ਅੱਤਵਾਦ ਵਰਗੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਭਾਰਤ ਤੇ ਕੈਨੇਡਾ : ਕੋਵਿੰਦ

02/24/2018 7:34:44 AM

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਦੇ ਲੋਕ ਅੱਤਵਾਦ ਤੇ ਅੱਤਵਾਦ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਤੇ ਦੋਹਾਂ ਨੂੰ ਇਸ ਨਾਲ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਰਾਸ਼ਟਪਤੀ ਕੋਵਿੰਦ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਰਾਸ਼ਟਰਪਤੀ ਭਵਨ 'ਚ ਸਵਾਗਤ ਕਰਦੇ ਹੋਏ ਕਿਹਾ ਕਿ ਭਾਰਤ ਤੇ ਕੈਨੇਡਾ ਵਿਚਾਲੇ ਰਣਨੀਤਕ ਸਾਂਝੇਦਾਰੀ ਹੈ ਤੇ ਦੋਹਾਂ ਮੁਲਕਾਂ ਨੂੰ ਮਿਲ ਕੇ ਅੱਤਵਾਦ ਤੇ ਵੱਖਵਾਦ ਵਰਗੀਆਂ ਤਾਕਤਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਜਸਟਿਨ 17 ਫਰਵਰੀ ਤੋਂ ਇਕ ਹਫਤੇ ਦੀ ਭਾਰਤ ਯਾਤਰਾ 'ਤੇ ਹਨ।


ਰਾਸ਼ਟਰਪਤੀ ਨੇ ਕਿਹਾ ਕਿ ਕੈਨੇਡਾ ਨਾਲ ਹਿੱਸਦਾਰੀ ਨੂੰ ਖਾਸ ਮਹੱਤਵ ਦਿੰਦਾ ਹੈ। ਹਾਲ ਦੇ ਦਿਨਾਂ 'ਚ ਭਾਰਤ ਤੇ ਕੈਨੇਡਾ ਨੇ ਨਿਵੇਸ਼, ਸਿੱਖਿਆ ਤੇ ਉਰਜਾ ਆਦਿ ਦੇ ਖੇਤਰਾਂ 'ਚ ਮਹੱਤਵਪੂਰਣ ਤਰੱਕੀ ਕੀਤੀ ਹੈ। ਤੇਜ਼ੀ ਨਾਲ ਵੱਧ ਰਹੀ ਭਾਰਤੀ ਅਰਥਵਿਵਸਥਾ ਕੈਨੇਡਾ ਦੇ ਨਿਵੇਸ਼ਕਾਂ ਲਈ ਵੱਡਾ ਮੌਕਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤ, ਕੈਨੇਡਾਆਈ ਕੰਪਨੀਆਂ ਨੂੰ ਮੇਕ ਇਨ ਇੰਡੀਆ, ਡਿਜੀਟਲ ਇੰਡੀਆ, ਸਮਾਰਟ ਸਿਟੀ, ਸਕਿਲ ਇੰਡੀਆ ਤੇ ਬੁਨਿਆਦੀ ਵਿਕਾਸ ਵਰਗੀਆਂ ਯੋਜਨਾਵਾਂ 'ਚ ਨਿਵੇਸ਼ ਲਈ ਸੱਦਾ ਦਿੰਦਾ ਹੈ।


Related News