ਭਾਰਤ ਡੇਅਰੀ ਖੇਤਰ ’ਚ ਅਗਾਂਹਵਧੂ ਭੂਮਿਕਾ ਨਿਭਾਉਣ ਲਈ ਤਿਆਰ

Thursday, Dec 01, 2022 - 05:04 PM (IST)

ਭਾਰਤ ਡੇਅਰੀ ਖੇਤਰ ’ਚ ਅਗਾਂਹਵਧੂ ਭੂਮਿਕਾ ਨਿਭਾਉਣ ਲਈ ਤਿਆਰ

ਦੇਸ਼ ਨੇ 26 ਨਵੰਬਰ ਨੂੰ ਰਾਸ਼ਟਰੀ ਦੁੱਧ ਦਿਵਸ ਮਨਾਇਆ। ਇਹ ਮੌਕਾ ਅਹਿਮ ਹੈ ਕਿਉਂਕਿ ਇਹ ਸਵ. ਡਾ. ਵਰਗੀਜ਼ ਕੁਰੀਅਨ ਦੇ 101ਵੇਂ ਜਨਮ ਦਿਨ ਨੂੰ ਰੇਖਾਂਕਿਤ ਕਰਦਾ ਹੈ, ਜਿਨ੍ਹਾਂ ਨੂੰ ਭਾਰਤ ਦੀ ਚਿੱਟੀ ਕ੍ਰਾਂਤੀ ਸ਼ੁਰੂ ਕਰਨ ਲਈ ਸਿਹਰਾ ਦਿੱਤਾ ਜਾਂਦਾ ਹੈ। ਭਾਰਤ ਦੀ ਡੇਅਰੀ ਖੇਤਰ ’ਚ ਵਿਕਾਸ ਅਤੇ ਤਰੱਕੀ ਕਈ ਪੱਖੋਂ ਕੌਮਾਂਤਰੀ ਨਕਸ਼ੇ ’ਤੇ ਦੇਸ਼ ਦੇ ਸਨਮਾਨ ਤੇ ਪ੍ਰਭਾਵ ਦੇ ਰੇਖਾਚਿੱਤਰ ਦਾ ਪ੍ਰਤੀਕ ਰਹੀ ਹੈ। ਨਰਿੰਦਰ ਮੋਦੀ ਦੀ ਅਗਵਾਈ ’ਚ ਦੇਸ਼ ਦੇ ਦੁੱਧ ਦੇ ਉਤਪਾਦਨ ’ਚ 44 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2020-21 ’ਚ ਅਸੀਂ 210 ਮੀਟ੍ਰਿਕ ਟਨ ਦੁੱਧ ਦਾ ਉਤਪਾਦਨ ਕੀਤਾ ਜੋ ਦੁਨੀਆ ਦੇ ਕੁਲ ਦੁੱਧ ਉਤਪਾਦਨ ਦਾ 23 ਫੀਸਦੀ ਹੈ। ਭਾਰਤ ਦੀ ਪ੍ਰਤੀ ਵਿਅਕਤੀ ਦੁੱਧ ਦੀ ਉਪਲੱਬਧਤਾ 2020-21 ’ਚ 427 ਗ੍ਰਾਮ ਰੋਜ਼ਾਨਾ ਰਹੀ ਜਦੋਂ ਕਿ ਇਸੇ ਸਮੇਂ ਦੌਰਾਨ ਦੁਨੀਆ ਦੀ ਔਸਤ 394 ਗ੍ਰਾਮ ਰੋਜ਼ਾਨਾ ਸੀ।
ਭਾਰਤ ’ਚ ਡੇਅਰੀ ਖੇਤਰ ਵੱਡੇ ਪੱਧਰ ’ਤੇ ਸਹਿਕਾਰੀ ਰਚਨਾ ਅਧੀਨ ਸੰਗਠਿਤ ਹੈ ਤੇ ਸਰਕਾਰੀ ਸਮਿਤੀਆਂ ਨੇ ਡੇਅਰੀ ਕਿਸਾਨਾਂ ਦੇ ਮੁੱਲ-ਭਾਅ ਦੀ ਤਾਕਤ ਨੂੰ ਵਧਾਉਣ ਅਤੇ ਆਪਣੇ-ਆਪਣੇ ਖੇਤਰਾਂ ’ਚ ਦੁੱਧ ਦੀ ਖਰੀਦ ਅਤੇ ਉਸ ਦੀ ਵਿਕਰੀ ਦੀ ਕੀਮਤ ਨੂੰ ਨਿਰਧਾਰਤ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ। ਅਸਲ ’ਚ ਦੇਸ਼ ਦੀਆਂ ਕੁਝ ਪ੍ਰਮੁੱਖ ਡੇਅਰੀ ਸਹਿਕਾਰੀ ਸਮਿਤੀਆਂ ਨੇ ਪ੍ਰਦਰਸ਼ਨ ਅਤੇ ਲਾਭ ਦੋਹਾਂ ’ਚ ਨਿੱਜੀ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤ ਦੀ ਸਭ ਤੋਂ ਵੱਡੀ ਡੇਅਰੀ ਕੰਪਨੀ ਅਮੂਲ ਦੇਸ਼ ’ਚ ਸਹਿਕਾਰੀ ਖਰੜੇ ਦੀ ਸ਼ਕਤੀ ਅਤੇ ਸਫਲਤਾ ਦੀ ਇਕ ਪ੍ਰਮੁੱਖ ਉਦਾਹਰਣ ਹੈ।

ਇਹ ਵੀ ਪੜ੍ਹੋ : ਰੂਪਨਗਰ ਵਿਖੇ ਰੇਲ ਹਾਦਸੇ 'ਚ ਮਾਰੇ ਗਏ 3 ਬੱਚਿਆਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ
ਹੁਣ ਜਦੋਂ ਅਸੀਂ ਕੌਮਾਂਤਰੀ ਮਹਾਮਾਰੀ ’ਚੋਂ ਉੱਭਰ ਰਹੇ ਹਾਂ ਤਾਂ ਲਾਕਡਾਊਨ ਮਿਆਦ ਦੌਰਾਨ ਅਤੇ ਉਸ ਤੋਂ ਬਾਅਦ ਡੇਅਰੀ ਕਿਸਾਨਾਂ ਦੀ ਮਦਦ ਲਈ ਸਰਕਾਰ ਅਤੇ ਡੇਅਰੀ ਸਹਿਕਾਰੀ ਸਮਿਤੀਆਂ ਵੱਲੋਂ ਨਿਭਾਈ ਗਈ ਭੂਮਿਕਾ ’ਤੇ ਰੌਸ਼ਨੀ ਪਾਉਣੀ ਢੁੱਕਵੀਂ ਹੋਵੇਗੀ। ਮਹਾਮਾਰੀ ਦੌਰਾਨ ਡੇਅਰੀ ਸਹਿਕਾਰੀ ਸਮਿਤੀਆਂ ਵੱਲੋਂ ਦੁੱਧ ਦੀ ਖਰੀਦ ’ਚ ਵਾਧਾ ਜਾਰੀ ਰਿਹਾ ਕਿਉਂਕਿ ਇਸ ਨੇ ਕਿਸਾਨਾਂ ਦੇ ਵਾਧੂ ਦੁੱਧ ਦੀ ਖਰੀਦ ਕੀਤੀ ਜੋ ਆਮ ਤੌਰ ’ਤੇ ਨਿੱਜੀ ਅਤੇ ਗੈਰ-ਸੰਗਠਿਤ ਖੇਤਰਾਂ ਦੇ ਕਾਰੋਬਾਰੀਆਂ ਨੂੰ ਵੇਚਿਆ ਜਾਂਦਾ ਸੀ। 2020-21 ਦੌਰਾਨ ਡੇਅਰੀ ਸਹਿਕਾਰੀ ਸਮਿਤੀਆਂ ਵੱਲੋਂ ਦੁੱਧ ਦੀ ਖਰੀਦ ’ਚ 7.9 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਸਹਾਇਤਾ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਨੇ ਮੌਜੂਦਾ ਕੇਂਦਰੀ ਖੇਤਰ ਦੀ ਯੋਜਨਾ, ਡੇਅਰੀ ਕੰਮਾਂ ਨਾਲ ਜੁੜੀਆਂ ਸਹਿਕਾਰੀ ਸਮਿਤੀਆਂ ਅਤੇ ਕਿਸਾਨ ਉਤਪਾਦਨ ਸੰਗਠਨ ਯੋਜਨਾ ਅਧੀਨ ਸਰਗਰਮ ਪੂੰਜੀ ਕਰਜ਼ੇ ’ਤੇ ਵਿਆਜ ’ਚ ਛੋਟ ਦਿੱਤੀ। ਟੈਕਨਾਲੋਜੀ ਦੀ ਵਧਦੀ ਸਮਰੱਥਾ ਦਾ ਲਾਭ ਉਠਾਉਣ ਦੀ ਲੜੀ ’ਚ ਪਸ਼ੂ ਧਨ ਪ੍ਰਬੰਧਨ ਨੂੰ ਸੌਖਾ ਬਣਾਉਣ ਅਤੇ ਇਸ ਦੀ ਸਮਰੱਥਾ ਵਧਾਉਣ ਲਈ ਗੋਪਾਲਾ ਨਾਂ ਦਾ ਇਕ ਡਿਜੀਟਲ ਪਲੇਟਫਾਰਮ ਲਾਂਚ ਕੀਤਾ ਗਿਆ। ਇਸ ਡਿਜੀਟਲ ਪਲੇਟਫਾਰਮ ਦੀ ਵਰਤੋਂ ਪਸ਼ੂ ਆਧਾਰ, ਪਸ਼ੂ ਦਾ ਪਾਲਣ-ਪੋਸ਼ਣ, ਜਾਤੀ ਪਸ਼ੂ ਚਿਕਿਤਸਾ ਦਵਾਈਆਂ, ਈ. ਵੀ. ਐੱਮ. ਪਸ਼ੂ ਜਣੇਪਾ ਸਬੰਧੀ ਸੇਵਾਵਾਂ ਅਤੇ ਸੂਚਨਾਵਾਂ ਨੂੰ ਹਾਸਲ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਗੋਪਾਲਾ ਐਪ ਡੇਅਰੀ ਪਸ਼ੂਆਂ, ਜਾਤੀ ਵੀਰਜ, ਭਰੂਣ ਆਦਿ ਦੀ ਖਰੀਦ ਅਤੇ ਵਿਕਰੀ ਲਈ ਵੀ ਇਕ ਸਟੇਜ ਪ੍ਰਦਾਨ ਕਰਦੀ ਹੈ। ਇਹ ਵੇਖਦੇ ਹੋਏ ਕਿ ਸਾਲ 2025 ਤੱਕ ਭਾਰਤ ਦਾ ਦੁੱਧ ਉਤਪਾਦਨ 270 ਮਿਲੀਅਨ ਮੀਟ੍ਰਿਕ ਟਨ ਤੱਕ ਪਹੁੰਚ ਜਾਣ ਦੀ ਉਮੀਦ ਹੈ, ਵਪਾਰਕ ਨਿਗਮਾਂ ਨੂੰ ਪ੍ਰਾਸੈਸਿੰਗ ਨਾਲ ਜੁੜੀਆਂ ਸਹੂਲਤਾਂ ’ਚ ਨਿਵੇਸ਼ ਕਰਨ ਦੀ ਲੋੜ ਹੋਵੇਗੀ ਅਤੇ ਇਹ ਡੇਅਰੀ ਖੇਤਰ ਦੇ ਅੰਦਰ 10 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਦੀ ਸਮਰੱਥਾ ਪ੍ਰਦਾਨ ਕਰਦਾ ਹੈ।

