ਪਾਕਿ ਨੂੰ ਲੱਗੇਗਾ ਝਟਕਾ; ਤੁਲਬੁਲ ਪ੍ਰਾਜੈਕਟ ਮੁੜ ਸ਼ੁਰੂ ਕਰਨ ਦੀ ਤਿਆਰੀ ’ਚ ਭਾਰਤ

Friday, Jun 27, 2025 - 09:38 AM (IST)

ਪਾਕਿ ਨੂੰ ਲੱਗੇਗਾ ਝਟਕਾ; ਤੁਲਬੁਲ ਪ੍ਰਾਜੈਕਟ ਮੁੜ ਸ਼ੁਰੂ ਕਰਨ ਦੀ ਤਿਆਰੀ ’ਚ ਭਾਰਤ

ਨਵੀਂ ਦਿੱਲੀ- ਭਾਰਤ ਨੇ ਪਾਕਿਸਤਾਨ ਨੂੰ ਝਟਕੇ ਵਾਲੀ ਇਕ ਵੱਡੀ ਰਣਨੀਤੀ ’ਤੇ ਕੰਮ ਤੇਜ਼ ਕਰ ਦਿੱਤਾ ਹੈ। ਸਰਕਾਰ ਲੰਬੇ ਸਮੇਂ ਤੋਂ ਰੁਕੇ ਹੋਅ ਤੁਲਬੁਲ ਪ੍ਰਾਜੈਕਟ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਯੋਜਨਾ ’ਤੇ ਅੱਗੇ ਵਧ ਰਹੀ ਹੈ ਅਤੇ ਇਹ ਸਿੰਧੂ ਜਲ ਸੰਧੀ (ਆਈ. ਡਬਲਿਊ. ਟੀ.) ਦੇ ਤਹਿਤ ਪੱਛਮੀ ਨਦੀਆਂ ਤੋਂ ਦੇਸ਼ ਦੇ ਹਿੱਸੇ ਦੇ ਪਾਣੀ ਦੀ ਲੋੜੀਂਦੀ ਉਪਲੱਬਧਤਾ ਯਕੀਨੀ ਬਣਾਉਣ ਦੀ ਵਿਆਪਕ ਰਣਨੀਤੀ ਦਾ ਹਿੱਸਾ ਹੈ। 1987 ’ਚ ਪਾਕਿਸਤਾਨ ਦੇ ਵਿਰੋਧ ਕਾਰਨ ਇਹ ਪ੍ਰਾਜੈਕਟ ਠੰਡੇ ਬਸਤੇ ’ਚ ਚਲਾ ਗਿਆ ਸੀ।

ਇਹ ਵੀ ਪੜ੍ਹੋ : ਚਿਤਾਵਨੀ ਦੇ ਬਾਵਜੂਦ ਸੈਲਾਨੀਆਂ ਦੀ ਲਾਪਰਵਾਹੀ, ਨਦੀ 'ਚ ਉਤਰ ਕੇ ਲੈ ਰਹੇ ਸੈਲਫ਼ੀਆਂ

ਤੁਲਬੁਲ ਪ੍ਰਾਜੈਕਟ ਲਈ ਇਕ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀ. ਪੀ. ਆਰ.) ਤਿਆਰ ਕੀਤੀ ਜਾ ਰਹੀ ਹੈ ਅਤੇ ਇਸ ਦੇ ਪੂਰਾ ਹੋਣ ’ਚ ਲੱਗਭਗ ਇਕ ਸਾਲ ਦਾ ਸਮਾਂ ਲੱਗਣ ਦੀ ਉਮੀਦ ਹੈ। ਇਕ ਉੱਚ ਅਧਿਕਾਰੀ ਨੇ ਕਿਹਾ, ‘‘ਇਸ ਤੋਂ ਬਾਅਦ ਹੀ ਅਸੀਂ ਕੋਈ ਫ਼ੈਸਲਾ ਲਵਾਂਗੇ।’’ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਪ੍ਰਾਜੈਕਟ ਨੂੰ ਫਿਰ ਤੋਂ ਲੀਹ ’ਤੇ ਲਿਆਉਣ ਲਈ ਗੱਲਬਾਤ ਉੱਨਤ ਪੜਾਅ ’ਚ ਹੈ। ਜੰਮੂ ਕਸ਼ਮੀਰ ਦੇ ਪਹਿਲਗਾਮ ’ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਿੰਧੂ ਜਲ ਸੰਧੀ ਨੂੰ ‘ਮੁਲਤਵੀ’ ਕਰ ਦਿੱਤੇ ਜਾਣ ਦੇ ਪਿਛੋਕੜ ’ਚ ਇਹ ਕਦਮ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ : ਫੇਸਬੁੱਕ 'ਤੇ ਲਾਈਵ ਹੋ ਕੇ ਕੀਤੀ ਨੇ ਕੀਤਾ ਸੁਸਾਈਡ, ਇਕ ਘੰਟੇ ਤੱਕ ਚੱਲਦਾ ਰਿਹਾ ਵੀਡੀਓ

ਸਿੰਧੂ ਜਲ ਸੰਧੀ ਦੇ ਤਹਿਤ ਭਾਰਤ ਕੋਲ ਸਿੰਧੂ, ਚਿਨਾਬ ਅਤੇ ਜੇਹਲਮ ’ਤੇ ਸੀਮਿਤ ਅਧਿਕਾਰ ਹਨ, ਜੋ ਮੁੱਖ ਤੌਰ ’ਤੇ ਪਾਕਿਸਤਾਨ ’ਚ ਵਹਿੰਦੀਆਂ ਹਨ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਨਦੀਆਂ ਤੋਂ ਭਾਰਤ ਦੇ ਹਿੱਸੇ ਦੇ ਪਾਣੀ ਦੀ ਵਰਤੋਂ ਵਧਾਉਣ ਲਈ ਕਈ ਤਜਵੀਜ਼ਾਂ ਵਿਚਾਰ ਅਧੀਨ ਹਨ। ਇਸ ਦਰਮਿਆਨ, ਕਿਸ਼ਨਗੰਗਾ ਪਣ-ਬਿਜਲੀ ਪ੍ਰਾਜੈਕਟ, ਜਿਸ ’ਤੇ ਕਦੇ ਪਾਕਿਸਤਾਨ ਨੇ ਇਤਰਾਜ਼ ਪ੍ਰਗਟਾਇਆ ਸੀ, ਪਹਿਲਾਂ ਹੀ ਪੂਰਾ ਹੋ ਚੁੱਕਿਆ ਹੈ। ਉੱਥੇ ਹੀ, ਰਤਲੇ ਪ੍ਰਾਜੈਕਟ ਦੇ ਨਿਰਮਾਣ ’ਚ ਵੀ ਤੇਜ਼ੀ ਲਿਆਂਦੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News