India ਨਹੀਂ, ''ਭਾਰਤ'' ! ਟਾਪ ਯੂਨੀਵਰਸਿਟੀਆਂ ਨੇ ਡਿਗਰੀ ਤੇ ਮਾਰਕਸ਼ੀਟ ''ਚ ਕੀਤਾ ਵੱਡਾ ਬਦਲਾਅ

Saturday, Jun 20, 2026 - 12:50 PM (IST)

India ਨਹੀਂ, ''ਭਾਰਤ'' ! ਟਾਪ ਯੂਨੀਵਰਸਿਟੀਆਂ ਨੇ ਡਿਗਰੀ ਤੇ ਮਾਰਕਸ਼ੀਟ ''ਚ ਕੀਤਾ ਵੱਡਾ ਬਦਲਾਅ

ਨੈਸ਼ਨਲ ਡੈਸਕ- ਕਈ ਸੂਬਿਆਂ ਦੀਆਂ ਵੱਡੀਆਂ ਯੂਨੀਵਰਸਿਟੀਆਂ ਨੇ ਆਪਣੀਆਂ ਡਿਗਰੀਆਂ ਅਤੇ ਮਾਰਕਸ਼ੀਟਾਂ ਤੋਂ 'India' ਸ਼ਬਦ ਨੂੰ ਪੂਰੀ ਤਰ੍ਹਾਂ ਨਾਲ ਹਟਾਉਣ ਦਾ ਫੈਸਲਾ ਕਰ ਲਿਆ ਹੈ। ਹੁਣ ਵਿਦਿਆਰਥੀਆਂ ਨੂੰ ਮਿਲਣ ਵਾਲੇ ਦਸਤਾਵੇਜ਼ਾਂ 'ਤੇ ਸਿਰਫ਼ ਅਤੇ ਸਿਰਫ਼ 'ਭਾਰਤ' ਲਿਖਿਆ ਨਜ਼ਰ ਆਏਗਾ। 

ਇਸ ਵੱਡੀ ਤਬਦੀਲੀ ਦੀ ਗਵਾਹ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬਣਨ ਜਾ ਰਹੀ ਹੈ। ਜਬਲਪੁਰ ਦੀ ਰਾਣੀ ਦੁਰਗਾਤੀ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਰੋਹ 'ਚ ਇਸ ਐਤਵਾਰ ਜੋ ਡਿਗਰੀਆਂ ਵੰਡੀਆਂ ਜਾ ਰਹੀਆਂ ਹਨ, ਇਸ 'ਚ 'India' ਨੂੰ 'Bharat' ਤੋਂ ਰਿਪਲੇਸ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਜੇਸ਼ ਕੁਮਾਰ ਵਰਮਾ ਨੇ ਸਾਫ਼ ਕੀਤਾ ਕਿ ਜਦੋਂ ਜੀ-20 ਸਮਿਟ 'ਚ ਭਾਰਤ ਸ਼ਬਦ ਦਾ ਇਸਤੇਮਾਲ ਹੋ ਸਕਦਾ ਹੈ ਤਾਂ ਸਾਡੀਆਂ ਡਿਗਰੀਆਂ 'ਚ ਕਿਉਂ ਨਹੀਂ? ਉਨ੍ਹਾਂ ਅਨੁਸਾਰ, ਕਾਰਜਕਾਰੀ ਕੌਂਸਲ ਨੇ ਬਕਾਇਦਾ ਪ੍ਰਸਤਾਵ ਪਾਸ ਕਰ ਕੇ ਇਸ ਨੂੰ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਦੇ ਦਸਤਾਵੇਜ਼ਾਂ 'ਚ ਜ਼ਰੂਰੀ ਕਰ ਦਿੱਤਾ ਹੈ।

ਜਦੋਂ ਵਾਈਸ-ਚਾਂਸਲਰ ਨੂੰ ਪੁੱਛਿਆ ਗਿਆ ਕਿ ਇਹ ਬਦਲਾਅ ਉਨ੍ਹਾਂ ਲੋਕਾਂ ਲਈ ਕਿਉਂ ਜ਼ਰੂਰੀ ਸੀ ਜੋ ਇਕ ਸੰਯੁਕਤ ਭਾਰਤ 'ਚ ਵਿਸ਼ਵਾਸ ਰੱਖਦੇ ਹਨ, ਤਾਂ ਉਨ੍ਹਾਂ ਨੇ ਇਕ ਮਜ਼ਬੂਤ ​​ਦਲੀਲ ਪੇਸ਼ ਕੀਤੀ। ਵਰਮਾ ਨੇ ਕਿਹਾ, "ਮੇਰਾ ਨਾਮ ਰਾਜੇਸ਼ ਵਰਮਾ ਹੈ। ਜੇਕਰ ਮੇਰੇ ਪਰਿਵਾਰਕ ਮੈਂਬਰ ਮੈਨੂੰ ਰਾਜੂ ਕਹਿਣਾ ਸ਼ੁਰੂ ਕਰ ਦਿੰਦੇ ਹਨ, ਤਾਂ ਮੈਂ ਇਹ ਨਹੀਂ ਪੁੱਛਾਂਗਾ ਕਿ ਅਜਿਹਾ ਕਿਉਂ ਕਰ ਰਹੇ ਹੋ। ਮੈਂ ਸਿਰਫ਼ ਇੰਨਾ ਕਹਿ ਰਿਹਾ ਹਾਂ ਕਿ ਮੇਰਾ ਅਸਲੀ ਨਾਂ ਰਾਜੇਸ਼ ਹੀ ਹੈ। ਇਹ ਦੇਸ਼ ਸਮਰਾਟ ਭਾਰਤ ਦੀ ਧਰਤੀ ਹੈ, ਇਸ ਲਈ ਇਸ ਦਾ ਅਸਲੀ ਨਾਮ ਸਿਰਫ਼ ਭਾਰਤ ਹੈ।

ਇਨ੍ਹਾਂ ਯੂਨੀਵਰਸਿਟੀਆਂ 'ਚ ਬਦਲਾਅ ਹੋ ਰਹੇ ਹਨ

ਸਿਰਫ਼ ਮੱਧ ਪ੍ਰਦੇਸ਼ 'ਚ ਹੀ ਨਹੀਂ, ਸਗੋਂ ਛੱਤੀਸਗੜ੍ਹ, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਕੁੱਲ 17 ਯੂਨੀਵਰਸਿਟੀਆਂ ਇਸ ਰਾਹ 'ਤੇ ਚੱਲ ਪਈਆਂ ਹਨ। ਇੰਦੌਰ ਦੀ ਦੇਵੀ ਅਹਿਲਿਆ ਯੂਨੀਵਰਸਿਟੀ ਇਸ ਬਦਲਾਅ ਨੂੰ ਲਾਗੂ ਕਰਨ ਵਾਲੀ ਪਹਿਲੀ ਸੰਸਥਾ ਹੋਣ ਦਾ ਦਾਅਵਾ ਕਰਦੀ ਹੈ। ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਇਹ ਵੀ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਭਾਰਤ ਇਕ ਸਹੀ ਨਾਂ ਹੈ ਅਤੇ ਇਸ ਦਾ 'ਇੰਡੀਆ' 'ਚ ਟਰਾਂਸਲੇਟ ਨਹੀਂ ਕੀਤਾ ਜਾਣਾ ਚਾਹੀਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News