ਬਰਾਮਦ ਬਾਜ਼ਾਰ ’ਚ ਸਾਡੀ ਵਧਦੀ ਮੌਜੂਦਗੀ ਡੇਅਰੀ ਖੇਤਰ ’ਚ ਨਿਵੇਸ਼ ਵਧਾਉਣ ਦਾ ਇਕ ਹੋਰ ਪ੍ਰੇਰਕ ਹੈ। ਉਦਾਹਰਣ ਵਜੋਂ ਐੱਚ. ਐੱਸ. ਕੋਡ 0406 ਅਧੀਨ ਭਾਰਤ ਦਾ ਪਨੀਰ ਬਰਾਮਦ 2015 ਤੋਂ 2020 ਦੇ ਸਮੇਂ ਦੌਰਾਨ 16 ਫੀਸਦੀ ਦੇ ਸਾਲਾਨਾ ਵਾਧੇ ਦੀ ਦਰ ਨਾਲ ਵਧਿਆ ਹੈ। ਜਿਨ੍ਹਾਂ ਪ੍ਰਮੁੱਖ ਦੇਸ਼ਾਂ ਨੂੰ ਪਨੀਰ ਭੇਜਿਆ ਗਿਆ, ਉਨ੍ਹਾਂ ’ਚ ਸੰਯੁਕਤ ਅਰਬ ਅਮੀਰਾਤ, ਭੂਟਾਨ, ਸੰਯੁਕਤ ਰਾਜ ਅਮਰੀਕਾ ਅਤੇ ਕੁਝ ਹੋਰ ਦੇਸ਼ ਸ਼ਾਮਲ ਹਨ। ਮੌਜੂਦਾ ਸਮੇਂ ’ਚ ਸਮੁੱਚੀ ਦੁਨੀਆ ’ਚ 75 ਤੋਂ ਵੱਧ ਅਜਿਹੇ ਦੇਸ਼ ਹਨ ਜਿੱਥੇ ਦੁੱਧ ਦੀ ਕਮੀ ਹੈ। ਇਨ੍ਹਾਂ ’ਚੋਂ ਵਧੇਰੇ ਦੇਸ਼ ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ ਨਾਲ-ਨਾਲ ਅਫਰੀਕਾ ’ਚ ਵੀ ਹਨ। ਇਹ ਭਾਰਤ ਲਈ ਨਵੇਂ ਬਾਜ਼ਾਰਾਂ ’ਚ ਆਪਣੀ ਹੋਂਦ ਬਣਾਉਣ ਦਾ ਇਕ ਵਧੀਆ ਮੌਕਾ ਪ੍ਰਦਾਨ ਕਰਦਾ ਹੈ। ਇਸ ਲਈ ਰਾਸ਼ਟਰੀ ਡਿਜੀਟਲ ਪਸ਼ੂ ਧਨ ਮਿਸ਼ਨ ਵਰਗੀ ਤਾਜ਼ਾ ਪਹਿਲ ਪਤਾ ਲਾਉਣ ਦੀ ਸਮਰੱਥਾ ਬਾਰੇ ਪੈਮਾਨਿਆਂ ਨੂੰ ਵਧੀਆ ਕਰਨ ਦੀ ਦਿਸ਼ਾ ’ਚ ਇਕ ਲੰਬਾ ਸਫਰ ਤੈਅ ਕਰੇਗੀ। ਭਾਰਤੀ ਕੰਪਨੀਆਂ ਨੂੰ ਦਰਾਮਦ ਕਰਨ ਵਾਲੇ ਦੇਸ਼ਾਂ ਵੱਲੋਂ ਨਿਰਧਾਰਿਤ ਗੁਣਵੱਤਾ ਪੈਮਾਨਿਆਂ ਨੂੰ ਪੂਰਾ ਕਰਨ ’ਚ ਇਹ ਸਮਰੱਥ ਬਣਾਵੇਗੀ। ਡੇਅਰੀ ਖੇਤਰ ’ਚ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਲਈ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਡੇਅਰੀ ਨਿਵੇਸ਼ ਨੂੰ ਵਧਾਉਣ ਬਾਰੇ ਸਥਾਪਨਾ ਕੀਤੀ। ਇਸ ਅਧੀਨ ਗੈਟਸ ਫਾਊਂਡੇਸ਼ਨ ਅਤੇ ਇਨਵੈਸਟ ਇੰਡੀਆ ਵਰਗੇ ਅਦਾਰੇ ਬਿਨਾਂ ਕਿਸੇ ਸਵਾਰਥ ਤੋਂ ਸੇਵਾਵਾਂ ਪ੍ਰਦਾਨ ਕਰਨ ਲਈ ਸਹਿਯੋਗ ਦੇਣਗੇ।

