ਸਖ਼ਤ ਮਿਹਨਤਾਂ ਨੂੰ ਪਿਆ ਬੂਰ; ਭਾਰਤ ਦੀ ਪਹਿਲੀ ਮੁਸਲਿਮ ਮਹਿਲਾ ਬਣੀ ‘ਨਿਊਰੋਸਰਜਨ’, ਕੁੜੀਆਂ ਲਈ ਬਣੀ ਪ੍ਰੇਰਨਾ

Tuesday, Nov 22, 2022 - 05:42 PM (IST)

ਨਵੀਂ ਦਿੱਲੀ- ਕਹਿੰਦੇ ਨੇ ਸਫ਼ਲਤਾ ਉਨ੍ਹਾਂ ਨੂੰ ਮਿਲਦੀ ਹੈ ਜੋ ਸਖ਼ਤ ਮਿਹਨਤ ’ਚ ਵਿਸ਼ਵਾਸ ਰੱਖਦੇ ਹਨ। ਇਹ ਵਾਕ ਭਾਰਤ ’ਚ ਮੁਸਲਿਮ ਭਾਈਚਾਰੇ ਦੀ ਪਹਿਲੀ ਮਹਿਲਾ ਨਿਊਰੋਸਰਜਨ ਡਾਕਟਰ ਮਰੀਅਮ ਅਫੀਫਾ ਅੰਸਾਰੀ ਦੇ ਕੇਸ ’ਚ ਸਟੀਕ ਬੈਠਦਾ ਹੈ। ਮਰੀਅਮ ਅਫੀਫਾ ਅੰਸਾਰੀ ਦਾ ਹਮੇਸ਼ਾ ਡਾਕਟਰ ਬਣਨ ਦਾ ਸੁਫ਼ਨਾ ਸੀ ਅਤੇ ਉਸ ਦਾ ਇਹ ਸੁਫਨਾ ਉਦੋਂ ਸਾਕਾਰ ਹੋ ਗਿਆ, ਜਦੋਂ ਉਸ ਨੇ 2020 ’ਚ ਆਲ ਇੰਡੀਆ NEET ਪ੍ਰੀਖਿਆ ’ਚ 137ਵਾਂ ਰੈਂਕ ਹਾਸਲ ਕੀਤਾ। ਮਰੀਅਮ ਦੀ ਮਾਂ ਸਿੰਗਲ ਮਦਰ ਅਤੇ ਟੀਚਰ ਹੈ। ਡਾਕਟਰ ਮਰੀਅਮ ਅਫੀਫਾ ਅੰਸਾਰੀ ਭਾਰਤ ਵਿਚ ਨੌਜਵਾਨ ਪੀੜ੍ਹੀ ਖ਼ਾਸ ਕਰ ਕੇ ਕੁੜੀਆਂ ਲਈ ਇਕ ਪ੍ਰੇਰਨਾ ਸਰੋਤ ਹੈ।

ਸਮਾਜ ਦੀ ਸੇਵਾ ਕਰਨ ਦੀ ਕਰਾਂਗੀ ਕੋਸ਼ਿਸ਼: ਅਫੀਫਾ

ਮਰੀਅਮ ਨੇ ਕਿਹਾ ਕਿ ਹੁਣ ਮੈਂ ਮਿਸ ਆਫੀਫਾ ਤੋਂ ਡਾਕਟਰ ਆਫੀਫਾ ਬਣ ਗਈ ਹਾਂ ਅਤੇ ਸਫੈਦ ਕੋਟ ਪਹਿਨਣ ਅਤੇ ਸਟੈਥੋਸਕੋਪ ਨਾਲ ਮਰੀਜ਼ਾਂ ਦੀ ਜਾਂਚ ਕਰਨ ਦਾ ਮੇਰਾ ਸੁਫ਼ਨਾ ਸਾਕਾਰ ਹੋ ਗਿਆ ਹੈ। ਉਸ ਨੇ ਕਿਹਾ ਕਿ ਮੇਰੀ ਸਫ਼ਲਤਾ ਅੱਲ੍ਹਾ ਦੀ ਦੇਣ ਹੈ। ਉਹ ਆਖਦੀ ਹੈ ਕਿ ਮੈਂ ਆਪਣੇ ਪੇਸ਼ੇ ਨਾਲ ਸਮਾਜ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੀ। ਮੈਂ ਮੁਸਲਿਮ ਭਾਈਚਾਰੇ ਦੀਆਂ ਕੁੜੀਆਂ ਨੂੰ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਕਦੇ ਹਾਰ ਨਾ ਮੰਨੋ। ਲੋਕ ਕੀ ਕਹਿਣਗੇ, ਇਸ ’ਤੇ ਗੌਰ ਨਾ ਕਰੋ। ਆਪਣੇ ਆਪ ਨੂੰ ਸਖ਼ਤ ਮਿਹਨਤ ਅਤੇ ਲਗਨ ਨਾਲ ਸਾਬਤ ਕਰੋ।

