ਤਵਾਂਗ ਸੈਕਟਰ ''ਚ ਮੁਸਤੈਦ ਜਵਾਨ, ITBP ਨੇ ਕਿਹਾ- ਫ਼ੌਜੀ ਅਲਰਟ, ਚੀਨੀ ਨਹੀਂ ਦੇ ਸਕਦੇ ਧੋਖਾ
Saturday, Dec 26, 2020 - 11:35 AM (IST)
ਤਵਾਂਗ- ਭਾਰਤ ਅਤੇ ਚੀਨ ਦਰਮਿਆਨ ਸਰਹੱਦ 'ਤੇ ਸੰਘਰਸ਼ ਦੀ ਸਥਿਤੀ ਬਰਕਰਾਰ ਹੈ। ਸੁਰੱਖਿਆ ਦਸਤੇ ਸਰਹੱਦ 'ਤੇ ਮੁਸਤੈਦੀ ਨਾਲ ਤਾਇਨਾਤ ਹਨ। ਇਸੇ ਵਿਚ ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਨੇ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਦੇ ਸੰਵੇਦਨਸ਼ੀਲ ਤਵਾਂਗ ਸੈਕਟਰ 'ਚ ਇਸ ਦੇ ਜਵਾਬ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਮੁਸਤੈਦੀ ਨਾਲ ਤਾਇਨਾਤ ਹਨ। ਆਈ.ਟੀ.ਬੀ.ਪੀ. ਨੇ ਕਿਹਾ ਕਿ ਚੀਨੀ ਇਸ ਖੇਤਰ 'ਚ ਘੁਸਪੈਠ ਨਹੀਂ ਕਰ ਸਕਣਗੇ। ਇਕ ਨਿਊਜ਼ ਏਜੰਸੀ ਨੇ ਹਾਲ ਹੀ 'ਚ ਤਵਾਂਗ ਸੈਕਟਰ 'ਚ ਫਾਰਵਰਡ ਪੋਸਟ ਦਾ ਦੌਰਾ ਕੀਤਾ, ਜਿੱਥੇ ਚੀਨੀ ਖੇਤਰਾਂ ਨੂੰ ਦੇਖਿਆ ਜਾ ਸਕਦਾ ਹੈ। ਟੀਮ ਨੇ ਦੇਖਿਆ ਕਿ ਆਈ.ਟੀ.ਬੀ.ਪੀ. ਜਵਾਨ ਤਵਾਂਗ ਸੈਕਟਰ 'ਚ ਮੁਸਤੈਦੀ ਨਾਲ ਤਾਇਨਾਤ ਹਨ ਅਤੇ ਇੱਥੇ ਤੇਜ਼ੀ ਨਾਲ ਅੱਗੇ ਦੀ ਤਾਇਨਾਤੀ ਲਈ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਸਮਰਥਨ 'ਚ ਬੋਲੇ ਰਾਹੁਲ- ਸਰਕਾਰ ਨੂੰ ਸੁਣਨਾ ਪਵੇਗਾ
ਆਈ.ਟੀ.ਬੀ.ਪੀ. ਦੇ 55 ਬਟਾਲੀਅਨ ਕਮਾਂਡਰ ਕਮਾਂਡੈਂਟ ਆਈ.ਬੀ. ਝਾ ਨੇ ਕਿਹਾ,''ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ (ਪੂਰਬੀ ਲੱਦਾਖ 'ਚ ਹੋਈ ਝੜਪ) ਹੁੰਦੀਆਂ ਹਨ ਤਾਂ ਸਾਨੂੰ ਮੁਸਤੈਦੀ ਨਾਲ ਤਿਆਰ ਰਹਿਣਾ ਪੈਂਦਾ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਹੋਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਨੇ ਕਿਹਾ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜ਼ਿਆਦਾ ਠੰਡ ਦੀਆਂ ਸਥਿਤੀਆਂ ਹਨ ਜੋ ਚੀਜ਼ਾਂ ਨੂੰ ਕਠਿਨ ਬਣਾਉਂਦੀਆਂ ਹਨ ਪਰ ਸਾਡੇ ਜਵਾਨ ਬਹੁਤ ਵੱਧ ਚੌਕਸ ਹਨ ਅਤੇ ਹਰ ਸਮੇਂ ਸਰਹੱਦ 'ਤੇ ਨਜ਼ਰ ਰੱਖੇ ਹੋਏ ਹਨ। ਅਧਿਕਾਰੀ ਨੇ ਅੱਗੇ ਕਿਹਾ ਕਿ ਸਾਨੂੰ ਇੱਥੇ ਕੋਈ ਧੋਖਾ ਨਹੀਂ ਦੇ ਸਕਦਾ ਹੈ। ਅਸੀਂ ਆਪਣੇ ਦੇਸ਼ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਇਸ ਦੀ ਰੱਖਿਆ ਕਰਾਂਗੇ ਅਤੇ ਅਸੀਂ ਆਪਣਾ ਕਰਤੱਵ ਨਿਭਾ ਰਹੇ ਹਾਂ। ਸਰਹੱਦਾਂ ਦੀਆਂ ਸੁਰੱਖਿਆ ਲਈ ਅਸੀਂ ਉੱਚ ਪੱਧਰ ਦੀ ਤਿਆਰੀ ਕੀਤੀ ਹੋਈ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