ਭਾਰਤ ਦੀ ਆਬਾਦੀ ’ਚ 2050 ਤੱਕ ਹੋਣਗੇ 35 ਕਰੋੜ ਬੱਚੇ, ਯੂਨੀਸੈੱਫ ਦੀ ਨਵੀਂ ਰਿਪੋਰਟ ''ਚ ਹੋਇਆ ਖੁਲਾਸਾ
Thursday, Nov 21, 2024 - 12:36 AM (IST)
ਨਵੀਂ ਦਿੱਲੀ (ਭਾਸ਼ਾ) : ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੈੱਫ) ਦੀ ਇਕ ਨਵੀਂ ਰਿਪੋਰਟ ਮੁਤਾਬਕ 2050 ਤੱਕ ਭਾਰਤ ’ਚ 35 ਕਰੋੜ ਬੱਚੇ ਹੋਣਗੇ ਅਤੇ ਉਨ੍ਹਾਂ ਦੀ ਭਲਾਈ ਅਤੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਲਈ ਦੇਸ਼ ਨੂੰ ਜਲਵਾਯੂ ਦੀ ਸਥਿਤੀ ਅਤੇ ਵਾਤਾਵਰਣ ਸਬੰਧੀ ਖਤਰਿਆਂ ਵਰਗੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਰਿਪੋਰਟ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਭਾਰਤ ’ਚ ਹੁਣ ਦੇ ਮੁਕਾਬਲੇ ਬੱਚਿਆਂ ਦੀ ਗਿਣਤੀ ’ਚ 10.6 ਕਰੋੜ ਦੀ ਕਮੀ ਆਵੇਗੀ ਪਰ ਫਿਰ ਵੀ ਇਹ ਚੀਨ, ਨਾਈਜੀਰੀਆ ਅਤੇ ਪਾਕਿਸਤਾਨ ਦੇ ਨਾਲ ਕੌਮਾਂਤਰੀ ਬਾਲ ਆਬਾਦੀ ਦੇ 15 ਫੀਸਦੀ ਦੀ ਨੁਮਾਇੰਦਗੀ ਕਰੇਗਾ। ਯੂਨੀਸੈੱਫ ਦੀ ‘ਸਟੇਟ ਆਫ ਦਿ ਵਰਲਡਜ਼ ਚਿਲਡਰਨ 2024’ ਰਿਪੋਰਟ ਬੁੱਧਵਾਰ ਨੂੰ ਨਵੀਂ ਦਿੱਲੀ ’ਚ ਜਾਰੀ ਕੀਤੀ ਗਈ, ਜਿਸ ਦਾ ਸਿਰਲੇਖ ’ਦਿ ਫਿਊਚਰ ਆਫ ਚਿਲਡਰਨ ਇਨ ਏ ਚੇਂਜਿੰਗ ਵਰਲਡ’ ਹੈ।
ਇਹ ਵੀ ਪੜ੍ਹੋ : ਬੁੱਢੇ ਨਾਲੇ ਦਾ ਪ੍ਰਦੂਸ਼ਣ ਘਟਾਉਣ ਲਈ ਗਰਾਊਂਡ ਜ਼ੀਰੋ 'ਤੇ ਪੁੱਜੀ ਕੇਂਦਰ ਵੱਲੋਂ ਭੇਜੀ ਟੀਮ
ਇਸ ਵਿਚ 3 ਗਲੋਬਲ ਰੁਝਾਨ ਜਨਸੰਖਿਆ ਤਬਦੀਲੀ, ਜਲਵਾਯੂ ਸੰਕਟ ਅਤੇ ਅਤਿ-ਆਧੁਨਿਕ ਤਕਨਾਲੋਜੀਆਂ ਨੂੰ ਉਭਾਰਿਆ ਗਿਆ ਹੈ, ਜੋ 2050 ਤੱਕ ਬੱਚਿਆਂ ਦੇ ਜੀਵਨ ਨੂੰ ਨਵਾਂ ਆਕਾਰ ਦੇਣ ’ਚ ਭੂਮਿਕਾ ਨਿਭਾਅ ਸਕਦੀਆਂ ਹਨ।
ਰਿਪੋਰਟ ’ਚ ਦੱਸਿਆ ਗਿਆ ਹੈ ਕਿ 2050 ਦੇ ਦਹਾਕੇ ਤੱਕ ਬੱਚਿਆਂ ਨੂੰ ਜਲਵਾਯੂ ਸਥਿਤੀ ਅਤੇ ਵਾਤਾਵਰਣ ਸਬੰਧੀ ਖਤਰਿਆਂ ਦਾ ਵੱਧ ਸਾਹਮਣਾ ਕਰਨਾ ਪਵੇਗਾ ਅਤੇ 2000 ਦੇ ਦਹਾਕੇ ਦੇ ਮੁਕਾਬਲੇ ਲਗਭਗ 8 ਗੁਣਾ ਵੱਧ ਬੱਚਿਆਂ ਨੂੰ ਬਹੁਤ ਜ਼ਿਆਦਾ ਗਰਮੀ ਦੇ ਕਹਿਰ ਦਾ ਸਾਹਮਣਾ ਕਰਨ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8