ਭਾਰਤ ਨੇ UK ਨੂੰ ਕਿਹਾ- ਜੈਸੁਖ ਰਨਪਾਰੀਆ ਨੂੰ ਕਰੋ ਗਿ੍ਰਫਤਾਰ

1/9/2021 12:33:05 AM

ਨਵੀਂ ਦਿੱਲੀ- ਗੁਜਰਾਤ ਦੇ ਜਾਮਨਗਰ ’ਚ ਵਕੀਲ ਕਿਰੀਟ ਜੋਸ਼ੀ ਦੀ ਹੱਤਿਆ ਕਰਵਾਉਣ ਵਾਲਾ ਖਤਰਨਾਕ ਗੈਂਗਸਟਰ ਜੈਸੁਖ ਰਣਪਾਰੀਆ ਭਗੌੜਾ ਹੈ ਅਤੇ ਉਸਦੀ ਗਿ੍ਰਫਤਾਰੀ ਨੂੰ ਲੈ ਕੇ ਭਾਰਤ ਨੇ ਬਿ੍ਰਟੇਨ ਤੋਂ ਮਦਦ ਮੰਗੀ ਹੈ। ਦਰਅਸਲ ਭਾਰਤ ਨੇ ਬਿ੍ਰਟੇਨ ਨੂੰ ਕਿਹਾ ਹੈ ਕਿ ਜੈਸੁਖ ਉਨ੍ਹਾਂ ਦੇ ਦੇਸ਼ ’ਚ ਛੁਪਿਆ ਹੋ ਸਕਦਾ ਹੈ। ਭਾਰਤ ਨੇ ਬਿ੍ਰਟੇਨ ਨੂੰ ਜੈਸੁਖ ਨੂੰ ਆਪਣੇ ਦੇਸ਼ ’ਚ ਲੱਭੇ ਅਤੇ ਉਸ ਨੂੰ ਗਿ੍ਰ੍ਰਫਤਾਰ ਕਰਨ ਲਈ ਕਿਹਾ ਹੈ। ਕਿਰੀਟ ਹੱਤਿਆਕਾਂਡ ਤੋਂ ਬਾਅਦ ਜੈਸੁਖ ਦੇਸ਼ ਛੱਡ ਕੇ ਦੁਬਈ ਭੱਜ ਗਿਆ ਸੀ, ਉਨ੍ਹਾਂ ਨੂੰ ਜੈਸੁਖ ਪਟੇਲ ਦੇ ਵੀ ਨਾਂ ਨਾਲ ਜਾਣਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜੈਸੁਖ ਰਨਪਾਰੀਆ ਉਰਫ ਜੈਸੁਖ ਪਟੇਲ ਦੇ ਬਿ੍ਰਟੇਨ ’ਚ ਹੋਣ ਦੀ ਸੂਚਨਾ ਮਿਲੀ ਹੈ। 41 ਸਾਲਾ ਗੈਂਗਸਟਰ ਵਲੋਂ ਫਿਰੌਤੀ ਦੇ ਲਈ ਕੀਤੇ ਗਏ ਫੋਨ ਦੇ ਆਧਾਰ ’ਤੇ ਇਹ ਜਾਣਕਾਰੀ ਸਾਹਮਣੇ ਆਈ। ਗੁਜਰਾਤ ਪੁਲਸ ਅਨੁਸਾਰ ਜੈਸੁਖ ’ਤੇ ਹੱਤਿਆ, ਧੋਖਾਧੜੀ, ਜਾਲਸਾਜੀ ਤੇ ਮਨੀ ਲਾਂਡਰਿੰਗ ਸਮੇਤ 42 ਕ੍ਰਿਮੀਨਲ ਕੇਸ ਦਰਜ ਹਨ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor Gurdeep Singh