ਹਵਾਈ ਤੇ ਜ਼ਮੀਨੀ ਫੌਜ ਨੂੰ ਮਿਲਣਗੇ 156 ‘ਪ੍ਰਚੰਡ’ ਹੈਲੀਕਾਪਟਰ
Friday, Mar 28, 2025 - 10:18 PM (IST)

ਨਵੀਂ ਦਿੱਲੀ, (ਯੂ. ਐੱਨ. ਆਈ.)- ਰੱਖਿਆ ਮੰਤਰਾਲਾ ਨੇ ਹਵਾਈ ਅਤੇ ਜ਼ਮੀਨੀ ਫੌਜ ਲਈ 156 ਹਲਕੇ ਲੜਾਕੂ ਹੈਲੀਕਾਪਟਰ ‘ਪ੍ਰਚੰਡ’ ਦੀ ਖਰੀਦ ਲਈ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਐੱਚ. ਏ. ਐੱਲ. ਨਾਲ 62,700 ਕਰੋੜ ਰੁਪਏ ਦੇ 2 ਸਮਝੌਤਿਆਂ ’ਤੇ ਹਸਤਾਖਰ ਕੀਤੇ ਹਨ। ਕੁੱਲ 156 ਹੈਲੀਕਾਪਟਰਾਂ ਵਿਚੋਂ 66 ਹਵਾਈ ਫੌਜ ਨੂੰ ਅਤੇ 90 ਜ਼ਮੀਨੀ ਫੌਜ ਨੂੰ ਸਪਲਾਈ ਕੀਤੇ ਜਾਣਗੇ।
ਰੱਖਿਆ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਮਝੌਤੇ ਵਿਚ ਟਰੇਨਿੰਗ ਅਤੇ ਹੋਰ ਸਬੰਧਤ ਉਪਕਰਨ ਵੀ ਸ਼ਾਮਲ ਹਨ। ਇਨ੍ਹਾਂ ਹੈਲੀਕਾਪਟਰਾਂ ਦੀ ਸਪਲਾਈ ਤੀਜੇ ਸਾਲ ਤੋਂ ਸ਼ੁਰੂ ਹੋਵੇਗੀ ਅਤੇ ਅਗਲੇ 5 ਸਾਲਾਂ ਵਿਚ ਪੂਰੀ ਹੋ ਜਾਏਗੀ। ਇਸ ਤੋਂ ਜ਼ਿਆਦਾ ਉੱਚਾਈ ਵਾਲੇ ਖੇਤਰਾਂ ਵਿਚ ਹਵਾਈ ਫੌਜ ਅਤੇ ਜ਼ਮੀਨੀ ਫੌਜ ਦੀ ਮਾਰਕ ਸਮਰੱਥਾ ਵਧੇਗੀ।