ਵਿਨੇਸ਼ ਫੋਗਾਟ ਮੁੱਦੇ ''ਤੇ ਭਾਰਤ ਨੇ ਜਤਾਇਆ ਸਖ਼ਤ ਵਿਰੋਧ : ਮਨਸੁਖ ਮੰਡਾਵੀਆ
Wednesday, Aug 07, 2024 - 05:27 PM (IST)
ਨਵੀਂ ਦਿੱਲੀ (ਵਾਰਤਾ)- ਸਰਕਾਰ ਨੇ ਕਿਹਾ ਹੈ ਕਿ ਵਿਨੇਸ਼ ਫੋਗਾਟ ਨੂੰ ਤਕਨੀਕੀ ਆਧਾਰ 'ਤੇ 50 ਕਿਲੋਗ੍ਰਾਮ ਸ਼੍ਰੇਣੀ ਦੀ ਕੁਸ਼ਤੀ ਦੇ ਫਾਈਨਲ 'ਚ ਖੇਡਣ ਲਈ ਅਯੋਗ ਐਲਾਨ ਕੀਤੇ ਜਾਣ ਦਾ ਭਾਰਤੀ ਓਲੰਪਿਕ ਸੰਘ ਨੇ ਅੰਤਰਰਾਸ਼ਟਰੀ ਕੁਸ਼ਤੀ ਸੰਘ ਦੇ ਸਾਹਮਣੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਯੁਵਾ ਕਾਰਜ ਅਤੇ ਖੇਡ ਮੰਤਰੀ ਮਨਸੁਖ ਮੰਡਾਵੀਆ ਨੇ ਲੋਕ ਸਭਾ 'ਚ ਇਸ ਬਾਰੇ ਦਿੱਤੇ ਬਿਆਨ 'ਚ ਬੁੱਧਵਾਰ ਨੂੰ ਕਿਹਾ ਕਿ ਵਿਨੇਸ਼ ਦਾ ਭਾਰ 50 ਕਿਲੋ 100 ਗ੍ਰਾਮ ਪਾਇਆ ਗਿਆ, ਇਸ ਲਈ ਉਨ੍ਹਾਂ ਨੂੰ ਅਯੋਗ ਐਲਾਨ ਕੀਤਾ ਗਿਆ ਹੈ।
ਮੁਕਾਬਲੇ ਲਈ ਭਾਰ ਤੈਅ 50 ਕਿਲੋਗ੍ਰਾਮ ਹੋਣਾ ਜ਼ਰੂਰੀ ਹੈ ਪਰ ਫੋਗਾਟ ਦਾ ਭਾਰ 100 ਗ੍ਰਾਮ ਜ਼ਿਆਦਾ ਪਾਇਆ ਗਿਆ, ਇਸ ਲਈ ਉਨ੍ਹਾਂ ਨੂੰ ਬਾਹਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਭਾਰਤ ਸਰਕਾਰ ਨੇ ਬੇਹੱਦ ਗੰਭੀਰਤਾ ਨਾਲ ਲਿਆ ਹੈ। ਭਾਰਤੀ ਓਲੰਪਿਕ ਸੰਘ ਨੇ ਅੰਤਰਰਾਸ਼ਟਰੀ ਕੁਸ਼ਤੀ ਸੰਘ ਨਾਲ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀ.ਟੀ. ਊਸ਼ਾ ਵੀ ਪੈਰਿਸ 'ਚ ਹੈ ਅਤੇ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨਾਲ ਇਸ ਬਾਰੇ ਗੱਲ ਕੀਤੀ ਹੈ ਅਤੇ ਉੱਚਿਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8