ਕੌਣ ਹੈ ਮਰੀਅਮ?

ਮਰੀਅਮ ਨੇ ਆਪਣੀ ਮੁੱਢਲੀ ਸਿੱਖਿਆ ਮਾਲੇਗਾਓਂ ਦੇ ਇਕ ਉਰਦੂ ਮਾਧਿਅਮ ਸਕੂਲ ਤੋਂ ਲਈ। ਇਸ ਤੋਂ ਬਾਅਦ ਉਹ ਹੈਦਰਾਬਾਦ ਆ ਗਈ। ਹੈਦਰਾਬਾਦ ’ਚ ਉਸ ਨੇ ਰਾਜਕੁਮਾਰੀ ਦੁਰਸ਼ੇਵਰ ਗਰਲਜ਼ ਹਾਈ ਸਕੂਲ ’ਚ 10ਵੀਂ ਤੱਕ ਦੀ ਪੜ੍ਹਾਈ ਕੀਤੀ। ਮਰੀਅਮ ਨੇ MBBS ਓਸਮਾਨੀਆ ਮੈਡੀਕਲ ਕਾਲਜ ਤੋਂ ਕੀਤੀ ਅਤੇ ਉਸ ਤੋਂ ਬਾਅਦ ਉਸੇ ਕਾਲਜ ਤੋਂ ਜਨਰਲ ਸਰਜਰੀ ’ਚ ਮਾਸਟਰ ਡਿਗਰੀ ਪ੍ਰਾਪਤ ਕੀਤੀ।

ਸਖ਼ਤ ਮਿਹਨਤ ਨਾਲ ਮੁਕਾਮ ਕੀਤਾ ਹਾਸਲ

2017 ਵਿਚ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ ਉਸ ਨੇ ਉਸੇ ਕਾਲਜ ਵਿਚ ਜਨਰਲ ਸਰਜਰੀ ਦੇ ਮਾਸਟਰ ਕੋਰਸ ਲਈ ਮੁਫਤ ਦਾਖਲਾ ਲੈਣ ਵਿਚ ਸਫ਼ਲ ਹੋ ਗਈ। 2019 ’ਚ ਉਸ ਨੇ ਆਪਣੀ ਪੋਸਟ ਗ੍ਰੈਜੂਏਟ ਡਿਗਰੀ, ਰਾਇਲ ਕਾਲਜ ਆਫ਼ ਸਰਜਨ, ਇੰਗਲੈਂਡ ਤੋਂ MRCS ਪੂਰੀ ਕੀਤੀ। 2020 ’ਚ ਉਸ ਨੇ ਨੈਸ਼ਨਲ ਬੋਰਡ ਦਾ ਡਿਪਲੋਮਾ ਕੋਰਸ ਕੀਤਾ। ਇਹ ਭਾਰਤ ਵਿਚ ਮਾਹਿਰ ਡਾਕਟਰਾਂ ਨੂੰ ਦਿੱਤੀ ਜਾਂਦੀ ਇਕ ਵਿਸ਼ੇਸ਼ ਪੋਸਟ ਗ੍ਰੈਜੂਏਟ ਡਿਗਰੀ ਹੈ। 2020 NEET SS ਇਮਤਿਹਾਨ ’ਚ ਉੱਚ ਅੰਕ ਪ੍ਰਾਪਤ ਕਰਨ ਤੋਂ ਬਾਅਦ ਉਸ ਨੂੰ ਓਸਮਾਨੀਆ ਮੈਡੀਕਲ ਕਾਲਜ ’ਚ MCH ’ਚ ਮੁਫਤ ਦਾਖ਼ਲਾ ਦਿੱਤਾ ਗਿਆ। 


Tanu

Content Editor

Related News