ਸਪੇਸ ਐਕਸ ਦੀ ਤਰ੍ਹਾਂ ਭਾਰਤ ਦਾ ਪਹਿਲਾ ਨਿੱਜੀ ਰਾਕੇਟ ਲਾਂਚ ਨੂੰ ਤਿਆਰ, ਇਸ ਦਿਨ ਰਚਿਆ ਜਾਵੇਗਾ ਇਤਿਹਾਸ
Saturday, Nov 12, 2022 - 12:38 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਨਿੱਜੀ ਖੇਤਰ ਵਲੋਂ ਵਿਕਸਿਤ ਭਾਰਤ ਦਾ ਪਹਿਲਾ ਰਾਕੇਟ ‘ਵਿਕਰਮ-ਐੱਸ’ 15 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। ਹੈਦਰਾਬਾਦ ਸਥਿਤ ਸਪੇਸ ਸਟਾਰਟਅੱਪ 'ਸਕਾਈਰੂਟ ਏਰੋਸਪੇਸ' ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਸਕਾਈਰੂਟ ਏਰੋਸਪੇਸ ਦਾ ਇਸ ਪਹਿਲੇ ਮਿਸ਼ਨ ਨੂੰ 'ਪ੍ਰਾਰੰਭ' ਨਾਮ ਦਿੱਤਾ ਗਿਆ ਹੈ, ਜਿਸ 'ਚ ਤਿੰਨ ਉਪਭੋਗਤਾ ਪੇਲੋਡ ਹੋਣਗੇ ਅਤੇ ਸ਼੍ਰੀਹਰੀਕੋਟਾ ਸਥਿਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਲਾਂਚ ਪੈਡ ਤੋਂ ਲਾਂਚ ਕੀਤਾ ਜਾਵੇਗਾ।
ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ,''ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਸਾਰਿਆਂ ਦੀਆਂ ਨਜ਼ਰਾਂ ਆਸਮਾਨ ਵੱਲ ਹਨ। ਧਰਤੀ ਸੁਣ ਰਹੀ ਹੈ। ਇਹ 15 ਨਵੰਬਰ 2022 ਨੂੰ ਲਾਂਚ ਹੋਣ ਦਾ ਸੰਕੇਤ ਹੈ।'' ਸਕਾਈਰੂਟ ਏਅਰੋਸਪੇਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਤੇ ਸਹਿ-ਸੰਸਥਾਪਕ ਪਵਨ ਕੁਮਾਰ ਚਾਂਦਨਾ ਨੇ ਕਿਹਾ ਕਿ ਲਾਂਚਿੰਗ ਸਵੇਰੇ 11.30 ਵਜੇ ਕੀਤੀ ਜਾਵੇਗੀ।