ਭਾਰਤ ਤੇ ਪਾਕਿ ਸ਼ਾਂਤੀ ਬਣਾਏ ਰੱਖਣ : ਸੰਯੁਕਤ ਰਾਸ਼ਟਰ

08/05/2019 10:29:03 PM

ਵਾਸ਼ਿੰਗਟਨ - ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਭਾਰਤ ਅਤੇ ਪਾਕਿਸਤਾਨ ਤੋਂ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਗੁਤਾਰੇਸ ਦੇ ਬੁਲਾਰੇ ਸਟੀਫਨ ਦੁਜ਼ਾਰਿਕ ਨੇ ਇਹ ਜਾਣਕਾਰੀ ਦਿੱਤੀ। ਦੋਹਾਂ ਗੁਆਂਢੀ ਦੇਸ਼ਾਂ ਵਿਚਾਲੇ ਅਚਾਨਕ ਵਧੇ ਤਣਾਅ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਨੇ ਇਹ ਅਪੀਲ ਕੀਤੀ ਹੈ। ਦੁਜ਼ਾਰਿਕ ਵੱਲੋਂ ਜਾਰੀ ਇਕ ਬਿਆਨ 'ਚ ਆਖਿਆ ਗਿਆ ਹੈ ਕਿ ਭਾਰਤ ਅਤੇ ਪਾਕਿ ਲਈ ਸੰਯੁਕਤ ਰਾਸ਼ਟਰ ਅਜ਼ਰਵਰ ਸਮੂਹ (ਯੂ. ਐੱਨ. ਐੱਮ. ਓ. ਜੀ. ਆਈ. ਪੀ.) ਨੇ ਹਾਲ ਦੇ ਦਿਨਾਂ 'ਚ ਕੰਟਰੋਲ ਰੇਖਾ 'ਤੇ ਫੌਜੀ ਗਤੀਵਿਧੀਆਂ 'ਚ ਵਾਧਾ ਦਰਜ ਕੀਤਾ ਹੈ।

ਸੰਯੁਕਤ ਰਾਸ਼ਟਰ ਦੋਹਾਂ ਦੇਸ਼ਾਂ ਤੋਂ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦਾ ਹੈ ਤਾਂ ਜੋ ਹਾਲਾਤ ਹੋਰ ਜ਼ਿਆਦਾ ਵਿਗੜਣ। ਯੂ. ਐੱਨ. ਐੱਮ. ਓ. ਜੀ. ਆਈ. ਪੀ. ਨੇ ਕੰਟੋਰਲ ਰੇਖਾ ਅਤੇ ਦੋਹਾਂ ਦੇਸ਼ਾਂ ਵਿਚਾਲੇ ਸਥਿਤ ਵਰਕਿੰਗ ਬ੍ਰਾਊਂਡ੍ਰੀ 'ਤੇ ਜੰਗਬੰਦੀ ਦਾ ਉਲੰਘਣ ਹੁੰਦਾ ਪਾਇਆ ਹੈ। ਨਾਲ ਹੀ ਉਸ ਨੇ ਇਹ ਜੰਗਬੰਦੀ ਉਲੰਘਣਾ ਲਈ ਜ਼ਿੰਮੇਵਾਰ ਘਟਨਾਵਾਂ 'ਤੇ ਵੀ ਰਿਪੋਰਟ ਦਿੱਤੀ ਹੈ। ਯੂ. ਐੱਨ. ਐੱਮ. ਓ. ਜੀ. ਆਈ. ਪੀ. ਨੂੰ ਜਨਵਰੀ 1949 'ਚ ਸਥਾਪਿਤ ਕੀਤਾ ਗਿਆ ਸੀ। ਹਾਲਾਂਕਿ ਭਾਰਤ ਦਾ ਇਹ ਕਹਿਣਾ ਰਿਹਾ ਹੈ ਕਿ ਯੂ. ਐੱਨ. ਐੱਮ. ਓ. ਜੀ. ਆਈ. ਪੀ. ਦੋਹਾਂ ਦੇਸ਼ਾਂ ਵਿਚਾਲੇ 1972 'ਚ ਹਸਤਾਖਰ ਕੀਤੇ ਗਏ ਸ਼ਿਮਲਾ ਸਮਝੌਤੇ ਤੋਂ ਬਾਅਦ ਆਪਣੀ ਸਾਰਥਕਤਾ ਗੁਆ ਚੁੱਕਿਆ ਹੈ।


Khushdeep Jassi

Content Editor

Related News