ਭਾਰਤ ’ਚ ਵੀ ਹੈ ਇਕ 200 ਸਾਲ ਪੁਰਾਣਾ ‘ਪਾਕਿਸਤਾਨ’, ਇੱਥੇ ਨਹੀਂ ਰਹਿੰਦਾ ਕੋਈ ਵੀ ਮੁਸਲਿਮ ਪਰਿਵਾਰ

05/18/2023 12:00:43 AM

ਰਾਂਚੀ (ਇੰਟ.)- ਤੁਸੀਂ ਇਸ ਗੱਲ ’ਤੇ ਹੈਰਾਨ ਹੋ ਸਕਦੇ ਹੋ, ਪਰ ਇਹ ਸੱਚ ਹੈ ਕਿ ਭਾਰਤ ਦੇ ਝਾਰਖੰਡ ਵਿਚ ਵੀ ਇਕ ਪਾਕਿਸਤਾਨ ਹੈ। ਖ਼ਾਸ ਗੱਲ ਇਹ ਹੈ ਕਿ ਇਹ ਸਾਡੇ ਗੁਆਂਢੀ ਦੇਸ਼ ਤੋਂ ਵੀ ਪੁਰਾਣਾ ਹੈ। ਦਰਅਸਲ, ਇਹ ਝਾਰਖੰਡ ਦੇ ਇਕ ਪਿੰਡ ਦਾ ਨਾਂ ਹੈ। ਕਹਿੰਦੇ ਹਨ ਕਿ ਇਹ ਪਿੰਡ ਘੱਟ ਤੋਂ ਘੱਟ 200 ਸਾਲ ਪਹਿਲਾਂ ਆਬਾਦ ਹੋਇਆ ਸੀ। ਦਿਲਚਸਪ ਗੱਲ ਇਹ ਵੀ ਹੈ ਕਿ ਇਸ ਪਾਕਿਸਤਾਨ ਵਿਚ ਇਕ ਵੀ ਮੁਸਲਿਮ ਪਰਿਵਾਰ ਨਹੀਂ ਰਹਿੰਦਾ।

ਇਹ ਖ਼ਬਰ ਵੀ ਪੜ੍ਹੋ - ਕੱਲ੍ਹ ਤੋਂ ਕਲਮ ਛੋੜ ਹੜਤਾਲ 'ਤੇ ਰਹਿਣਗੇ ਡੀ.ਸੀ. ਦਫ਼ਤਰਾਂ ਦੇ ਮੁਲਾਜ਼ਮ, ਇੰਨੇ ਦਿਨ ਬੰਦ ਰਹੇਗਾ ਕੰਮ

ਇਸ ਪਾਕਿਸਤਾਨ ਵਿਚ ਜ਼ਿਆਦਾਤਰ ਲੱਕੜ ਦਾ ਕੰਮ ਕਰਨ ਵਾਲੇ ਪਰਿਵਾਰ ਰਹਿੰਦੇ ਹਨ। ਇਹ ਪਾਕਿਸਤਾਨ ਝਾਰਖੰਡ ਦੇ ਦੇਵਘਰ ਜ਼ਿਲ੍ਹੇ ਦੇ ਸਾਰਠ ਪ੍ਰਖੰਡ ਅਧੀਨ ਸਬੇਜੌਰ ਪੰਚਾਇਤ ਦਾ ਇਕ ਟੋਲਾ ਹੈ। ਇਹ ਟੋਲਾ ਅਖ਼ਬਾਰ ਵਿਚ ਆਏ ਟੈਂਡਰ ਤੋਂ ਬਾਅਦ ਚਰਚਾ ਵਿਚ ਆਇਆ ਹੈ। ਪਾਕਿਸਤਾਨ ਨਾਂ ਦੇ ਇਕ ਪਿੰਡ ਦੀ ਇਸ ਤੋਂ ਪਹਿਲਾਂ ਕਦੇ ਜ਼ਿਆਦਾ ਚਰਚਾ ਨਹੀਂ ਹੋਈ।

ਇਹ ਖ਼ਬਰ ਵੀ ਪੜ੍ਹੋ - IPL 2023: ਦਿੱਲੀ ਨੇ ਪੰਜਾਬ ਦੀਆਂ ਉਮੀਦਾਂ ਨੂੰ ਦਿੱਤਾ ਤਗੜਾ ਝਟਕਾ, ਲਿਵਿੰਗਸਟਨ ਦੀ ਪਾਰੀ ਵੀ ਗਈ ਬੇਕਾਰ

ਪਾਕਿਸਤਾਨ ਦਾ ਨਾਂ ਆਉਣ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ ’ਤੇ ਇਸ ’ਤੇ ਚਰਚਾਵਾਂ ਹੋਣ ਲੱਗੀਆਂ ਅਤੇ ਗ੍ਰਹਿ ਮੰਤਰਾਲਾ ਨੇ ਇਸ ਦਾ ਨਾਂ ਬਦਲੇ ਜਾਣ ਦੀ ਮੰਗ ਕੀਤੀ ਜਾਣ ਲੱਗੀ ਹੈ। ਸਾਰਠ ਦੇ ਭਾਜਪਾ ਵਿਧਾਇਕ ਰਣਧੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਵਿਚ ਲੱਕੜ ਟੋਲਾ ਦਾ ਪਾਕਿਸਤਾਨ ਨਾਂ ਲਗਭਗ 200 ਸਾਲਾਂ ਤੋਂ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News