ਭਾਰਤ ਪੂਰੀ ਦੁਨੀਆ ’ਚ ਸਥਾਪਿਤ ਕਰ ਰਿਹਾ ਡਿਫੈਂਸ ਬਰਾਂਚ : ਜਨਰਲ ਪਾਂਡੇ
Saturday, Nov 04, 2023 - 06:16 PM (IST)
ਨਵੀਂ ਦਿੱਲੀ (ਭਾਸ਼ਾ)- ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਪੂਰਬੀ ਲੱਦਾਖ ’ਚ ਚੀਨ ਨਾਲ ਸਰਹੱਦੀ ਵਿਵਾਦ ਦੇ ਪਿਛੋਕੜ ’ਚ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦਾ ਨਜ਼ਰੀਆ ਸਾਰੇ ਦੇਸ਼ਾਂ ਦੀ ਖੁਦਮੁਖਤਿਆਰੀ ਅਤੇ ਖੇਤਰੀ ਅਖੰਡਤਾ ਦੇ ਸਨਮਾਨ ਦੇ ਨਾਲ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਅਤੇ ਕੌਮਾਂਤਰੀ ਨਿਯਮਾਂ ਦੀ ਪਾਲਣਾ ’ਤੇ ਜ਼ੋਰ ਦਿੰਦਾ ਹੈ। ਚਾਣਕਿਆ ਰੱਖਿਆ ਸੰਵਾਦ ’ਚ ਜਨਰਲ ਪਾਂਡੇ ਨੇ ਆਪਣੇ ਸੰਬੋਧਨ ’ਚ ਇਹ ਵੀ ਕਿਹਾ ਕਿ ਭਾਰਤ ਪੂਰੀ ਦੁਨੀਆ ’ਚ ਨਵੇਂ ਸਥਾਨਾਂ ’ਤੇ ਡਿਫੈਂਸ ਬਰਾਂਚਾਂ ਸਥਾਪਿਤ ਕਰ ਰਿਹਾ ਹੈ ਅਤੇ ਫੌਜ ਵਿਦੇਸ਼ੀ ਮਿੱਤਰ ਦੇਸ਼ਾਂ ਨਾਲ ਸਾਂਝੀ ਟ੍ਰੇਨਿੰਗ ਅਤੇ ਅਭਿਆਸਾਂ ਦਾ ਘੇਰਾ ਤੇ ਪੈਮਾਨਾ ਵਧਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਆਕਾਂਸ਼ਾ ਨਾਲ ਕੀਤਾ ਵਾਅਦਾ ਨਿਭਾਇਆ, ਚਿੱਠੀ ਲਿਖ ਕੀਤਾ ਵਿਸ਼ੇਸ਼ ਧੰਨਵਾਦ
ਮੌਜੂਦਾ ਸਿਆਸੀ ਉਥਲ-ਪੁਥਲ ਦੇ ਸਬੰਧ ’ਚ ਉਨ੍ਹਾਂ ਕੌਮਾਂਤਰੀ ਮਾਮਲਿਆਂ ’ਚ ਰਾਸ਼ਟਰੀ ਸੁਰੱਖਿਆ ਦੀ ਵਧਦੀ ਮਹੱਤਤਾ ਅਤੇ ਆਰਥਿਕ ਤੇ ਜੰਗੀ ਸ਼ਕਤੀ ’ਤੇ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਫੌਜ ਮੁਖੀ ਨੇ ਨਿਰਾਸ਼ਾ ਅਤੇ ਸਿਆਸੀ ਉਤਰਾਅ-ਚੜਾਅ ਵਿਚਾਲੇ ਭਾਰਤ ਦੀ ਸਥਿਤੀ ਨੂੰ ਉੱਜਵਲ ਦੱਸਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8