ਕੀ ਰੂਸ ਮਗਰੋਂ ਭਾਰਤ ਵੀ ਅਫ਼ਗਾਨਿਸਤਾਨ ''ਚ ਤਾਲੀਬਾਨ ਸਰਕਾਰ ਨੂੰ ਦੇਵੇਗਾ ਮਾਨਤਾ ?
Saturday, Jul 05, 2025 - 03:16 PM (IST)

ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਰੂਸ ਨੇ ਅਫ਼ਗਾਨਿਸਤਾਨ ਦੀ ਤਾਲੀਬਾਨ ਸਰਕਾਰ ਨੂੰ ਮਾਨਤਾ ਦੇ ਦਿੱਤੀ ਤੇ ਅਜਿਹਾ ਕਰਨ ਵਾਲਾ ਰੂਸ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਰੂਸ ਦੇ ਇਸ ਕਦਮ ਮਗਰੋਂ ਦੁਨੀਆ ਭਰ 'ਚ ਚਰਚਾ ਛਿੜੀ ਹੋਈ ਹੈ ਕਿ ਹੁਣ ਹੋਰ ਕਿਹੜੇ ਦੇਸ਼ ਤਾਲੀਬਾਨੀ ਸਰਕਾਰ ਨੂੰ ਮਾਨਤਾ ਦੇਣਗੇ।
ਉੱਥੇ ਹੀ ਭਾਰਤ, ਜੋ ਕਿ ਰੂਸ ਦਾ ਚੰਗਾ ਦੋਸਤ ਹੈ, ਬਾਰੇ ਵੀ ਚਰਚਾ ਹੈ ਕਿ ਕੀ ਉਹ ਰੂਸ ਦੇ ਇਸ ਕਦਮ 'ਤੇ ਚਲਦਿਆਂ ਅਫ਼ਗਾਨਿਸਤਾਨ ਦੀ ਤਾਲੀਬਾਨੀ ਸਰਕਾਰ ਨੂੰ ਮਾਨਤਾ ਦੇਵੇਗਾ ਜਾਂ ਨਹੀਂ। ਅਸਲ 'ਚ ਭਾਰਤ ਤੇ ਅਫ਼ਗਾਨਿਸਤਾਨ ਵਿਚਾਲੇ ਸਬੰਧ ਪਿਛਲੇ ਕੁਝ ਸਮੇਂ ਦੌਰਾਨ ਕਾਫ਼ੀ ਸਥਿਰ ਹਨ। ਤਾਲੀਬਾਨ ਨੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੀ ਵੀ ਨਿੰਦਾ ਕੀਤੀ ਸੀ, ਜਿਸ ਮਗਰੋਂ ਭਾਰਤ ਤੇ ਤਾਲੀਬਾਨੀ ਸਰਕਾਰ ਵਿਚਾਲੇ ਸਬੰਧਾਂ ਨੂੰ ਚੰਗਾ ਹੁਲਾਰਾ ਮਿਲਿਆ ਸੀ।
ਇਹ ਵੀ ਪੜ੍ਹੋ- 'ਮੈਂ ਦੁਬਾਰਾ ਆਵਾਂਗਾ', ਡਿਲੀਵਰੀ ਬੁਆਏ ਨੇ ਘਰ 'ਚ ਇਕੱਲੀ ਕੁੜੀ ਦੀ ਇੱਜ਼ਤ ਨੂੰ ਪਾ ਲਿਆ ਹੱਥ, ਜਾਣ ਲੱਗਿਆਂ...
ਮਾਹਿਰਾਂ ਮੁਤਾਬਕ ਭਾਰਤ ਤੁਰੰਤ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਵੇਗਾ। ਮਾਹਿਰਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਤਾਲੀਬਾਨ ਨੂੰ ਮਾਨਤਾ ਦੇਣਾ ਰੂਸ ਦਾ ਇਕ ਵੱਡਾ ਕਦਮ ਸੀ, ਜਿਸ ਰਾਹੀਂ ਉਨ੍ਹਾਂ ਨੂੰ ਹੁਣ ਅਫ਼ਗਾਨਿਸਤਾਨ ਨਾਲ ਰਿਸ਼ਤੇ ਸੁਧਾਰਨ ਮਗਰੋਂ ਚੀਨ 'ਤੇ ਨਿਰਭਰ ਹੋਣ ਦੀ ਲੋੜ ਨਹੀਂ ਪਵੇਗੀ। ਇਲਾਕੇ 'ਚ ਸਥਿਰਤਾ, ਸ਼ਾਂਤੀ ਤੇ ਸੰਤੁਲਨ ਬਣਾਈ ਰੱਖਣ ਲਈ ਭਾਰਤ ਰੂਸ ਦੀ ਮਦਦ ਲੈ ਸਕਦਾ ਹੈ, ਕਿਉਂਕਿ ਬੀਤੇ ਲੰਬੇ ਸਮੇਂ ਤੋਂ ਇਲਾਕੇ 'ਚ ਕੁਝ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ, ਜਿਨ੍ਹਾਂ ਕਾਰਨ ਇਲਾਕੇ ਦਾ ਮਾਹੌਲ ਲਗਾਤਾਰ ਖ਼ਰਾਬ ਹੁੰਦਾ ਰਿਹਾ ਹੈ।
ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਮਗਰੋਂ ਤਾਲੀਬਾਨ ਨੇ ਇਸ ਹਮਲੇ ਦੀ ਨਿੰਦਾ ਕੀਤੀ ਸੀ ਤੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਤਾਲੀਬਾਨੀ ਹਮਰੁਤਬਾ ਨਾਲ ਫ਼ੋਨ 'ਤੇ ਗੱਲ ਕਰਦੇ ਹੋਏ ਪਹਿਲਗਾਮ ਹਮਲੇ ਦੀ ਨਿੰਦਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਸੀ। ਇਨ੍ਹਾਂ ਸਭ ਘਟਨਾਵਾਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਭਵਿੱਖ 'ਚ ਭਾਰਤ ਤਾਲੀਬਾਨ ਨੂੰ ਸਮਰਥਨ ਦੇ ਸਕਦਾ ਹੈ, ਪਰ ਰੂਸ ਦੇ ਫ਼ੈਸਲੇ ਮਗਰੋਂ ਇਸ ਬਾਰੇ ਅਚਾਨਕ ਕੋਈ ਕਦਮ ਚੁੱਕਣ ਦੀ ਸੰਭਾਵਨਾ ਘੱਟ ਹੀ ਹੈ।
ਇਹ ਵੀ ਪੜ੍ਹੋ- ਕਹਿਰ ਵਰ੍ਹਾਊ ਮੀਂਹ, ਤੂਫ਼ਾਨ ਤੇ ਬਿਜਲੀ ! 6 ਜੁਲਾਈ ਲਈ ਹੋ ਗਈ ਡਰਾਉਣੀ ਭਵਿੱਖਬਾਣੀ, ਪ੍ਰਸ਼ਾਸਨ ਨੇ ਵੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e