ਲਾਲ ਕਿਲ੍ਹੇ ਤੋਂ PM ਮੋਦੀ ਦਾ ਛਲਕਿਆ ਦਰਦ, ਦੇਸ਼ ਵਾਸੀਆਂ ਨੂੰ ਦਿਵਾਏ ਇਹ 5 ‘ਵਚਨ’
Monday, Aug 15, 2022 - 09:06 AM (IST)
ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨੇ 9ਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ। ਇਸ ਦੌਰਾਨ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਆਪਣੀ ਧਰਤੀ ਨਾਲ ਜੁੜਾਂਗੇ ਤਾਂ ਹੀ ਉੱਚਾ ਉਡਾਂਗੇ, ਦੁਨੀਆ ਨੂੰ ਹੱਲ ਦੇ ਸਕਾਂਗੇ।
ਇਹ ਵੀ ਪੜ੍ਹੋ- ਲਾਲ ਕਿਲ੍ਹੇ ਤੋਂ PM ਮੋਦੀ ਬੋਲੇ- ਅੱਜ ਦੇਸ਼ ਦੇ ਹਰ ਬਲੀਦਾਨੀ ਨੂੰ ਨਮਨ ਕਰਨ ਦਾ ਦਿਨ
ਔਰਤਾਂ ਲਈ ਛਲਕਿਆ ਦਰਦ
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦਾ ਲਾਲ ਕਿਲ੍ਹੇ ਤੋਂ ਦਰਦ ਵੀ ਛਲਕਿਆ। ਇਹ ਦਰਦ ਨਾਰੀ ਯਾਨੀ ਕਿ ਔਰਤਾਂ ਨੂੰ ਲੈ ਕੇ ਛਲਕਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੀ ਇਕ ਪੀੜਾ ਹੈ, ਮੇਰਾ ਦਰਦ ਹੈ, ਮੈਂ ਇਸ ਦਰਦ ਨੂੰ ਦੇਸ਼ ਵਾਸੀਆਂ ਦੇ ਸਾਹਮਣੇ ਨਹੀਂ ਕਹਾਂਗਾ ਤਾਂ ਕਿਸ ਨੂੰ ਕਹਾਂਗਾ। ਉਨ੍ਹਾਂ ਕਿਹਾ ਕਿ ਅੱਜ ਕਿਸੇ ਨਾ ਕਿਸੇ ਕਾਰਨ ਸਾਡੇ ਅੰਦਰ ਵਿਗਾੜ ਆਇਆ ਹੈ। ਸਾਡੀ ਬੋਲ-ਚਾਲ ’ਚ, ਸਾਡੇ ਸੁਭਾਅ ’ਚ। ਅਸੀਂ ਔਰਤ ਦਾ ਅਪਮਾਨ ਕਰਦੇ ਹਾਂ। ਕੀ ਅਸੀਂ ਸੁਭਾਅ ਤੋਂ, ਸੰਸਕਾਰ ਤੋਂ, ਰੋਜ਼ਾਨਾ ਦੀ ਜ਼ਿੰਦਗੀ ’ਚ ਔਰਤ ਨੂੰ ਅਪਮਾਨਿਤ ਕਰਨ ਵਾਲੀ ਹਰ ਗੱਲ ਤੋਂ ਮੁਕਤੀ ਦਾ ਸੰਕਲਪ ਲੈ ਸਕਦੇ ਹਾਂ। ਨਾਰੀ ਦਾ ਗੌਰਵ ਰਾਸ਼ਟਰ ਦੇ ਸੁਫ਼ਨੇ ਪੂਰੇ ਕਰਨ ’ਚ ਬਹੁਤ ਵੱਡੀ ਪੂੰਜੀ ਬਣਨ ਵਾਲਾ ਹੈ।