ਇਹ ਵੀ ਪੜ੍ਹੋ :  ਜਲੰਧਰ ਵਿਖੇ ਭਿਆਨਕ ਅੰਜਾਮ ਤੱਕ ਪੁੱਜੀ 'ਲਵ ਮੈਰਿਜ', ਪਤਨੀ ਦਾ ਕਤਲ ਕਰਨ ਮਗਰੋਂ ਖ਼ੁਦ ਵੀ ਗਲ਼ ਲਾਈ ਮੌਤ

ਮੌਜੂਦਾ ਸਰਕਾਰ ਦਾ ਯਤਨ ਡੇਅਰੀ ਉਦਯੋਗ ਅਤੇ ਗੈਰ-ਸੰਗਠਿਤ ਤੋਂ ਸੰਗਠਿਤ ਖੇਤਰ ’ਚ ਬਦਲਣ ’ਤੇ ਕੇਂਦਰਿਤ ਹੈ। ਇਸ ਦਾ ਅੰਤਿਮ ਨਿਸ਼ਾਨਾ ਕਿਸਾਨਾਂ ਦੀ ਆਮਦਨ ’ਚ ਵਾਧਾ ਕਰਨਾ ਅਤੇ ਕੀਮਤ ਲੜੀ ’ਚ ਰੋਜ਼ਗਾਰ ਦੀ ਸਿਰਜਨਾ ਕਰਨੀ ਹੈ। ਪਸ਼ੂ ਪਾਲਣ ਮੂਲ ਰਚਨਾ ਵਿਕਾਸ ਫੰਡ, ਰਾਸ਼ਟਰੀ ਗੋਕੁਲ ਮਿਸ਼ਨ, ਪਸ਼ੂ ਪਾਲਣ ਗ੍ਰੈਂਡ ਸਟਾਰਟਅਪ ਚੈਲੇਂਜ ਅਤੇ ਪਸ਼ੂ ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੀਆਂ ਸਹੂਲਤਾਂ ਦੇ ਵਾਧੇ ਵਰਗੀਆਂ ਤਾਜ਼ਾ ਯੋਜਨਾਵਾਂ ਨਾਲ ਸਾਡੇ ਡੇਅਰੀ ਖੇਤਰ ’ਚ ਵਧੀਆ ਪੱਧਰਾਂ ਅਤੇ ਨਵੀਆਂ ਗੱਲਾਂ ਦੀ ਸ਼ੁਰੂਆਤ ਹੋਵੇਗੀ। ਇਸ ਤਰ੍ਹਾਂ ਡਾ. ਕੁਰੀਅਨ ਦੇ 101ਵੇਂ ਜਨਮ ਦਿਨ ਦੇ ਮੌਕੇ ’ਤੇ ਸਾਨੂੰ ਇਹ ਭਰੋਸਾ ਹੈ ਕਿ ਭਾਰਤ ਆਉਣ ਵਾਲੇ ਸਮੇਂ ’ਚ ਡੇਅਰੀ ਉਤਪਾਦਾਂ ਦੇ ਇਕ ਪ੍ਰਮੁੱਖ ਬਰਾਮਦਕਾਰ ਵਜੋਂ ਉੱਭਰਨ ਲਈ ਤਿਆਰ ਹੈ।-ਪੁਰਸ਼ੋਤਮ ਰੁਪਾਲਾ (ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ)

ਇਹ ਵੀ ਪੜ੍ਹੋ : ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਘਰ 'ਚ ਛਾਇਆ ਮਾਤਮ, ਜਲੰਧਰ ਵਿਖੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਡੇਂਗੂ ਨਾਲ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News