ਭਾਰਤ ਵੀ ਕਰੇ ਚੀਨ ਦੀ ਇਸ ਤਕਨੀਕ ਦੀ ਵਰਤੋਂ, ਮਿਲ ਸਕਦੈ ਕੋਰੋਨਾ ਤੋਂ ਛੁਟਕਾਰਾ

Thursday, Mar 26, 2020 - 11:54 PM (IST)

ਭਾਰਤ ਵੀ ਕਰੇ ਚੀਨ ਦੀ ਇਸ ਤਕਨੀਕ ਦੀ ਵਰਤੋਂ, ਮਿਲ ਸਕਦੈ ਕੋਰੋਨਾ ਤੋਂ ਛੁਟਕਾਰਾ

ਨਵੀਂ ਦਿੱਲੀ—ਕੋਰੋਨਾਵਾਇਰਸ ਨੇ ਪੂਰੀ ਦੁਨੀਆ 'ਚ ਆਪਣਾ ਕਹਿਰ ਮਚਾਇਆ ਹੋਇਆ ਹੈ। ਉਥੇ ਵਾਇਰਸ ਕਾਰਨ ਇਟਲੀ, ਸਪੇਨ ਅਤੇ ਫਰਾਂਸ ਸਭ ਤੋਂ ਜ਼ਿਆਦਾ ਪ੍ਰਭਾਵਿਤ ਪਾਏ ਗਏ ਹਨ। ਦੁਨੀਆ ਦੇ ਸਾਰੇ ਦੇਸ਼ ਇਸ ਵਾਇਰਸ ਨੂੰ ਖਤਮ ਕਰਨ ਲਈ ਆਪਣੇ-ਆਪਣੇ ਪੱਧਰ 'ਤੇ ਨਵੇਂ-ਨਵੇਂ ਤਰੀਕੇ ਅਜ਼ਮਾ ਰਹੇ ਹਨ। ਇਸ ਵਿਚਾਲੇ ਚੀਨ ਨੇ ਤਕਨਾਲੋਜੀ ਭਾਵ ਤਕਨੀਕ ਦੀ ਸਹਾਇਤਾ ਨਾਲ ਇਸ ਵਾਇਰਸ ਨੂੰ ਮਾਤ ਦਿੱਤੀ ਹੈ। ਜੇਕਰ ਭਾਰਤ ਵੀ ਚੀਨ ਦੀ ਇਸ ਤਕਨੀਕ ਦੀ ਵਰਤੋਂ ਕਰਦਾ ਹੈ ਤਾਂ ਸੰਭਵ ਹੈ ਕਿ ਦੇਸ਼ 'ਚ ਫੈਲੇ ਕੋਰੋਨਾਵਾਇਰਸ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇਗਾ। ਇਸ ਖਬਰ 'ਚ ਅਸੀਂ ਤੁਹਾਨੂੰ ਚੀਨ ਦੀ ਉਸ ਖਾਸ ਤਕਨੀਕ ਦੇ ਬਾਰੇ 'ਚ ਦੱਸਾਂਗੇ ਜਿਸ ਨਾਲ ਕੋਰੋਨਾਵਾਇਰਸ ਨੂੰ ਖਤਮ ਕਰਨ ਲਈ ਇਸਤੇਮਾਲ ਕੀਤਾ ਗਿਆ ਸੀ।

