ਰਿਪੋਰਟ 'ਚ ਦਾਅਵਾ, 'ਭਾਰਤ ਤੇ ਪਾਕਿ ਦੇ ਰਿਸ਼ਤਿਆਂ 'ਚ ਜਲਦ ਹੋਵੇਗਾ ਸੁਧਾਰ, UAE ਕਰੇਗਾ ਵਿਚੋਲਗੀ

Tuesday, Mar 23, 2021 - 09:07 PM (IST)

ਦੁਬਈ - ਕਸ਼ਮੀਰ ਦੇ ਮੁੱਦੇ ਵਿਚ ਲਗਭਗ ਹਰ ਮੰਚ ਤੋਂ ਭਾਰਤ ਨੂੰ ਘੇਰਣ ਦੀ ਕੋਸ਼ਿਸ਼ ਕਰ ਚੁੱਕੇ ਪਾਕਿਸਤਾਨ ਦੇ ਤੇਵਰ ਪਿਛਲੇ ਕੁਝ ਦਿਨਾਂ ਤੋਂ ਬਦਲਦੇ ਦੇਖੇ ਜਾ ਰਹੇ ਹਨ। ਦੋਹਾਂ ਦੇਸ਼ਾਂ ਦਰਮਿਆਨ ਗੱਲਬਾਤ ਸ਼ੁਰੂ ਹੋਣ ਦੀ ਸਥਿਤੀ ਫਿਰ ਬਣ ਰਹੀ ਹੈ। ਬੀਤੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਰੋਨਾ ਪਾਜ਼ੇਟਿਵ ਹੋ ਗਏ ਸਨ। ਇਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਸੀ।

ਬਲੂਮਬਰਗ ਦੀ ਰਿਪੋਰਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਹਾਂ ਦੇਸ਼ਾਂ ਦਰਮਿਆਨ ਗੱਲਬਾਤ ਵਿਚ ਅਹਿਮ ਭੂਮਿਕਾ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨਿਭਾਅ ਰਿਹਾ ਹੈ। ਇਸ ਲਈ ਇਕ ਰੋਡਮੈਪ ਤਿਆਰ ਹੋ ਚੁੱਕਿਆ ਹੈ। ਉਮੀਦ ਹੈ ਕਿ ਇਸ ਰੋਡਮੈਪ ਨਾਲ ਦੋਹਾਂ ਦੇਸ਼ਾਂ ਵਿਚਾਲੇ ਸਥਾਈ ਹੱਲ ਨਿਕਲ ਸਕਦਾ ਹੈ।

ਇਹ ਵੀ ਪੜ੍ਹੋ - ਭਾਰਤ ਨੂੰ ਸੱਟਾਂ ਮਾਰਨ ਵਾਲਾ ਚੀਨ ਬਣਿਆ 'ਹਕੀਮ', ਦੇ ਰਿਹੈ 'ਦਵਾ-ਦਾਰੂ'

ਡੀ. ਜੀ. ਐੱਮ. ਓ. ਪੱਧਰ ਦੀ ਬੈਠਕ 'ਚ ਦਿਖੇ ਸਨ ਸਕਾਰਾਤਮਕ ਡਿਵੈਲਪਮੈਂਟ
ਫਰਵਰੀ ਦੇ ਆਖਿਰ ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵਿਚਾਲੇ ਡਾਇਰੈਕਟਰ ਜਨਰਲ ਆਫ ਮਿਲਟਰੀ (ਡੀ. ਜੀ. ਐੱਮ. ਓ.) ਪੱਧਰ ਦੀ ਬੈਠਕ ਹੋਈ ਸੀ। ਉਦੋਂ ਹਾਟਲਾਈਨ 'ਤੇ ਗੱਲ ਕਰਦੇ ਹੋਏ ਦੋਵੇਂ ਦੇਸ਼ 2003 ਦੇ ਜੰਗਬੰਦੀ ਸਮਝੌਤੇ ਦਾ ਪੂਰੇ ਤਰੀਕੇ ਨਾਲ ਪਾਲਣ ਕਰਨ ਲਈ ਰਾਜ਼ੀ ਹੋਏ ਸਨ। ਯੂ. ਏ. ਈ. ਨੇ ਇਸ ਡਿਵੈਲਪਮੈਂਟ ਦੀ ਤਾਰੀਫ ਕੀਤੀ ਸੀ। 24 ਘੰਟਿਆਂ ਬਾਅਦ ਉਥੋਂ ਦੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜਾਇਦ ਭਾਰਤ ਦੀ ਯਾਤਰਾ 'ਤੇ ਪਹੁੰਚੇ ਸਨ।

