ਭਾਰਤ ''ਚ 40 ਫੀਸਦੀ ਡਾਕਟਰ ਆਪਣੇ ਕੰਮਕਾਜ ''ਚ ਕਰਦੇ ਹਨ AI ਦੀ ਵਰਤੋਂ
Tuesday, Sep 30, 2025 - 04:38 PM (IST)

ਨਵੀਂ ਦਿੱਲੀ- ਭਾਰਤ 'ਚ 40 ਫੀਸਦੀ ਤੋਂ ਵੱਧ ਡਾਕਟਰ ਆਪਣੇ ਕੰਮ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤਕਨਾਲੋਜੀਆਂ ਦੀ ਵਰਤੋਂ ਕਰ ਰਹੇ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਤਿੰਨ ਗੁਣਾ ਵੱਧ ਹੋਇਆ ਹੈ। ਇਕ ਰਿਪੋਰਟ 'ਚ ਇਹ ਅਨੁਮਾਨ ਜਤਾਇਆ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਛਲੇ ਸਾਲ 12 ਫੀਸਦੀ ਡਾਕਟਰ ਏਆਈ ਦੀ ਵਰਤੋਂ ਕਰ ਰਹੇ ਸਨ। ਨੀਦਰਲੈਂਡ ਦੀ ਵਿਗਿਆਨਕ ਅਤੇ ਤਕਨਾਲੋਜੀ ਨਾਲ ਜੁੜੀ ਸੰਸਥਾ ਏਲਸੇਵੀਅਰ ਦੀ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ 'ਚ ਏਆਈ ਦੇ ਇਸਤੇਮਾਲ ਦੀ ਦਰ ਗਲੋਬਲ ਔਸਤ 48 ਫੀਸਦੀ ਤੋਂ ਵੱਧ ਹੈ ਅਤੇ ਭਾਰਤ ਅਮਰੀਕਾ (36 ਫੀਸਦੀ) ਅਤੇ ਬ੍ਰਿਟੇਨ (34 ਫੀਸਦੀ) ਤੋਂ ਅੱਗੇ ਹੈ।
ਭਾਰਤ 'ਚ ਐਲਸੇਵੀਅਰ ਹੈਲਥ ਦੇ ਪ੍ਰਧਾਨ ਸ਼ੰਕਰ ਕੌਲ ਨੇ ਕਿਹਾ,''ਭਾਰਤ ਦੇ ਡਾਕਟਰ ਏਆਈ ਨੂੰ ਅਪਣਾਉਣ 'ਚ ਸ਼ਾਨਦਾਰ ਤੇਜ਼ੀ ਅਤੇ ਉਤਸ਼ਾਹ ਦਿਖਾ ਰਹੇ ਹਨ।'' 'ਕਲੀਨੀਸ਼ੀਅਨ ਆਫ਼ ਦਿ ਫਿਊਚਰ 2025' ਰਿਪੋਰਟ ਦੇ ਲੇਖਕਾਂ ਨੇ ਲਿਖਿਆ ਹੈ,''ਭਾਰਤ 'ਚ 41 ਫੀਸਦੀ ਡਾਕਟਰਾਂ ਨੇ ਕੰਮਕਾਜ 'ਚ ਏਆਈ ਦੀ ਵਰਤੋਂ ਕੀਤੀ ਹੈ, ਜੋ ਪਿਛਲੇ ਸਾਲ ਦੇ 12 ਫੀਸਦੀ ਦੇ ਅੰਕੜੇ ਤੋਂ ਤਿੰਨ ਗੁਣਾ ਵੱਧ ਹੈ।'' ਰਿਪੋਰਟ ਅਨੁਸਾਰ, ਹਾਲਾਂਕਿ ਦੇਸ਼ 'ਚ ਏਆਈ ਅਪਣਾਉਣ ਦੀ ਦਰ ਚੀਨ (71 ਫੀਸਦੀ) ਅਤੇ ਏਸ਼ੀਆ ਪ੍ਰਸ਼ਾਂਤ ਖੇਤਰ (56 ਫੀਸਦੀ) ਤੋਂ ਪਿੱਛੇ ਹੈ। ਇਸ ਸਰਵੇਖਣ 'ਚ ਯੂਰਪੀ, ਉੱਤਰੀ ਅਮਰੀਕੀ ਅਤੇ ਲੈਟਿਨ ਅਮਰੀਕੀ ਦੇਸ਼ਾਂ ਸਮੇਤ 109 ਦੇਸ਼ਾਂ ਦੇ ਲਗਭਗ 2,200 ਡਾਕਟਰਾਂ ਦਾ ਸਰਵੇਖਣ ਕੀਤਾ ਗਿਆ, ਜਿਨ੍ਹਾਂ 'ਚੋਂ ਲਗਭਗ 275 ਡਾਕਟਰ ਭਾਰਤ ਦੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8