Color Coding 

PunjabKesari
ਕੋਰੋਨਾਵਾਇਰਸ ਨੂੰ ਰੋਕਣ ਲਈ ਚੀਨ ਨੇ ਸਭ ਤੋਂ ਪਹਿਲਾਂ ਕਲਰ ਕੋਡਿੰਗ ਤਕਨੀਕ ਦਾ ਇਸਤੇਮਾਲ ਕੀਤਾ ਹੈ। ਇਸ ਸਿਸਟਮ ਲਈ ਚੀਨ ਨੇ ਦਿੱਗਜ ਟੈੱਕ ਕੰਪਨੀ ਅਲੀਬਾਬਾ ਅਤੇ ਟੀਸੈਂਟ ਨਾਲ ਸਾਂਝੇਦਾਰੀ ਕੀਤੀ ਹੈ। ਇਹ ਸਿਸਟਮ ਸਮਾਰਟਫੋਨ ਐਪ ਦੇ ਰੂਪ 'ਚ ਕੰਮ ਕਰਦਾ ਹੈ। ਇਸ 'ਚ ਯੂਜ਼ਰਸ ਨੂੰ ਉਨ੍ਹਾਂ ਦੇ ਟ੍ਰੈਵਲ ਨਾਲ ਮੈਡੀਕਲ ਹਿਸਟਰੀ ਮੁਤਾਬਕ ਗ੍ਰੀਨ, ਯੈਲੋ ਅਤੇ ਰੈੱਡ ਕਲਰ ਦਾ ਕਿਊਆਰ ਕੋਡ ਦਿੱਤਾ ਜਾਂਦਾ ਹੈ। ਉੱਥੇ, ਇਹ ਕਲਰ ਕੋਡ ਤੈਅ ਕਰਦੇ ਹਨ ਕਿ ਯੂਜ਼ਰ ਨੂੰ ਕੁਆਰੰਟੀਨ (ਘਰ 'ਚ ਰਹਿਣਾ) ਕਰਨਾ ਚਾਹੀਦਾ ਜਾਂ ਫਿਰ ਉਸ ਨੂੰ ਜਨਤਕ ਸਥਾਨ 'ਤੇ ਜਾਣ ਦੀ ਅਨੁਮਤਿ ਦਿੱਤੀ ਜਾਣੀ ਚਾਹੀਦੀ।

ਚੀਨੀ ਸਰਕਾਰ ਨੇ ਇਸ ਸਿਸਟਮ ਲਈ ਕਈ ਚੈੱਕਪੁਆਇੰਟਸ ਬਣਾਏ ਹਨ ਜਿਥੇ ਲੋਕਾਂ ਦੀ ਚੈਕਿੰਗ ਹੁੰਦੀ ਹੈ। ਇਥੇ ਉਨ੍ਹਾਂ ਨੂੰ ਉਨ੍ਹਾਂ ਦੀ ਟ੍ਰੈਵਲ ਅਤੇ ਮੈਡੀਕਲ ਹਿਸਟਰੀ ਮੁਤਾਬਕ ਕਿਊ.ਆਰ. ਕੋਡ ਦਿੱਤਾ ਜਾਂਦਾ ਹੈ। ਜੇਕਰ ਕਿਸੇ ਨੂੰ ਗ੍ਰੀਨ ਕਲਰ ਦਾ ਕੋਡ ਮਿਲਦਾ ਹੈ ਤਾਂ ਉਹ ਇਸ ਦਾ ਇਸਤੇਮਾਲ ਕਰ ਕਿਸੇ ਵੀ ਜਨਤਕ ਸਥਾਨ 'ਤੇ ਜਾ ਸਕਦਾ ਹੈ। ਤਾਂ ਦੂਜੇ ਪਾਸੇ ਜੇਕਰ ਕਿਸੇ ਨੂੰ ਲਾਲ ਰੰਗ ਦਾ ਕੋਡ ਮਿਲਦਾ ਹੈ ਤਾਂ ਉਸ ਨੂੰ ਘਰ 'ਚ ਰਹਿਣ ਨੂੰ ਕਿਹਾ ਜਾਂਦਾ ਹੈ।