ਬੰਦ ਕਮਰਿਆਂ ਵਿਚ ਹੋਈ ਬੈਠਕ
ਰਿਪੋਰਟ ਮੁਤਾਬਕ 26 ਫਰਵਰੀ ਨੂੰ ਨਵੀਂ ਪਹੁੰਚੇ ਯੂ. ਏ. ਈ. ਦੇ ਵਿਦੇਸ਼ ਮੰਤਰੀ ਅਤੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵਿਚਾਲੇ ਰੀਜ਼ਨਲ ਅਤੇ ਇੰਟਰਨੈਸ਼ਨਲ ਮੁੱਦਿਆਂ 'ਤੇ ਅਹਿਮ ਗੱਲਾਂ ਹੋਈਆਂ ਸਨ। ਬੰਦ ਕਮਰਿਆਂ ਵਿਚ ਹੋਈ ਬੈਠਕ ਵਿਚ ਪਾਕਿਸਤਾਨ ਅਤੇ ਭਾਰਤ ਵਿਚਾਲੇ ਰਿਸ਼ਤੇ ਸੁਧਾਰਣ ਸਬੰਧੀ ਗੱਲਬਾਤ ਹੋਈ। ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਦੋਹਾਂ ਦੇਸ਼ਾਂ ਨੂੰ ਜੰਗਬੰਦੀ ਸਮਝੌਤਾ ਬਹਾਲ ਕਰਨਾ ਤਾਂ ਸਿਰਫ ਸ਼ੁਰੂਆਤ ਹੈ। ਹੁਣ ਤੇਜ਼ੀ ਨਾਲ ਭਾਰਤ ਅਤੇ ਪਾਕਿਸਤਾਨ ਸਬੰਧ ਸੁਧਾਰਣ ਦੀ ਦਿਸ਼ਾ ਵਿਚ ਕੰਮ ਸ਼ੁਰੂ ਕਰ ਦੇਣਗੇ।

ਸਭ ਤੋਂ ਪਹਿਲਾਂ ਰਾਜਦੂਤਾਂ ਨੂੰ ਬਹਾਲ ਕਰਨਗੇ ਦੋਵੇਂ ਦੇਸ਼
ਰਿਪੋਰਟ ਮੁਤਾਬਕ ਹੁਣ ਪਾਕਿਸਤਾਨ ਨਵੀਂ ਦਿੱਲੀ ਵਿਚ ਤਾਂ ਭਾਰਤ ਇਸਲਾਮਾਬਾਦ ਵਿਚ ਆਪਣੇ ਰਾਜਦੂਤ ਨੂੰ ਫਿਰ ਤੋਂ ਨਿਯੁਕਤ ਕਰਨਗੇ। 2019 ਵਿਚ ਕਸ਼ਮੀਰ ਤੋਂ ਧਾਰਾ-370 ਹਟਾਉਣ 'ਤੇ ਪਾਕਿਸਤਾਨ ਨੇ ਸਖਤ ਵਿਰੋਧ ਦਰਜ ਕਰਾਇਆ ਸੀ। ਨਵੀਂ ਦਿੱਲੀ ਤੋਂ ਆਪਣੇ ਰਾਜਦੂਤ ਨੂੰ ਪਾਕਿਸਤਾਨ ਵਾਪਸ ਬੁਲਾ ਲਿਆ ਸੀ। ਇੰਨਾ ਹੀ ਨਹੀਂ ਪਾਕਿਸਤਾਨ ਦੇ ਇਸਲਾਮਾਬਾਦ ਵਿਚ ਭਾਰਤ ਦੇ ਰਾਜਦੂਤ ਅਜੇ ਬਿਸਾਰੀਆ ਨੂੰ ਭਾਰਤ ਵਾਪਸ ਜਾਣ ਲਈ ਕਹਿ ਦਿੱਤਾ ਸੀ।

