ਕਰੋ ਇਹ ਖੇਤੀ, 10 ਲੱਖ ਰੁਪਏ ਦੇਵੇਗੀ ਸਰਕਾਰ, ਜਾਣੋ ਪੂਰਾ ਪ੍ਰੋਸੈਸ
Tuesday, Nov 05, 2024 - 06:20 PM (IST)
ਨੈਸ਼ਨਲ ਡੈਸਕ- ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ। ਇੱਥੇ ਇਕ ਵੱਡਾ ਵਰਗ ਖੇਤੀ ਕਿਸਾਨੀ 'ਤੇ ਨਿਰਭਰ ਹੈ। ਇਸ ਲਈ ਕਿਸਾਨਾਂ ਨੂੰ ਆਰਥਿਕ ਲਾਭ ਪਹੁੰਚਾਉਣ ਲਈ ਸਰਕਾਰ ਵਲੋਂ ਕੋਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਰਕਾਰ ਵਲੋਂ ਖੇਤੀ ਲਈ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਬਿਹਾਰ ਸਰਕਾਰ ਮਸ਼ਰੂਮ ਦੀ ਖੇਤੀ ਨੂੰ ਵਧਾਉਣ ਲਈ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਦੇ ਰਹੀ ਹੈ। ਇਸ ਗੱਲ ਦੀ ਜਾਣਕਾਰੀ ਬਿਹਾਰ ਖੇਤੀਬਾੜੀ ਵਿਭਾਗ ਨੇ 'ਐਕਸ' ਤੇ ਪੋਸਟ ਕਰ ਦਿੱਤੀ ਹੈ। ਬਿਹਾਰ ਖੇਤੀਬਾੜੀ ਵਿਭਾਗ ਨੇ ਪੋਸਟ ਕਰ ਕੇ ਕਿਹਾ ਹੈ ਕਿ ਮਸ਼ਰੂਮ ਦੀ ਖੇਤੀ ਨਾਲ ਘੱਟ ਜਗ੍ਹਾ 'ਚ ਵੱਧ ਮੁਨਾਫ਼ਾ ਕਮਾਉਣ ਦਾ ਮੌਕਾ। ਹੁਣ ਉਤਪਾਦਨ ਇਕਾਈ ਦੀ ਲਾਗਤ 'ਤੇ 50 ਫ਼ੀਸਦੀ ਸਬਸਿਡੀ ਪਾਓ ਅਤੇ ਆਪਣੀ ਕਮਾਈ ਵਧਾਓ!
ਜੇਕਰ ਕੋਈ ਬਿਹਾਰ ਦਾ ਕਿਸਾਨ ਮਸ਼ਰੂਮ ਦੀ ਖੇਤੀ ਲਈ ਸਬਸਿਡੀ ਲਈ ਅਪਲਾਈ ਕਰਦਾ ਹੈ ਤਾਂ ਉਸ ਨੂੰ ਸਰਕਾਰ ਵਲੋਂ 50 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਜਿਵੇਂ ਜੇਕਰ ਕਿਸੇ ਕਿਸਾਨ ਨੂੰ ਮਸ਼ਰੂਮ ਦੀ ਖੇਤੀ 'ਤੇ 20 ਲੱਖ ਦਾ ਖਰਚ ਆਉਂਦਾ ਹੈ ਤਾਂ ਸਰਕਾਰ ਵਲੋਂ 50 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਜਿਸ ਦਾ ਮਤਲਬ ਹੈ ਕਿ ਕਿਸਾਨਾਂ ਨੂੰ ਸਿਰਫ਼ 10 ਲੱਖ ਰੁਪਏ ਖਰਚ ਕਰਨੇ ਹੋਣਗੇ। ਸਰਕਾਰ ਦਾ ਮਕਸਦ ਕਿਸਾਨਾਂ ਨੂੰ ਖੇਤੀ ਨੂੰ ਲੈ ਕੇ ਉਤਸ਼ਾਹ ਅਤੇ ਆਰਥਿਕ ਰੂਪ ਨਾਲ ਮਦਦ ਕਰਨਾ ਹੈ।ਮਸ਼ਰੂਮ ਦੀ ਖੇਤੀ ਲਈ ਕਣਕ ਜਾਂ ਚੌਲ ਦੀ ਰਹਿੰਦ-ਖੂੰਹਦ ਦੀ ਖਾਦ ਬਣਾ ਕੇ ਤਿਆਰ ਕਰੋ। ਇਸ ਖਾਦ ਨੂੰ ਬਣਾਉਣ 'ਚ ਕਰੀਬ ਇਕ ਮਹੀਨੇ ਦਾ ਸਮਾਂ ਲੱਗਦਾ ਹੈ। ਖਾਦ ਤਿਆਰ ਹੋਣ ਤੋਂ ਬਾਅਦ ਤੁਹਾਨੂੰ ਇਕ ਕਮਰੇ 'ਚ ਕਿਸੇ ਸਖ਼ਤ ਜਗ੍ਹਾ 6-8 ਇੰਚ ਮੋਟੀ ਪਰਤ ਵਿਛਾ ਕੇ ਮਸ਼ਰੂਮ ਦੀ ਬੀਜ ਲਗਾਉਣੇ ਹਨ ਅਤੇ ਇਸੇ ਤਿਆਰ ਕੀਤੇ ਗਏ ਕੰਪੋਸਟ ਨਾਲ ਢੱਕ ਦੇਣਾ ਹੈ। ਮਸ਼ਰੂਮ ਦੀ ਖੇਤੀ ਖੁੱਲ੍ਹੇ 'ਚ ਨਹੀਂ ਹੁੰਦੀ, ਇਸ ਲਈ ਤੁਹਾਨੂੰ ਸ਼ੈੱਡ ਵਾਲੀ ਜਗ੍ਹਾ ਦੀ ਜ਼ਰੂਰਤ ਹੋਵੇਗੀ।
ਇਹ ਵੀ ਪੜ੍ਹੋ : 65 ਹਜ਼ਾਰ ਲੋਕਾਂ ਦਾ ਆਧਾਰ ਕਾਰਡ ਹੋਵੇਗਾ ਰੱਦ! ਜਾਣੋ ਕਾਰਨ
ਇੰਝ ਕਰੋ ਅਪਲਾਈ
ਸੂਬਾ ਸਰਕਾਰ ਦੀ horticulture.bihar.gov.in ਵੈੱਬਸਾਈਟ 'ਤੇ ਜਾਓ।
ਹੋਮ ਪੇਜ਼ 'ਤੇ ਜਾਣ ਤੋਂ ਬਾਅਦ ਯੋਜਨਾ ਦਾ ਵਿਕਲਪ ਚੁਣੋ।
ਇੱਥੇ ਮਸ਼ਰੂਮ ਦੀ ਖੇਤੀ ਯੋਜਨਾ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਮਸ਼ਰੂਮ 'ਤੇ ਸਬਸਿਡੀ ਲਈ ਅਪਲਾਈ ਕਰੋ।
ਇੱਥੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਰਜਿਸਟਰੇਸ਼ਨ ਫਾਰਮ ਖੁੱਲ੍ਹ ਕੇ ਆ ਜਾਵੇਗਾ।
ਇਸ ਤੋਂ ਬਾਅਦ ਮੰਗੀ ਗਈ ਸਾਰੀ ਜਾਣਕਾਰੀ ਨੂੰ ਧਿਆਨਪੂਰਵਕ ਭਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8