ਅੰਡੇਮਾਨ ’ਚ ਭਾਰਤ ਦਾ ਇਕੋ-ਇਕ ਮਿੱਟੀ ਵਾਲਾ ਜਵਾਲਾਮੁਖੀ ਮੁੜ ਸਰਗਰਮ

Friday, Oct 03, 2025 - 11:35 PM (IST)

ਅੰਡੇਮਾਨ ’ਚ ਭਾਰਤ ਦਾ ਇਕੋ-ਇਕ ਮਿੱਟੀ ਵਾਲਾ ਜਵਾਲਾਮੁਖੀ ਮੁੜ ਸਰਗਰਮ

ਪੋਰਟ ਬਲੇਅਰ (ਭਾਸ਼ਾ)-ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੇ ਬਾਰਾਟਾਂਗ ’ਚ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਗੈਰ-ਸਰਗਰਮ ਭਾਰਤ ਦਾ ਇਕੋ-ਇਕ ਮਿੱਟੀ ਵਾਲਾ ਜਵਾਲਾਮੁਖੀ ਮੁੜ ਸਰਗਰਮ ਹੋ ਗਿਆ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 2 ਅਕਤੂਬਰ ਨੂੰ ਇਹ ਜਵਾਲਾਮੁਖੀ ਬਹੁਤ ਉੱਚੀ ਆਵਾਜ਼ ਨਾਲ ਫਟਿਆ ਸੀ।

ਅਧਿਕਾਰੀ ਨੇ ਕਿਹਾ ਕਿ ਇੱਥੇ ਮਿੱਟੀ ਵਾਲੇ ਜਵਾਲਾਮੁਖੀ ਧਰਤੀ ਅੰਦਰ ਜੈਵਿਕ ਪਦਾਰਥਾਂ ਦੇ ਸੜਨ ਨਾਲ ਪੈਦਾ ਹੋਣ ਵਾਲੀਆਂ ਗੈਸਾਂ ਰਾਹੀਂ ਬਣਦੇ ਹਨ। ਇਹ ਗੈਸਾਂ ਮਿੱਟੀ ਤੇ ਗੈਸ ਨੂੰ ਸਤ੍ਹਾ ਵੱਲ ਧੱਕਦੀਆਂ ਹਨ, ਜਿਸ ਨਾਲ ਬੁਲਬੁਲੇ ਅਤੇ ਟੋਏ ਬਣਦੇ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਵੀਰਵਾਰ ਦੁਪਹਿਰ 1:30 ਵਜੇ ਬਾਰਾਟਾਂਗ ਦੇ ਜਰਵਾ ਕ੍ਰੀਕ ’ਚ ਇਕ ਮਿੱਟੀ ਵਾਲੇ ਜਵਾਲਾਮੁਖੀ ਦੇ ਫਟਣ ਦੀ ਰਿਪੋਰਟ ਮਿਲੀ। ਆਖਰੀ ਵਾਰ 2005 ’ਚ ਇਸ ਤਰ੍ਹਾਂ ਦਾ ਜਵਾਲਾਮੁਖੀ ਫਟਿਅਾ ਸੀ।


author

Hardeep Kumar

Content Editor

Related News