Defense ਸੈਕਟਰ ''ਚ ਆਤਮ ਨਿਰਭਰ ਬਣਨ ਵੱਲ ਭਾਰਤ ਦਾ ਵੱਡਾ ਕਦਮ ! 1000KG ਬੰਬ ਪ੍ਰੋਜੈਕਟ ਨੂੰ ਦਿੱਤੀ ਹਰੀ ਝੰਡੀ
Sunday, Apr 05, 2026 - 11:00 AM (IST)
ਨਵੀਂ ਦਿੱਲੀ- ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਨੇ ਹਵਾਈ ਫੌਜ ਦੀ ਮਾਰਕ ਸਮੱਰਥਾ ਨੂੰ ਵਧਾਉਣ ਅਤੇ ਵਿਦੇਸ਼ੀ ਨਿਰਭਰਤਾ ਘਟਾਉਣ ਲਈ ਇੱਕ ਅਹਿਮ ਪ੍ਰੋਜੈਕਟ ਸ਼ੁਰੂ ਕੀਤਾ ਹੈ। ਮੰਤਰਾਲੇ ਨੇ ਭਾਰਤੀ ਹਵਾਈ ਫੌਜ ਲਈ 1,000 ਕਿਲੋਗ੍ਰਾਮ ਭਾਰ ਵਾਲੇ ਹਵਾਈ ਬੰਬਾਂ ਦੇ ਸਵਦੇਸ਼ੀ ਡਿਜ਼ਾਈਨ ਅਤੇ ਵਿਕਾਸ ਦੀ ਪ੍ਰਕਿਰਿਆ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਬੰਬ ਅਮਰੀਕੀ ਮੂਲ ਦੇ ਸ਼ਕਤੀਸ਼ਾਲੀ 'Mk-84' ਬੰਬਾਂ ਦੀ ਤਰਜ਼ 'ਤੇ ਤਿਆਰ ਕੀਤੇ ਜਾਣਗੇ।
ਰੱਖਿਆ ਅਧਿਕਾਰੀਆਂ ਅਨੁਸਾਰ, ਇਹ ਪ੍ਰੋਜੈਕਟ ਦੋ ਪੜਾਵਾਂ ਵਿੱਚ ਪੂਰਾ ਹੋਵੇਗਾ। ਪਹਿਲੇ ਪੜਾਅ ਵਿੱਚ 6 ਪ੍ਰੋਟੋਟਾਈਪ ਤਿਆਰ ਕੀਤੇ ਜਾਣਗੇ, ਜਿਨ੍ਹਾਂ ਵਿੱਚ ਲਾਈਵ ਅਤੇ ਇਨਰਟ (ਬਿਨਾਂ ਵਿਸਫੋਟਕ) ਦੋਵੇਂ ਤਰ੍ਹਾਂ ਦੇ ਬੰਬ ਸ਼ਾਮਲ ਹੋਣਗੇ। ਸਫਲ ਪ੍ਰੀਖਣ ਤੋਂ ਬਾਅਦ ਦੂਜੇ ਪੜਾਅ ਵਿੱਚ 600 ਬੰਬਾਂ ਦੀ ਵੱਡੇ ਪੱਧਰ 'ਤੇ ਖਰੀਦ ਕੀਤੀ ਜਾਵੇਗੀ। ਇਨ੍ਹਾਂ ਬੰਬਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾ ਰਿਹਾ ਹੈ ਕਿ ਇਹ ਰੂਸੀ ਮੂਲ ਦੇ ਸੁਖੋਈ ਅਤੇ ਪੱਛਮੀ ਦੇਸ਼ਾਂ ਦੇ ਰਾਫੇਲ ਜਾਂ ਮਿਰਾਜ ਵਰਗੇ ਲੜਾਕੂ ਜਹਾਜ਼ਾਂ ਤੋਂ ਦਾਗੇ ਜਾ ਸਕਣ। ਇਹ 1,000 ਕਿਲੋ ਦਾ ਬੰਬ ਦੁਸ਼ਮਣ ਦੇ ਪੱਕੇ ਟਿਕਾਣਿਆਂ, ਬੰਕਰਾਂ, ਹਵਾਈ ਪੱਟੀਆਂ ਅਤੇ ਫੌਜੀ ਇਮਾਰਤਾਂ ਨੂੰ ਤਬਾਹ ਕਰਨ ਲਈ ਬਹੁਤ ਜ਼ਿਆਦਾ ਵਿਸਫੋਟਕ ਸਮਰੱਥਾ ਰੱਖੇਗਾ।
