DRDO ਨੇ ਫ਼ੌਜ ਸੰਚਾਰ ਲਈ ਭਾਰਤੀ ਰੇਡੀਓ ਸਾਫ਼ਟਵੇਅਰ ਆਰਕੀਟੈਕਚਰ ਕੀਤਾ ਜਾਰੀ

Wednesday, Oct 08, 2025 - 03:10 PM (IST)

DRDO ਨੇ ਫ਼ੌਜ ਸੰਚਾਰ ਲਈ ਭਾਰਤੀ ਰੇਡੀਓ ਸਾਫ਼ਟਵੇਅਰ ਆਰਕੀਟੈਕਚਰ ਕੀਤਾ ਜਾਰੀ

ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਮੰਗਲਵਾਰ ਨੂੰ ਇੰਡੀਅਨ ਰੇਡੀਓ ਸਾਫਟਵੇਅਰ ਆਰਕੀਟੈਕਚਰ (ਆਈ.ਆਰ.ਐੱਸ.ਏ.) ਜਾਰੀ ਕੀਤਾ, ਜੋ ਫੌਜੀ ਸੰਚਾਰ 'ਚ ਸੂਚਨਾ ਦੇ ਲਗਾਤਾਰ ਇਸਤੇਮਾਲ ਨੂੰ ਸਮਰੱਥ ਬਣਾਏਗਾ। ਰੱਖਿਆ ਮੰਤਰਾਲਾ ਨੇ ਇਸ ਨੂੰ ਰੱਖਿਆ ਸੰਚਾਰ ਤਕਨਾਲੋਜੀਆਂ 'ਚ ਭਾਰਤ ਦੀ ਸਵੈ-ਨਿਰਭਰਤਾ ਵੱਲ ਇਕ ਨਿਰਣਾਇਕ ਕਦਮ ਦੱਸਿਆ। ਆਈ.ਆਰ.ਐੱਸ.ਏ. ਸਾਫਟਵੇਅਰ-ਪ੍ਰਭਾਸ਼ਿਤ ਰੇਡੀਓ (ਐਸ.ਡੀ.ਆਰ.) ਲਈ ਵਿਕਸਿਤ ਇਕ ਵਿਆਪਕ ਸਾਫਟਵੇਅਰ ਨਿਰਧਾਰਨ ਹੈ। ਮੰਤਰਾਲੇ ਨੇ ਕਿਹਾ, "ਡੀ.ਆਰ.ਡੀ.ਓ. ਨੇ ਏਕੀਕ੍ਰਿਤ ਰੱਖਿਆ ਸਟਾਫ (ਆਈ.ਡੀ.ਐੱਸ.) ਅਤੇ ਤਿੰਨਾਂ ਸੇਵਾਵਾਂ ਦੇ ਸਹਿਯੋਗ ਨਾਲ, ਇੰਡੀਅਨ ਰੇਡੀਓ ਸਾਫਟਵੇਅਰ ਆਰਕੀਟੈਕਚਰ (ਆਈ.ਆਰ.ਐੱਸ.ਏ.) ਸਟੈਂਡਰਡ 1.0 ਜਾਰੀ ਕੀਤਾ ਹੈ, ਜੋ ਫੌਜੀ ਸੰਚਾਰ 'ਚ ਅੰਤਰ-ਕਾਰਜਸ਼ੀਲਤਾ ਨੂੰ ਸਮਰੱਥ ਬਣਾਏਗਾ।"

ਆਈਆਰਐੱਸਏ ਪਹਿਲ ਦੀ ਸ਼ੁਰੂਆਤ 2021 'ਚ ਹੋਈ ਸੀ, ਜਦੋਂ ਆਧੁਨਿਕ ਫ਼ੌਜ ਸੰਚਾਰ 'ਚ ਐੱਸਡੀਆਰ ਦੀ ਮਹੱਤਵਪੂਰਨ ਭੂਮਿਕਾ 'ਤੇ ਧਿਆਨ ਦਿੱਤਾ ਗਿਆ ਅਤੇ ਇਕ ਰਾਸ਼ਟਰੀ ਸਾਫ਼ਟਵੇਅਰ ਮਾਨਕ ਦੀ ਲੋੜ ਮਹਿਸੂਸ ਕੀਤੀ ਗਈ। ਇਸ ਤੋਂ ਬਾਅਦ 2022 'ਚ ਡੀਆਰਡੀਓ ਦੀ ਅਗਵਾਈ 'ਚ ਇਕ ਤਕਨੀਕੀ ਟੀਮ ਨੇ ਆਈਡੀਐੱਸ ਅਤੇ ਤਿੰਨੋਂ ਸੈਨਾਵਾਂ ਨਾਲ ਮਿਲ ਕੇ ਸੰਚਾਲਣ ਅਤੇ ਉਪਯੋਗਕਰਤਾ ਲੋੜ ਨੂੰ ਇਕੱਠਾ ਕੀਤਾ। ਵੱਖ-ਵੱਖ ਹਿੱਤਧਾਰਕਾਂ ਨਾਲ ਵਿਆਪਕ ਸਮੀਖਿਆ ਅਤੇ ਸਲਾਹ-ਮਸ਼ਵਰੇ ਤੋਂ ਬਾਅਦ ਆਈਆਰਐੱਸਏ ਸੰਸਕਰਣ 1.0 ਨੂੰ ਮਨਜ਼ੂਰੀ ਦਿੱਤੀ ਗਈ, ਜਿਸ ਤੋਂ ਇਹ ਭਾਰਤ ਦਾ ਪਹਿਲੀ ਰਾਸ਼ਟਰੀ ਮਾਨਕ ਬਣ ਗਿਆ, ਜੋ ਸਾਫ਼ਟਵੇਅਰ ਆਰਕੀਟੈਕਚਰ ਨੂੰ ਪਰਿਭਾਸ਼ਿਤ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News