ਭਾਰਤ ''ਚ ਜਾਇਡਸ ਕੈਡਿਲਾ ਨੇ ਸਭ ਤੋਂ ਸਸਤੀ ਕੋਰੋਨਾ ਦੀ ਦਵਾਈ ਕੀਤੀ ਲਾਂਚ

8/13/2020 2:23:02 PM

ਨਵੀਂ ਦਿੱਲੀ (ਭਾਸ਼ਾ) : ਦਵਾਈ ਕੰਪਨੀ ਜਾਇਡਸ ਕੈਡਿਲਾ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਲਾਭਦਾਇਕ ਦਵਾਈ ਰੇਮਡੇਸਿਵਿਅਰ ਨੂੰ ਰੇਮਡੇਕ ਬਰਾਂਡ ਨਾਮ ਨਾਲ ਭਾਰਤੀ ਬਾਜ਼ਾਰਾਂ ਵਿਚ ਪੇਸ਼ ਕੀਤਾ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਰੇਮਡੇਕ ਦੀ 100 ਮਿਲੀਗ੍ਰਾਮ ਦੀ ਸ਼ੀਸ਼ੀ ਦੀ ਕੀਮਤ 2,800 ਰੁਪਏ ਹੈ, ਜੋ ਭਾਰਤ ਵਿਚ ਉਪਲੱਬਧ ਰੇਮਡੇਸਿਵਿਅਰ ਦਾ ਸਭ ਤੋਂ ਸਸਤਾ ਬਰਾਂਡ ਹੈ।

ਜਾਇਡਸ ਕੈਡਿਲਾ ਨੇ ਦੱਸਿਆ ਕਿ ਇਹ ਦਵਾਈ ਉਸ ਦੇ ਵੰਡ ਨੈੱਟਵਰਕ ਜਰਿਏ ਪੂਰੇ ਦੇਸ਼ ਵਿਚ ਉਪਲੱਬਧ ਹੋਵੇਗੀ। ਇਹ ਦਵਾਈ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿਚ ਮਿਲੇਗੀ। ਕੈਡਿਲਾ ਹੈਲਥਕੇਅਰ ਦੇ ਪ੍ਰਬੰਧ ਨਿਰਦੇਸ਼ਕ ਡਾ. ਸ਼ਰਵਿਲ ਪਟੇਲ ਨੇ ਕਿਹਾ, 'ਰੇਮਡੈਕ ਸਭ ਤੋਂ ਸਸਤੀ ਦਵਾਈ ਹੈ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਕੋਵਿਡ-19 ਦੇ ਇਲਾਜ ਵਿਚ ਜ਼ਿਆਦਾ ਤੋਂ ਜ਼ਿਆਦਾ ਮਰੀਜ਼ਾਂ ਤੱਕ ਇਹ ਦਵਾਈ ਪਹੁੰਚ ਸਕੇ। ਇਸ ਦਵਾਈ ਲਈ ਸਰਗਰਮ ਦਵਾਈ ਘਟਕ (ਏ.ਪੀ.ਆਈ.) ਦਾ ਨਿਰਮਾਣ ਸਮੂਹ ਦੀ ਗੁਜਰਾਤ ਸਥਿਤ ਇਕਾਈ ਵਿਚ ਕੀਤਾ ਗਿਆ ਹੈ । ਜਾਇਡਸ ਕੈਡਿਲਾ ਕੋਵਿਡ-19 ਦੀ ਵੈਕਸੀਨ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ ਅਤੇ ਜਾਇਕੋਵ-ਡੀ ਨਾਮ ਦੀ ਇਹ ਵੈਕਸੀਨ ਕਲੀਨੀਕਲ ਪ੍ਰੀਖਣ ਦੇ ਦੂਜੇ ਪੜਾਅ ਵਿਚ ਹੈ।


cherry

Content Editor cherry