ਇਹ ਵੀ ਪੜ੍ਹੋ - ਨਿਊਯਾਰਕ ਦੇ ਇਕ ਏਅਰਪੋਰਟ 'ਤੇ ਧੂੜ ਚੱਟ ਰਿਹੈ ਟਰੰਪ ਦਾ ਬੋਇੰਗ ਜਹਾਜ਼, ਇੰਜਣ ਹੋਏ ਖਰਾਬ

ਰਿਸ਼ਤੇ ਸੁਧਾਰਣ ਦਾ ਵੱਡਾ ਕਾਰਣ ਬਣੇਗਾ ਕਾਰੋਬਾਰ
ਰਿਪੋਰਟ ਮੁਤਾਬਕ ਗੱਲਬਾਤ ਪਿੱਛੇ ਵਪਾਰ ਵੀ ਇਕ ਵੱਡਾ ਕਾਰਣ ਹੈ। ਰਾਜਦੂਤਾਂ ਨੂੰ ਬਹਾਲ ਕਰਨ ਤੋਂ ਬਾਅਦ ਦੋਵੇਂ ਦੇਸ਼ ਕਾਰੋਬਾਰ ਸ਼ੁਰੂ ਕਰਨਗੇ। ਦਰਅਸਲ ਯੂ. ਏ. ਈ. ਅਤੇ ਸਾਊਦੀ ਅਰਬ ਦੇ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਦੇਸ਼ਾਂ ਨਾਲ ਚੰਗੇ ਵਪਾਰਕ ਸਬੰਧ ਹਨ ਅਤੇ ਉਹ ਦੋਹਾਂ ਨੂੰ ਹੀ ਇਕੱਠੇ ਸਾਧ ਕੇ ਤੁਰਨਾ ਚਾਹੁੰਦਾ ਹੈ।

ਪਾਕਿ ਫੌਜ ਪ੍ਰਮੁੱਖ ਨੇ ਕਿਹਾ ਸੀ - ਪੁਰਾਣੀ ਗੱਲਾਂ ਭੁਲਾਉਣਾ ਚਾਹੀਦੈ
ਕਰੀਬ ਇਕ ਹਫਤੇ ਕੁ ਪਹਿਲਾਂ ਪਾਕਿਸਤਾਨ ਦੇ ਫੌਜ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਦਾ ਇਕ ਬਿਆਨ ਸਾਹਮਣੇ ਆਇਆ ਸੀ। ਇਸ ਵਿਚ ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਹਾਂ ਨੂੰ ਪੁਰਾਣੀ ਖਟਾਸ ਨੂੰ ਭੁਲਾ ਕੇ ਅੱਗੇ ਵੱਧਣਾ ਚਾਹੀਦਾ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਵੀ ਦੋਹਾਂ ਦੇਸ਼ਾਂ ਦਰਮਿਆਨ ਰਿਸ਼ਤਿਆਂ ਵਿਚ ਸੁਧਾਰ ਦੀ ਪਹਿਲ ਦੇ ਰੂਪ ਵਿਚ ਦੇਖਿਆ ਗਿਆ ਸੀ।

