ਜੇ ਮੈਂ ਨਾ ਹੁੰਦਾ, ਤਾਂ ਪਾਕਿਸਤਾਨ ਨਾਲ ਜੰਗ ਲੜ ਰਿਹਾ ਹੁੰਦਾ ਭਾਰਤ : ਟਰੰਪ

Tuesday, Jul 29, 2025 - 09:07 PM (IST)

ਜੇ ਮੈਂ ਨਾ ਹੁੰਦਾ, ਤਾਂ ਪਾਕਿਸਤਾਨ ਨਾਲ ਜੰਗ ਲੜ ਰਿਹਾ ਹੁੰਦਾ ਭਾਰਤ : ਟਰੰਪ

ਲੰਡਨ, (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇਕ ਵਾਰ ਫਿਰ ਦਾਅਵਾ ਕੀਤਾ ਕਿ ਜੇ ਉਨ੍ਹਾਂ ਨੇ ਸਮੇਂ ਸਿਰ ਦਖਲ ਨਾ ਦਿੱਤਾ ਹੁੰਦਾ ਅਤੇ ਵਪਾਰਕ ਗੱਲਬਾਤ ਰੋਕਣ ਦੀ ਧਮਕੀ ਨਾ ਦਿੱਤੀ ਹੁੰਦੀ ਤਾਂ ਭਾਰਤ ਅਤੇ ਪਾਕਿਸਤਾਨ ਜੰਗ ਲੜ ਰਹੇ ਹੁੰਦੇ। ਟਰੰਪ ਨੇ ਸਕਾਟਲੈਂਡ ਵਿਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਅਧਿਕਾਰਤ ਗੱਲਬਾਤ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੁਨੀਆ ਭਰ ਵਿਚ ‘6 ਵੱਡੀਆਂ ਜੰਗਾਂ’ ਨੂੰ ਰੋਕਣ ਲਈ ਦਖਲ ਦਿੱਤਾ, ਜਿਨ੍ਹਾਂ ’ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਭਾਵੀ ਜੰਗ ਵੀ ਸ਼ਾਮਲ ਹੈ।

ਟਰੰਪ ਨੇ ਪੁਤਿਨ ਨੂੰ ਦਿੱਤੀ ਚਿਤਾਵਨੀ

ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਰੂਸ ਨੂੰ ਯੂਕ੍ਰੇਨ ਨਾਲ ਜੰਗ ਜਲਦੀ ਹੀ ਖਤਮ ਕਰਨੀ ਪਵੇਗੀ। ਟਰੰਪ ਨੇ ਪਹਿਲਾਂ ਰੂਸ ਨੂੰ ਜੰਗ ਰੋਕਣ ਲਈ 50 ਦਿਨਾਂ ਦਾ ਸਮਾਂ ਦਿੱਤਾ ਸੀ ਪਰ ਹੁਣ ਉਨ੍ਹਾਂ ਨੇ ਇਸ ਸਮਾਂ ਹੱਦ ਨੂੰ ਹੋਰ ਘਟਾਉਣ ਦਾ ਐਲਾਨ ਕੀਤਾ ਹੈ। ਟਰੰਪ ਦੀ ਪੁਤਿਨ ਨਾਲ ਕਈ ਵਾਰ ਗੱਲਬਾਤ ਹੋਈ ਹੈ। ਟਰੰਪ ਚਾਹੁੰਦੇ ਹਨ ਕਿ ਰੂਸ ਅਤੇ ਯੂਕ੍ਰੇਨ ਵਿਚਾਲੇ ਜਲਦੀ ਹੀ ਕੋਈ ਸਮਝੌਤਾ ਹੋ ਜਾਵੇ। ਦੋ ਹਫ਼ਤੇ ਪਹਿਲਾਂ ਟਰੰਪ ਨੇ ਰੂਸ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ 50 ਦਿਨਾਂ ਵਿਚ ਜੰਗ ਨਾ ਰੁਕੀ ਤਾਂ ਅਮਰੀਕਾ ਰੂਸ ’ਤੇ 100 ਫੀਸਦੀ ਤੱਕ ਭਾਰੀ ਟੈਰਿਫ ਲਾਵੇਗਾ।


author

Rakesh

Content Editor

Related News