ਭਾਰਤ ''ਤੇ ''ਅਲ ਨੀਨੋ'' ਦਾ ਖ਼ਤਰਾ ! IMD ਵੱਲੋਂ ਵੱਡੀ ਚਿਤਾਵਨੀ, ਮਾਨਸੂਨ ਬਾਰੇ ਵੀ ਦਿੱਤੀ ਅਹਿਮ ਜਾਣਕਾਰੀ

Saturday, Jun 13, 2026 - 10:10 AM (IST)

ਭਾਰਤ ''ਤੇ ''ਅਲ ਨੀਨੋ'' ਦਾ ਖ਼ਤਰਾ ! IMD ਵੱਲੋਂ ਵੱਡੀ ਚਿਤਾਵਨੀ, ਮਾਨਸੂਨ ਬਾਰੇ ਵੀ ਦਿੱਤੀ ਅਹਿਮ ਜਾਣਕਾਰੀ

ਨਵੀਂ ਦਿੱਲੀ- ਭੂਮੱਧ ਰੇਖਾ ਪ੍ਰਸ਼ਾਂਤ ਮਹਾਸਾਗਰ 'ਚ ਮੌਜੂਦਾ ਸਮੇਂ ਬਣੀ ਅਲ ਨੀਨੋ ਸਥਿਤੀ ਦੇ ਦੱਖਣ-ਪੱਛਮੀ ਮਾਨਸੂਨ ਸੀਜ਼ਨ ਦੌਰਾਨ ਹੋਰ ਮਜ਼ਬੂਤ ​​ਹੋਣ ਦੀ ਉਮੀਦ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਇਕ ਅਹਿਮ ਚਿਤਾਵਨੀ ਜਾਰੀ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਪ੍ਰਸ਼ਾਂਤ ਮਹਾਂਸਾਗਰ 'ਚ 'ਅਲ ਨੀਨੋ' ਦੀ ਸਥਿਤੀ ਪੈਦਾ ਹੋ ਗਈ ਹੈ। ਆਈਐੱਮਡੀ ਅਨੁਸਾਰ ਇਹ ਸੰਕਟ ਆਉਣ ਵਾਲੇ ਸਮੇਂ 'ਚ ਹੋਰ ਵਧ ਸਕਦਾ ਹੈ ਅਤੇ ਮੌਜੂਦਾ ਦੱਖਣ-ਪੱਛਮੀ ਮਾਨਸੂਨ ਦੇ ਸੀਜ਼ਨ ਦੌਰਾਨ ਇਹ ਸਿਸਟਮ ਹੋਰ ਵੀ ਮਜ਼ਬੂਤ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਮੁੰਦਰ ਦੀ ਸਤ੍ਹਾ ਦਾ ਤਾਪਮਾਨ ਬਹੁਤ ਜ਼ਿਆਦਾ ਵਧ ਗਿਆ ਹੈ। ਮੱਧ ਅਤੇ ਪੂਰਬੀ ਪ੍ਰਸ਼ਾਂਤ ਮਹਾਸਾਗਰ ਦਾ ਤਾਪਮਾਨ ਹੁਣ ਅਲ ਨੀਨੋ ਦੇ ਤੈਅ ਕੀਤੇ ਪੈਮਾਨੇ ਨੂੰ ਪਾਰ ਕਰ ਚੁੱਕਾ ਹੈ। ਜੂਨ 2026 'ਚ ਕੇਂਦਰੀ ਗਰਮ ਖੰਡੀ ਪ੍ਰਸ਼ਾਂਤ ਮਹਾਸਾਗਰ ਦੇ ਪਾਣੀ ਨੇ ਗਰਮੀ ਦੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਹੁਣ ਹਵਾਵਾਂ ਦਾ ਰੁਖ ਵੀ ਬਦਲਣਾ ਸ਼ੁਰੂ ਹੋ ਗਿਆ ਹੈ, ਜਿਸ ਦਾ ਸਿੱਧਾ ਮਤਲਬ ਹੈ ਕਿ ਸਮੁੰਦਰ ਅਤੇ ਵਾਯੂਮੰਡਲ ਦਾ ਪੂਰਾ ਸਿਸਟਮ ਹੁਣ ਅਲ ਨੀਨੋ ਦੀ ਲਪੇਟ 'ਚ ਆ ਚੁੱਕਾ ਹੈ। ਮੌਸਮ ਵਿਭਾਗ ਦੇ ਵਿਸ਼ੇਸ਼ ਫੋਰਕਾਸਟ ਸਿਸਟਮ (MMCFS) ਦੇ ਅਨੁਮਾਨਾਂ ਮੁਤਾਬਕ, ਜਿਵੇਂ-ਜਿਵੇਂ ਮਾਨਸੂਨ ਦਾ ਸੀਜ਼ਨ ਅੱਗੇ ਵਧੇਗਾ, ਅਲ ਨੀਨੋ ਦਾ ਖ਼ਤਰਾ ਹੋਰ ਖ਼ਤਰਨਾਕ ਹੁੰਦਾ ਜਾਵੇਗਾ।

ਅਲ ਨੀਨੋ ਇਕ ਕੁਦਰਤੀ ਮੌਸਮੀ ਬਦਲਾਅ ਹੈ ਅਤੇ ਇਹ ਸਥਿਤੀ ਉਦੋਂ ਬਣਦੀ ਹੈ, ਜਦੋਂ ਮੱਧ ਅਤੇ ਪੂਰਬੀ ਪ੍ਰਸ਼ਾਂਤ ਮਹਾਸਾਗਰ 'ਚ ਸਮੁੰਦਰ ਦੀ ਸਤ੍ਹਾ ਦਾ ਤਾਪਮਾਨ ਅਸਧਾਰਨ ਤੌਰ 'ਤੇ ਗਰਮ ਹੋ ਜਾਂਦਾ ਹੈ। ਭਾਰਤ ਦੇ ਮਾਨਸੂਨ ਲਈ ਇਸ ਨੂੰ ਕਦੇ ਵੀ ਸ਼ੁਭ ਨਹੀਂ ਮੰਨਿਆ ਜਾਂਦਾ। ਇਤਿਹਾਸਕ ਅੰਕੜੇ ਦੱਸਦੇ ਹਨ ਕਿ ਜਦੋਂ ਵੀ ਅਲ ਨੀਨੋ ਆਉਂਦਾ ਹੈ, ਭਾਰਤ 'ਚ ਮਾਨਸੂਨ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਬਾਰਿਸ਼ ਘੱਟ ਹੁੰਦੀ ਹੈ ਅਤੇ ਦੇਸ਼ 'ਚ ਭਾਰੀ ਗਰਮੀ ਦੇ ਨਾਲ-ਨਾਲ ਕਈ ਰਾਜਾਂ 'ਚ ਸੋਕੇ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਹਾਲਾਂਕਿ, ਮੌਸਮ ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਭਾਰਤੀ ਮਾਨਸੂਨ ਸਿਰਫ ਅਲ ਨੀਨੋ 'ਤੇ ਨਿਰਭਰ ਨਹੀਂ ਕਰਦਾ ਅਤੇ ਹੋਰ ਮੌਸਮੀ ਸਿਸਟਮ ਵੀ ਇਸ 'ਤੇ ਅਸਰ ਪਾਉਂਦੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News