Robotics

PunjabKesari
ਚੀਨ ਨੇ ਕੋਰੋਨਾਵਾਇਰਸ ਨੂੰ ਮਾਤ ਦੇਣ ਲਈ ਰੋਬਟ ਦਾ ਇਸਤੇਮਾਲ ਕੀਤਾ ਹੈ। ਇਹ ਰੋਬਟ ਹੋਟਲ ਤੋਂ ਲੈ ਕੇ ਆਫਿਸ ਤਕ ਸਾਫ-ਸਫਾਈ ਦਾ ਕੰਮ ਕਰਦੇ ਹਨ ਅਤੇ ਨਾਲ ਹੀ ਆਲੇ-ਦੁਆਲੇ ਦੀ ਜਗ੍ਹਾ 'ਤੇ ਸੈਨੇਟਾਈਜ਼ਰ ਦੀ ਸਪਰੇਅ ਵੀ ਕਰਦੇ ਹਨ। ਉੱਥੇ, ਦੂਜੇ ਪਾਸੇ ਚੀਨ ਦੀਆਂ ਕਈ ਟੈੱਕ ਕੰਪਨੀਆਂ ਵੀ ਇਨ੍ਹਾਂ ਰੋਬਟ ਦੀ ਵਰਤੋਂ ਮੈਡੀਕਲ ਸੈਂਪਲ ਭੇਜਣ ਲਈ ਕਰਦੀ ਸੀ।

Drones

PunjabKesari
ਕੋਰੋਨਾਵਾਇਰਸ ਨੂੰ ਰੋਕਣ ਲਈ ਚੀਨ ਨੇ ਡ੍ਰੋਨ ਦਾ ਇਸਤੇਮਾਲ ਕੀਤਾ ਹੈ। ਨਾਲ ਹੀ ਇਨ੍ਹਾਂ ਡ੍ਰੋਨਸ ਰਾਹੀਂ ਚੀਨੀ ਸਰਕਾਰ ਨੇ ਲੋਕਾਂ ਤਕ ਫੇਸ ਮਾਸਕ ਅਤੇ ਦਵਾਈਆਂ ਪਹੁੰਚਾਈਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਡਿਵਾਈਸੇਜ਼ ਰਾਹੀਂ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਖੇਤਰਾਂ 'ਚ ਸੈਨੇਟਾਈਜ਼ਰ ਦੀ ਸਪਰੇਅ ਵੀ ਕੀਤੀ ਗਈ ਹੈ। ਜੇਕਰ ਭਾਰਤ ਵੀ ਡ੍ਰੋਨ ਦਾ ਇਸਤੇਮਾਲ ਇਨ੍ਹਾਂ ਕੰਮਾਂ ਲਈ ਕਰਦਾ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਕੋਰੋਨਾਵਾਇਰਸ ਨੂੰ ਰੋਕਿਆ ਜਾ ਸਕੇਗਾ।

Facial recognition System

PunjabKesari
ਚੀਨ ਨੇ ਕੋਰੋਨਾਵਾਇਰਸ ਨੂੰ ਟ੍ਰੈਕ ਕਰਨ ਲਈ Face recognition ਸਿਸਟਮ ਦਾ ਇਸਤੇਮਾਲ ਕੀਤਾ ਹੈ। ਇਸ ਸਿਸਟਮ 'ਚ ਇੰਫ੍ਰਾਰੈੱਡ ਡਿਟੈਕਸ਼ਨ ਤਕਨੀਕ ਮੌਜੂਦ ਹੈ, ਜੋ ਲੋਕਾਂ ਦੇ ਸਰੀਰ ਦੇ ਤਾਪਮਾਨ ਜਾਂਚਣ 'ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਫੇਸ ਰਿਕਗਾਨੀਜੇਸ਼ਨ ਸਿਸਟਮ ਇਹ ਵੀ ਦੱਸਦਾ ਹੈ ਕਿ ਕਿਸ ਨੇ ਮਾਸਕ ਪਾਇਆ ਹੈ ਅਤੇ ਕਿਸੇ ਨੇ ਨਹੀਂ। ਉੱਥੇ, ਦੂਜੇ ਪਾਸੇ ਚੀਨੀ ਸਰਕਾਰ ਨੇ ਆਰਟੀਫਿਸ਼ਅਲ ਇੰਟੈਲੀਜੈਂਸ ਦੀ ਵਰਤੋਂ ਵੀ ਕੀਤੀ ਹੈ।


author

Karan Kumar

Content Editor

Related News