ਪਾਕਿਸਤਾਨ ਨੇ ਉੜੀ ਸੈਕਟਰ ''ਚ ਕੀਤੀ ਗੋਲੀਬਾਰੀ, ਔਰਤ ਦੀ ਮੌਤ
Friday, May 09, 2025 - 10:09 AM (IST)

ਸ਼੍ਰੀਨਗਰ- ਜੰਮੂ-ਕਸ਼ਮੀਰ ਵਿਚ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ ਵਿਚ ਵੀਰਵਾਰ ਰਾਤ ਨੂੰ ਸਰਹੱਦ ਪਾਰ ਤੋਂ ਹੋਈ ਗੋਲੀਬਾਰੀ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮ੍ਰਿਤਕਾ ਦੀ ਪਛਾਣ ਰਾਜਰਵਾਰ ਉੜੀ ਦੀ ਨਰਗਿਸ ਬਸ਼ੀਰ ਦੇ ਰੂਪ ਵਿਚ ਹੋਈ ਹੈ। ਔਰਤ ਦੀ ਮੌਤ ਪਾਕਿਸਤਾਨੀ ਗੋਲਾ ਫੱਟਣ ਨਾਲ ਹੋਈ।
ਗੋਲੀਬਾਰੀ ਵਿਤ ਤਿੰਨ ਹੋਰ ਜ਼ਖਮੀ ਵੀ ਹੋਏ। ਉਨ੍ਹਾਂ ਨੇ ਦੱਸਿਆ ਕਿ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨ ਰਾਤ ਨੂੰ ਬਾਰਾਮੂਲਾ, ਕੁਪਵਾੜਾ ਅਤੇ ਬਾਂਦੀਪੁਰਾ ਜ਼ਿਲ੍ਹਿਆਂ ਵਿਚ ਕੰਟਰੋਲ ਰੇਖਾ (LoC) 'ਤੇ ਗੋਲੀਬਾਰੀ ਕੀਤੀ ਗਈ, ਜਿਸ ਕਾਰਨ ਲੋਕ ਸੁਰੱਖਿਅਤ ਇਲਾਕਿਆਂ ਵੱਲ ਪਲਾਇਣ ਕਰਨ ਲੱਗੇ। ਕੁਪਵਾੜਾ ਵਿਚ ਭਾਰੀ ਗੋਲੀਬਾਰੀ ਹੋਈ। ਪਹਿਲਗਾਮ ਵਿਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਮਗਰੋਂ ਹੀ ਭਾਰਤੀ ਅਤੇ ਪਾਕਿਸਤਾਨੀ ਫੌਜੀਆਂ ਵਿਚਾਲੇ ਗੋਲੀਬਾਰੀ ਜਾਰੀ ਹੈ। ਭਾਰਤ ਵਲੋਂ ਸਰਹੱਦ ਪਾਰ ਕਈ ਹਮਲੇ ਕੀਤੇ ਜਾਣ ਮਗਰੋਂ ਤਣਾਅ ਵਧ ਗਿਆ ਹੈ।