ਇਹ ਵੀ ਪੜ੍ਹੋ- ਆਜ਼ਾਦੀ ਦੇ ਜਸ਼ਨ ’ਚ ਡੁੱਬਿਆ ਦੇਸ਼, PM ਮੋਦੀ ਨੇ ਲਹਿਰਾਇਆ ਤਿਰੰਗਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕੋਈ ਵੀ ਖੇਤਰ ਵੇਖ ਲਓ, ਸਾਡੇ ਦੇਸ਼ ਦੀ ਨਾਰੀ ਸ਼ਕਤੀ ਅੱਗੇ ਹੈ। ਪੁਲਸ ਹੋਵੇ ਜਾਂ ਖੇਡ ਦਾ ਮੈਦਾਨ, ਭਾਰਤ ਦੀ ਨਾਰੀ ਸ਼ਕਤੀ ਇਕ ਨਵੇਂ ਸੰਕਲਪ ਨਾਲ ਅੱਗੇ ਆ ਰਹੀ ਹੈ। ਆਉਣ ਵਾਲੇ 25 ਸਾਲਾਂ ’ਚ ਮੈਂ ਨਾਰੀ ਸ਼ਕਤੀ ਦਾ ਯੋਗਦਾਨ ਵੇਖ ਰਿਹਾ ਹਾਂ। ਅਸੀਂ ਜਿੰਨੇ ਜ਼ਿਆਦਾ ਮੌਕੇ ਆਪਣੀਆਂ ਧੀਆਂ ਨੂੰ ਦੇਵਾਂਗੇ, ਉਹ ਦੇਸ਼ ਨੂੰ ਉੱਚਾਈ ’ਤੇ ਲੈ ਕੇ ਜਾਣਗੀਆਂ। ਇਸ ਲਈ ਆਓ ਅਸੀਂ ਸਾਰੇ ਜ਼ਿੰਮੇਵਾਰੀਆਂ ਨਾਲ ਅੱਗੇ ਵਧੀਏ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਤੋਂ 5 ਵਚਨ ਦਿਵਾਏ-
1. ਵਿਕਸਤ ਭਾਰਤ- ਹੁਣ ਦੇਸ਼ ਇਕ ਵੱਡੇ ਸੰਕਲਪ ਨਾਲ ਚੱਲੇਗਾ ਅਤੇ ਉਹ ਵੱਡਾ ਸੰਕਲਪ ਹੈ, ਵਿਕਸਿਤ ਭਾਰਤ ਹੈ ਅਤੇ ਇਸ ਤੋਂ ਘੱਟ ਕੁਝ ਨਹੀਂ ਹੋਣਾ ਚਾਹੀਦਾ।
2. ਗੁਲਾਮੀ ਦੇ ਹਰ ਅੰਸ਼ ਤੋਂ ਮੁਕਤੀ ਦਾ ਪ੍ਰਣ- ਕਿਸੇ ਵੀ ਕੋਨੇ ’ਚ ਸਾਡੇ ਮਨ ਅੰਦਰ ਜੇਕਰ ਗੁਲਾਮੀ ਦਾ ਇਕ ਵੀ ਅੰਸ਼ ਹੋਵੇ, ਉਸ ਨੂੰ ਕਿਸੇ ਵੀ ਹਾਲਤ ’ਚ ਬਚਣ ਨਹੀਂ ਦੇਣਾ।
3. ਵਿਰਾਸਤ 'ਤੇ ਮਾਣ- ਸਾਨੂੰ ਸਾਡੀ ਵਿਰਾਸਤ ’ਤੇ ਮਾਣ ਹੋਣਾ ਚਾਹੀਦਾ ਹੈ। ਇਹ ਵੀ ਵਿਰਾਸਤ ਹੈ, ਜਿਸ ਨੇ ਭਾਰਤ ਨੂੰ ਸੁਨਹਿਰੀ ਯੁੱਗ ਦਿੱਤਾ ਹੈ। ਇਹ ਉਹ ਵਿਰਾਸਤ ਹੈ ਜੋ ਸਮੇਂ-ਸਮੇਂ 'ਤੇ ਬਦਲਣ ਦੀ ਤਾਕਤ ਰੱਖਦੀ ਹੈ।
4. ਏਕਤਾ ਅਤੇ ਇਕਜੁੱਟਤਾ ਦਾ ਵਚਨ- ਏਕਤਾ ਅਤੇ ਇਕਜੁੱਟਤਾ ਹੈ। 130 ਕਰੋੜ ਦੇਸ਼ ਵਾਸੀਆਂ ’ਚ ਇਕਜੁੱਟਤਾ। ਨਾ ਕੋਈ ਆਪਣਾ ਤੇ ਨਾ ਕੋਈ ਪਰਾਇਆ। ਏਕ ਭਾਰਤ ਅਤੇ ਸ੍ਰੇਸ਼ਠ ਭਾਰਤ ਲਈ ਇਹ ਪ੍ਰਣ ਹੈ।
5. ਨਾਗਰਿਕਾਂ ਨੂੰ ਆਪਣਾ ਫਰਜ਼ ਨਿਭਾਉਣ ਦਾ ਪ੍ਰਣ- PM ਮੋਦੀ ਨੇ ਕਿਹਾ, 5ਵਾਂ ਵਚਨ ਨਾਗਰਿਕਾਂ ਦਾ ਫਰਜ਼ ਹੈ। ਇਸ ਤੋਂ ਪ੍ਰਧਾਨ ਮੰਤਰੀ, ਮੁੱਖ ਮੰਤਰੀ ਵੀ ਬਾਹਰ ਨਹੀਂ ਹੁੰਦਾ। ਇਹ 25 ਸਾਲਾਂ ਦੇ ਸੰਕਲਪ ਨੂੰ ਪੂਰਾ ਕਰਨ ਲਈ ਸਾਡਾ ਵਚਨ ਹੈ।
ਇਹ ਵੀ ਪੜ੍ਹੋ- PM ਮੋਦੀ ਨੇ ਆਜ਼ਾਦੀ ਦਿਹਾੜੇ ਦੀਆਂ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