ਇਸ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਬ੍ਰੇਨ ਸਟ੍ਰੋਕ ਦਾ ਸਭ ਤੋਂ ਵੱਧ ਖ਼ਤਰਾ, ਰਿਸਰਚ 'ਚ ਹੋਇਆ ਖੁਲਾਸਾ
Tuesday, Oct 07, 2025 - 02:06 PM (IST)

ਵੈੱਬ ਡੈਸਕ- ਜਰਨਲ ਨਿਊਰੋਲੋਜੀ ਵਿੱਚ ਪ੍ਰਕਾਸ਼ਿਤ ਇੱਕ ਤਾਜ਼ਾ ਅਧਿਐਨ 'ਚ ਇਹ ਖੁਲਾਸਾ ਹੋਇਆ ਹੈ ਕਿ ਇਨਸਾਨ ਦਾ ਬਲੱਡ ਗਰੁੱਪ ਬ੍ਰੇਨ ਸਟ੍ਰੋਕ ਆਉਣ ਦੀ ਸੰਭਾਵਨਾ ਨਾਲ ਜੁੜਿਆ ਹੋਇਆ ਹੈ। ਅਧਿਐਨ ਦੇ ਅਨੁਸਾਰ ਬਲੱਡ ਗਰੁੱਪ A1 ਵਾਲੇ ਲੋਕਾਂ ਨੂੰ 60 ਸਾਲ ਤੋਂ ਪਹਿਲਾਂ ਬ੍ਰੇਨ ਸਟ੍ਰੋਕ ਆਉਣ ਦਾ ਵਧੇਰੇ ਖ਼ਤਰਾ ਰਹਿੰਦਾ ਹੈ। ਅਧਿਐਨ ਨੇ ਇਹ ਵੀ ਖੁਲਾਸਾ ਕੀਤਾ ਕਿ ਬਾਕੀ ਬਲੱਡ ਗਰੁੱਪ ਵਾਲੇ ਲੋਕਾਂ ਲਈ ਸਟ੍ਰੋਕ ਦਾ ਜੋਖਮ ਅਲੱਗ ਸਮੇਂ 'ਤੇ ਆਉਂਦਾ ਹੈ।
ਇਹ ਵੀ ਪੜ੍ਹੋ- 41 ਸਾਲ ਦੀ ਉਮਰ 'ਚ ਦੂਜੀ ਵਾਰ ਮਾਂ ਬਣੇਗੀ ਮਸ਼ਹੂਰ ਕਾਮੇਡੀਅਨ, ਪ੍ਰਸ਼ੰਸਕਾਂ ਨੂੰ ਦਿੱਤੀ 'Good News'
ਰਿਸਚਰ ਦਾ ਤਰੀਕਾ
ਇਸ ਅਧਿਐਨ ਵਿੱਚ ਲਗਭਗ 48 ਜੈਨੇਟਿਕ ਅਧਿਐਨ ਸ਼ਾਮਲ ਸਨ। ਇਸ ਵਿੱਚ ਲਗਭਗ 17,000 ਅਜਿਹੇ ਲੋਕ ਸਨ ਜਿਨ੍ਹਾਂ ਨੂੰ ਸਟ੍ਰੋਕ ਹੋ ਚੁੱਕਾ ਸੀ ਅਤੇ 600,000 ਲੋਕ ਅਜਿਹੇ ਸਨ ਜਿਨ੍ਹਾਂ ਨੂੰ ਸਟ੍ਰੋਕ ਨਹੀਂ ਆਇਆ ਸੀ। ਸਾਰੇ ਭਾਗੀਦਾਰ 18 ਤੋਂ 59 ਸਾਲ ਦੀ ਉਮਰ ਦੇ ਵਿਚਕਾਰ ਸਨ। ਵਿਗਿਆਨੀਆਂ ਨੇ ਸਟ੍ਰੋਕ ਦੇ ਜੋਖਮ ਨਾਲ ਜੁੜੇ ਜੈਨੇਟਿਕ ਸਥਾਨ ਦੀ ਪਛਾਣ ਕਰਨ ਲਈ ਇੱਕ ਜੀਨੋਮ-ਵਿਆਪੀ ਅਧਿਐਨ ਦੀ ਵਰਤੋਂ ਕੀਤੀ। ਉਨ੍ਹਾਂ ਨੇ ਪਾਇਆ ਕਿ ਬਲੱਡ ਗਰੁੱਪ A1 ਵਾਲੇ ਲੋਕਾਂ ਵਿੱਚ ਦੂਜੇ ਬਲੱਡ ਗਰੁੱਪ ਵਾਲੇ ਲੋਕਾਂ ਦੇ ਮੁਕਾਬਲੇ ਸਟ੍ਰੋਕ ਦਾ ਜੋਖਮ 16% ਵੱਧ ਹੁੰਦਾ ਹੈ। ਹਾਲਾਂਕਿ ਇਸਦੇ ਪਿੱਛੇ ਦਾ ਕਾਰਨ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ ਹੈ। ਖੋਜ ਤੋਂ ਸੰਕੇਤ ਮਿਲੇ ਹਨ ਕਿ ਬਲੱਡ ਗਰੁੱਪ A1 ਕਲੋਟਿੰਗ ਫੈਕਟਰਸ ਜਾਂ ਹੋਰ ਜੈਵਿਕ ਮੈਕੇਨਿਜ਼ਮ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਸਟ੍ਰੋਕ ਦਾ ਜੋਖਮ ਵਧਦਾ ਹੈ।
ਇਹ ਵੀ ਪੜ੍ਹੋ- ਮਸ਼ਹੂਰ Youtuber ਗ੍ਰਿਫ਼ਤਾਰ, ਸਾਥੀ ਮਹਿਲਾ ਨੂੰ ਬੇਹੋਸ਼ ਕਰ ਕੀਤਾ ਬਲਾਤਕਾਰ
ਮਾਹਰਾਂ ਦੀ ਰਾਏ
ਅਧਿਐਨ ਦੇ ਸਹਿ-ਮੁੱਖ ਜਾਂਚਕਰਤਾ ਸਟੀਵਨ ਜੇ. ਕਿਟਨਰ ਨੇ ਕਿਹਾ "ਘੱਟ ਉਮਰ ਵਿੱਚ ਸਟ੍ਰੋਕ ਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ। ਇਸ ਨਾਲ ਨਾ ਸਿਰਫ਼ ਮੌਤ ਦਾ ਖ਼ਤਰਾ ਵਧਦਾ ਹੈ, ਸਗੋਂ ਜੋ ਬਚ ਜਾਂਦੇ ਹਨ ਉਨ੍ਹਾਂ ਨੂੰ ਦਹਾਕਿਆਂ ਤੱਕ ਵਿਕਲਾਂਗਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ੁਰੂਆਤੀ ਸਟ੍ਰੋਕ ਦੇ ਕਾਰਨਾਂ 'ਤੇ ਅਜੇ ਤੱਕ ਬਹੁਤ ਘੱਟ ਖੋਜ ਕੀਤੀ ਗਈ ਹੈ।" ਉਨ੍ਹਾਂ ਅੱਗੇ ਦੱਸਿਆ ਕਿ ਇਹ ਅਧਿਐਨ ਦਰਸਾਉਂਦਾ ਹੈ ਕਿ ਜੈਨੇਟਿਕਸ ਜਿਸ ਵਿੱਚ ਖੂਨ ਦੀ ਕਿਸਮ ਵੀ ਸ਼ਾਮਲ ਹੈ, ਸਟ੍ਰੋਕ ਦੇ ਜੋਖਮ ਨੂੰ ਵਧਾ ਜਾਂ ਘਟਾ ਸਕਦਾ ਹੈ। ਇਹ ਜਾਣਕਾਰੀ ਜੋਖਮ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਅਤੇ ਭਵਿੱਖ ਵਿੱਚ ਟਾਗਰੇਟਿਡ ਪ੍ਰਿਵੇਂਸ਼ਨ ਦੀ ਯੋਜਨਾ ਬਣਾਉਣ ਵਿੱਚ ਮਦਦ ਮਿਲੇਗੀ।
ਇਹ ਵੀ ਪੜ੍ਹੋ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੀ ਧੀ ਤੋਂ ਸ਼ਖਸ ਨੇ ਮੰਗੀਆਂ ਅਸ਼ਲੀਲ ਤਸਵੀਰਾਂ, CM ਕੋਲ ਪਹੁੰਚਿਆ ਮੁੱਦਾ