕਲ, ਮੱਧ ਪ੍ਰਦੇਸ਼ ਪੋਸਟਲ ਸਰਕਲ ਅਤੇ ਉਤਰਾਖੰਡ ਪੋਸਟਲ ਸਰਕਲ ਵਿਚ ਪੇਂਡੂ ਡਾਕ ਸੇਵਕਾਂ ਦੇ ਅਹੁਦਿਆਂ 'ਤੇ ਭਰਤੀ ਪ੍ਰਕਿਰਿਆ ਤਹਿਤ ਉਮੀਦਵਾਰਾਂ ਨੂੰ ਕੋਈ ਪ੍ਰੀਖਿਆ ਨਹੀਂ ਦੇਣੀ ਹੋਵੇਗੀ। ਆਨਲਾਈਨ ਅਪਲਾਈ ਦੇ ਬਾਅਦ ਉਮੀਦਵਾਰਾਂ ਦੀ ਚੋਣ 10ਵੀ ਵਿਚ ਪ੍ਰਾਪਤਾ ਅੰਕਾਂ ਦੇ ਆਧਾਰ 'ਤੇ ਮੈਰਿਟ ਲਿਸਟ ਜ਼ਰੀਏ ਕੀਤੀ ਜਾਵੇਗੀ।

ਤਨਖ਼ਾਹ
ਪੇਂਡੂ ਡਾਕ ਸੇਵਕਾਂ ਦੇ ਅਹੁਦਿਆਂ 'ਤੇ ਚੁਣੇ ਗਏਉਮੀਦਵਾਰਾਂ ਨੂੰ 12,000 ਰੁਪਏ ਤੋਂ 14,500 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ

ਇੰਝ ਕਰ ਸਕਦੇ ਹੋ ਅਪਲਾਈ
ਪੇਂਡੂ ਡਾਕ ਸੇਵਕ ਦੇ ਅਹੁਦਿਆਂ 'ਤੇ ਅਪਲਾਈ ਕਰਨ ਦੇ ਯੋਗ ਅਤੇ ਚਾਹਵਾਨ ਉਮੀਦਵਾਰ ਮਹਿਕਮੇ ਦੀ ਅਧਿਕਾਰਤ ਵੈੱਬਸਾਈਟ http://appost.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


cherry

Content Editor

Related News