ਭਾਰਤੀ ਕੰਪਨੀਆਂ ਦੇ ਨਿਵੇਸ਼ ''ਚ 39 ਫ਼ੀਸਦੀ ਵਾਧਾ: SBI ਰਿਪੋਰਟ
Thursday, Jan 23, 2025 - 01:58 PM (IST)
ਨਵੀਂ ਦਿੱਲੀ- ਸਟੇਟ ਬੈਂਕ ਆਫ਼ ਇੰਡੀਆ (SBI) ਦੀ ਰਿਪੋਰਟ ਮੁਤਾਬਕ ਮੌਜੂਦਾ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਦੌਰਾਨ ਭਾਰਤੀ ਕੰਪਨੀਆਂ ਨੇ 32 ਟ੍ਰਿਲੀਅਨ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ। ਜੋ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ 23 ਟ੍ਰਿਲੀਅਨ ਰੁਪਏ ਦੇ ਮੁਕਾਬਲੇ 39 ਫ਼ੀਸਦੀ ਵੱਧ ਹੈ, ਜਿਸ 'ਚ ਨਿੱਜੀ ਖੇਤਰ ਦਾ ਯੋਗਦਾਨ 70 ਫ਼ੀਸਦੀ ਤੱਕ ਵਧਿਆ ਹੈ।
ਵਰਕ-ਇਨ-ਪ੍ਰੋਗਰੈਸ ਪੂੰਜੀ ਵਿਚ 13.63 ਟ੍ਰਿਲੀਅਨ ਰੁਪਏ ਦੀ ਇਕ ਮਜ਼ਬੂਤ ਪਾਈਪਲਾਈਨ (ਮਾਰਚ 2024 ਤੱਕ) ਆਉਣ ਵਾਲੇ ਸਾਲਾਂ ਦੌਰਾਨ ਮਹੱਤਵਪੂਰਨ ਵਿਕਾਸ ਗਤੀ ਨੂੰ ਉਜਾਗਰ ਕਰਦੀ ਹੈ। ਸਰਕਾਰੀ ਨਿਵੇਸ਼ ਵਿੱਤੀ ਸਾਲ 23 'ਚ ਕੁੱਲ ਘਰੇਲੂ ਉਤਪਾਦ (GDP) ਦੇ 4.1 ਫ਼ੀਸਦੀ ਤੱਕ ਪਹੁੰਚ ਗਿਆ, ਜੋ ਕਿ ਵਿੱਤੀ ਸਾਲ 12 ਤੋਂ ਬਾਅਦ ਸਭ ਤੋਂ ਵੱਧ ਹੈ। GDP ਦੇ ਹਿੱਸੇ ਵਜੋਂ ਨਿੱਜੀ ਖੇਤਰ ਦਾ ਨਿਵੇਸ਼ 11.9 ਫ਼ੀਸਦੀ ਤੱਕ ਪਹੁੰਚ ਗਿਆ, ਜੋ ਕਿ ਵਿੱਤੀ ਸਾਲ 16 ਤੋਂ ਬਾਅਦ ਸਭ ਤੋਂ ਵੱਧ ਹੈ। ਫਰਵਰੀ ਦੇ ਅੰਤ ਤੱਕ ਅਨੁਮਾਨਿਤ ਵਿੱਤੀ ਸਾਲ 24 ਦੇ ਸ਼ੁਰੂਆਤੀ ਅੰਕੜਿਆਂ ਵਿਚ ਨਿੱਜੀ ਨਿਵੇਸ਼ GDP ਦੇ 12.5 ਫ਼ੀਸਦੀ ਦੇ ਨੇੜੇ ਹੋਣ ਦੀ ਸੰਭਾਵਨਾ ਹੈ।