ਇਹ ਵੀ ਪੜ੍ਹੋੋ- 'ਸਰਪੰਚ ਸਾਬ੍ਹ' 'ਤੇ ਲੱਗੇਗਾ Ban ! ਲਗਾਤਾਰ ਦੋ ਮੈਚਾਂ 'ਚ ਜਿੱਤ ਦੇ ਬਾਵਜੂਦ 'ਪੰਜਾਬ' ਲਈ ਖੜ੍ਹੀ ਹੋਈ ਵੱਡੀ ਮੁਸੀਬਤ
ਇਸ ਪ੍ਰੋਜੈਕਟ ਵਿੱਚ ਘੱਟੋ-ਘੱਟ 50 ਫੀਸਦੀ ਸਵਦੇਸ਼ੀ ਸਮੱਗਰੀ ਦੀ ਵਰਤੋਂ ਲਾਜ਼ਮੀ ਕੀਤੀ ਗਈ ਹੈ, ਜਿਸ ਨਾਲ ਭਾਰਤੀ ਨਿੱਜੀ ਖੇਤਰ ਦੀਆਂ ਰੱਖਿਆ ਕੰਪਨੀਆਂ ਨੂੰ ਵੱਡਾ ਹੁਲਾਰਾ ਮਿਲੇਗਾ। ਵਰਤਮਾਨ ਵਿੱਚ ਭਾਰਤ ਨੂੰ ਅਜਿਹੇ ਭਾਰੀ ਬੰਬਾਂ ਲਈ ਦੂਜੇ ਦੇਸ਼ਾਂ 'ਤੇ ਨਿਰਭਰ ਰਹਿਣਾ ਪੈਂਦਾ ਹੈ। ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਜੰਗ ਦੇ ਸਮੇਂ ਭਾਰਤ ਦੀ ਰੱਖਿਆ ਸਪਲਾਈ ਚੇਨ ਮਜ਼ਬੂਤ ਹੋਵੇਗੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਡਿਜ਼ਾਈਨ ਤੋਂ ਲੈ ਕੇ ਕੰਟਰੈਕਟ ਸਾਈਨ ਹੋਣ ਤੱਕ ਲਗਭਗ ਢਾਈ ਸਾਲ ਦਾ ਸਮਾਂ ਲੱਗੇਗਾ।
ਰੱਖਿਆ ਮੰਤਰਾਲੇ ਦਾ ਇਹ ਕਦਮ ਭਾਰਤ ਨੂੰ ਦੁਨੀਆ ਦੇ ਉਨ੍ਹਾਂ ਚੋਣਵੇਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕਰ ਦੇਵੇਗਾ ਜੋ ਆਪਣੇ ਭਾਰੀ ਹਵਾਈ ਹਥਿਆਰ ਖ਼ੁਦ ਤਿਆਰ ਕਰਨ ਦੀ ਸਮੱਰਥਾ ਰੱਖਦੇ ਹਨ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਗਲੋਬਲ ਪੱਧਰ 'ਤੇ ਜੰਗੀ ਹਾਲਾਤ ਤਣਾਅਪੂਰਨ ਹਨ ਅਤੇ ਭਾਰਤ ਆਪਣੀ ਫੌਜੀ ਤਾਕਤ ਨੂੰ ਆਧੁਨਿਕ ਅਤੇ ਸਵਦੇਸ਼ੀ ਬਣਾਉਣ 'ਤੇ ਜ਼ੋਰ ਦੇ ਰਿਹਾ ਹੈ।
ਇਹ ਵੀ ਪੜ੍ਹੋ- ਲੱਭ ਗਿਆ ਇਰਾਨ 'ਚ ਗੁਆਚਿਆ ਅਮਰੀਕੀ ਪਾਇਲਟ ! ਰੈਸਕਿਊ ਦੀਆਂ ਤਿਆਰੀਆਂ ਸ਼ੁਰੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ CBSE ਅਧਿਕਾਰੀਆਂ 'ਤੇ ਵੱਡਾ ਐਕਸ਼ਨ, ਲਾਪ੍ਰਵਾਹੀ ਨੂੰ ਲੈ ਕੇ ਦਿੱਤੀ ਸਖ਼ਤ ਚੇਤਾਵਨੀ