2003 ਵਿਚ ਜੰਗਬੰਦੀ ਨੂੰ ਲੈ ਕੇ ਹੋਇਆ ਸੀ ਸਮਝੌਤਾ
ਨਵੰਬਰ 2003 ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਐੱਲ. ਓ. ਸੀ. 'ਤੇ ਜੰਗਬੰਦੀ ਸਮਝੌਤਾ ਕੀਤਾ ਸੀ। ਇਸ ਮੁਤਾਬਕ ਦੋਵੇਂ ਦੇਸ਼ਾਂ ਦੀ ਫੌਜਾਂ ਇਕ-ਦੂਜੇ 'ਤੇ ਗੋਲੀਬਾਰੀ ਨਹੀਂ ਕਰਨਗੀਆਂ। 3 ਸਾਲ ਤੱਕ ਭਾਵ 2006 ਤੱਕ ਦੋਹਾਂ ਪਾਸੇ ਤੋਂ ਇਸ ਜੰਗਬੰਦੀ ਦਾ ਉਲੰਘਣ ਹੋਇਆ। ਇਸ ਦੀ ਹੋੜ ਵਿਚ ਕਰੀਬ ਬਣਾਏ ਗਏ ਅੱਤਵਾਦੀ ਲਾਂਚਪੈਡਸ ਨਾਲ ਮੁਕਾਬਲੇ ਦੀਆਂ ਨਾ ਸਿਰਫ ਕੋਸ਼ਿਸ਼ਾਂ ਹੋਈਆਂ ਬਲਕਿ ਪਾਕਿਸਤਾਨੀ ਫੌਜ ਨੇ ਮੁਕਾਬਲਾ ਕਰਵਾਉਣ ਵਿਚ ਮਦਦ ਵੀ ਕੀਤੀ।

ਇਹ ਵੀ ਪੜ੍ਹੋ - ਕੇਜਰੀਵਾਲ ਸਰਕਾਰ ਨੇ ਦਿੱਲੀ 'ਚ ਸ਼ਰਾਬ ਪੀਣ ਦੀ ਉਮਰ ਕੀਤੀ 21 ਸਾਲ, ਪਹਿਲਾਂ ਸੀ ਇੰਨੀ

2 ਸਾਲ ਬਾਅਦ ਹੋਵੇਗੀ ਸਿੰਧੂ ਜਲ ਮਸਲੇ 'ਤੇ ਬੈਠਕ
ਸਿੰਧੂ ਜਲ ਕਮਿਸ਼ਨ ਦੀ ਬੈਠਕ ਲਈ ਪਾਕਿਸਤਾਨ ਦਾ ਇਕ ਵਫਦ ਭਾਰਤ ਪਹੁੰਚ ਗਿਆ ਹੈ। ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ 23-24 ਮਾਰਚ ਨੂੰ ਸਿੰਧੂ ਜਲ ਦੇ ਮੁੱਦੇ 'ਤੇ ਬੈਠਕ ਹੋਵੇਗੀ। ਜੰਮੂ-ਕਸ਼ਮੀਰ ਵਿਚ ਧਾਰਾ-370 ਦੇ ਹੱਟਣ ਅਤੇ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਬੈਠਕ ਹੋਵੇਗੀ। ਸਥਾਈ ਸਿੰਧੂ ਕਮਿਸ਼ਨ ਦੀ 116ਵੀਂ ਬੈਠਕ ਨਵੀਂ ਦਿੱਲੀ ਵਿਚ ਹੋ ਰਹੀ ਹੈ। ਇਸ ਬੈਠਕ ਦੌਰਾਨ ਲੱਦਾਖ ਹਾਈਡ੍ਰੋਇਲੈਕਟ੍ਰਿਕ ਪ੍ਰਾਜੈਕਟ ਸਣੇ ਪਾਣੀ ਸਾਂਝਾ ਕੀਤੇ ਜਾਣ ਦੇ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋਣ ਵਾਲੀ ਹੈ।


Khushdeep Jassi

Content Editor

Related News