ਵਿਵਾਦ ਨੂੰ ਹੱਲ ਕਰਨ ਲਈ ਭਾਰਤ, ਚੀਨ ਨੂੰ ਅਮਰੀਕਾ ਦੀ ਜ਼ਰੂਰਤ ਨਹੀਂ : ਚੀਨੀ ਮੀਡੀਆ

Friday, May 29, 2020 - 02:36 AM (IST)

ਵਿਵਾਦ ਨੂੰ ਹੱਲ ਕਰਨ ਲਈ ਭਾਰਤ, ਚੀਨ ਨੂੰ ਅਮਰੀਕਾ ਦੀ ਜ਼ਰੂਰਤ ਨਹੀਂ : ਚੀਨੀ ਮੀਡੀਆ

ਬੀਜ਼ਿੰਗ - ਚੀਨ ਦੀ ਸਰਕਾਰੀ ਮੀਡੀਆ ਨੇ ਵੀਰਵਾਰ ਨੂੰ ਆਖਿਆ ਕਿ ਚੀਨ ਅਤੇ ਭਾਰਤ ਨੂੰ ਮੋਜੂਦਾ ਸਮੇਂ ਵਿਚ ਸਰਹੱਦ 'ਤੇ ਜਾਰੀ ਵਿਰੋਧ ਨੂੰ ਹੱਲ ਕਰਨ ਲਈ ਅਮਰੀਕਾ ਦੀ ਸਹਾਇਤਾ ਦੀ ਜ਼ਰੂਰਤ ਨਹੀਂ ਹੈ। ਦਰਅਸਲ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਹਾਂ ਦੇਸ਼ਾਂ ਵਿਚਾਲੇ ਵਿਵਾਦ ਹੱਲ ਕਰਨ ਲਈ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਸੀ, ਜਿਸ ਤੋਂ ਬਾਅਦ ਚੀਨ ਦੀ ਮੀਡੀਆ ਵਿਚ ਇਹ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਟਰੰਪ ਨੇ ਇਕ ਟਵੀਟ ਵਿਚ ਕਿਹਾ ਸੀ ਕਿ ਅਸੀਂ ਭਾਰਤ ਅਤੇ ਚੀਨ ਦੋਹਾਂ ਨੂੰ ਸੂੁਚਿਤ ਕੀਤਾ ਹੈ ਕਿ ਅਮਰੀਕਾ ਸਰਹੱਦੀ ਵਿਵਾਦ ਵਿਚ ਵਿਚੋਲਗੀ ਕਰਨ ਲਈ ਤਿਆਰ, ਇਛੁੱਕ ਅਤੇ ਸਮਰੱਥ ਹੈ। ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਟਰੰਪ ਦੇ ਟਵੀਟ ਦੇ ਜਵਾਬ ਵਿਚ ਕੋਈ ਅਧਿਕਾਰਕ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਸਰਕਾਰੀ ਅਖਬਾਰ ਗਲੋਬਲ ਟਾਈਮਸ ਵਿਚ ਛਪੇ ਇਕ ਲੇਖ ਵਿਚ ਕਿਹਾ ਗਿਆ ਹੈ ਕਿ ਦੋਹਾਂ ਦੇਸ਼ਾਂ ਨੂੰ ਰਾਸ਼ਟਰਪਤੀ ਟਰੰਪ ਦੀ ਅਜਿਹੀ ਮਦਦ ਦੀ ਜ਼ਰੂਰਤ ਨਹੀਂ ਹੈ। ਇਸ ਵਿਚ ਕਿਹਾ ਗਿਆ ਹਾਲ ਹੀ ਵਿਚ ਵਿਵਾਦ ਨੂੰ ਭਾਰਤ ਅਤੇ ਚੀਨ 2-ਪੱਖੀ ਵਾਰਤਾ ਨਾਲ ਹੱਲ ਕਰਨ ਵਿਚ ਸਮਰੱਥ ਹਨ। ਦੋਹਾਂ ਦੇਸ਼ਾਂ ਨੂੰ ਅਮਰੀਕਾ ਤੋਂ ਸੁਚੇਤ ਰਹਿਣਾ ਚਾਹੀਦਾ, ਜਿਹੜਾ ਕਿ ਖਿੱਤੇ ਵਿਚ ਸ਼ਾਂਤੀ ਅਤੇ ਸਦਭਾਵਨਾ ਨੂੰ ਵਿਗਾੜਣ ਦੇ ਮੌਕੇ ਦੀ ਭਾਲ ਵਿਚ ਰਹਿੰਦਾ ਹੈ।


author

Khushdeep Jassi

Content Editor

Related News