ਭਾਰਤ ਦਾ ਪਹਿਲਾ ਮਨੁੱਖੀ ਮਿਸ਼ਨ 2027 ਲਈ ਨਿਰਧਾਰਤ : ਇਸਰੋ
Friday, Sep 19, 2025 - 05:48 PM (IST)

ਬੈਂਗਲੁਰੂ- ਭਾਰਤ ਦਾ ‘ਗਗਨਯਾਨ’ ਪ੍ਰੋਗਰਾਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਭਾਰਤੀ ਪੁਲਾੜ ਯਾਤਰੀਆਂ ਨੂੰ ਪੁਲਾੜ ’ਚ ਭੇਜਣਾ ਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਧਰਤੀ ’ਤੇ ਵਾਪਸ ਲਿਆਉਣਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਵੀ. ਨਾਰਾਇਣਨ ਨੇ ਸ਼ੁੱਕਰਵਾਰ ਐਲਾਨ ਕੀਤਾ ਕਿ ਭਾਰਤ ਦਾ ਪਹਿਲਾ ਮਨੁੱਖੀ ਮਿਸ਼ਨ 2027 ਦੀ ਆਖਰੀ ਤਿਮਾਹੀ ਲਈ ਨਿਰਧਾਰਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਨਾਲ ਸਬੰਧਤ ਲਗਭਗ 80 ਤੋਂ 85 ਫੀਸਦੀ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਪਹਿਲਾ ਮਨੁੱਖ ਰਹਿਤ ਮਿਸ਼ਨ ਇਸ ਸਾਲ ਦਸੰਬਰ ਲਈ ਨਿਰਧਾਰਤ ਹੈ।
ਉਨ੍ਹਾਂ ਕਿਹਾ ਕਿ ਪੁਲਾੜ ਗੱਡੀ ਦੀ ਪ੍ਰਣਾਲੀ ਦੀ ਜਾਂਚ ਕਰਨ ਲਈ ਅਸੀਂ ਮਨੁੱਖਾਂ ਦੀ ਬਜਾਏ ਮਨੁੱਖ ਵਰਗਾ ਕੋਈ ਜੀਵ ਭੇਜਾਂਗੇ। ਇਸ ਤੋਂ ਬਾਅਦ 2 ਹੋਰ ਮਨੁੱਖ ਰਹਿਤ ਮਿਸ਼ਨ ਹੋਣਗੇ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਅਸੀਂ 2027 ਦੀ ਪਹਿਲੀ ਤਿਮਾਹੀ ’ਚ ਪਹਿਲੀ ਮਨੁੱਖੀ ਉਡਾਣ ਦੀ ਯੋਜਨਾ ਬਣਾ ਰਹੇ ਹਾਂ। ਸ਼੍ਰੀ ਨਾਰਾਇਣਨ ਨੇ ਕਿਹਾ ਕਿ ਮਨੁੱਖੀ ਪੁਲਾੜ ਉਡਾਣ ਇਕ ਪ੍ਰਮੁੱਖ ਉਪਲੱਬਧੀ ਹੈ ਪਰ ਇਸਰੋ ਦੇਸ਼ ਦੇ ਫ਼ਾਇਦੇ ਲਈ ਕਈ ਦਿਸ਼ਾਵਾਂ 'ਚ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗਗਨਯਾਨ ਇਕ ਪ੍ਰੋਗਰਾਮ ਹੈ ਪਰ ਦੇਸ਼ ਦੇ ਹਰ ਨਾਗਰਿਕ ਦੀ ਸੁਰੱਖਿਆ ਯਕੀਨੀ ਕਰਨਾ ਵੀ ਓਨਾ ਹੀ ਜ਼ਰੂਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8