ਆਜ਼ਾਦੀ ਦਿਹਾੜੇ ਮੌਕੇ 926 ਪੁਲਸ ਮੁਲਾਜ਼ਮਾਂ ਨੂੰ ਮਿਲੇਗਾ ਵੀਰਤਾ ਪੁਰਸਕਾਰ, ਜਾਰੀ ਹੋਈ ਸੂਚੀ

08/14/2020 4:21:34 PM

ਨਵੀਂ ਦਿੱਲੀ- ਆਜ਼ਾਦੀ ਦਿਹਾੜੇ ਮੌਕੇ ਦੇਸ਼ ਭਰ ਦੇ 926 ਪੁਲਸ ਮੁਲਾਜ਼ਮਾਂ ਨੂੰ ਪੁਲਸ ਮੈਡਲ ਨਾਲ ਸਨਮਾਨਤ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਨ੍ਹਾਂ 'ਚੋਂ 215 ਨੂੰ ਵੀਰਤਾ ਲਈ ਪੁਲਸ ਮੈਡਲ, 80 ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਦੇ ਮੈਡਲ ਅਤੇ 631 ਨੂੰ ਜ਼ਿਕਰਯੋਗ ਸੇਵਾ ਲਈ ਪੁਲਸ ਮੈਡਲ ਲਈ ਚੁਣਿਆ ਗਿਆ ਹੈ। ਗ੍ਰਹਿ ਮੰਤਰਾਲੇ ਵਲੋਂ ਅੱਜ ਯਾਨੀ ਸ਼ੁੱਕਰਵਾਰ ਨੂੰ ਪੁਲਸ ਮੈਡਲ ਦਾ ਐਲਾਨ ਕੀਤਾ ਗਿਆ। 

PunjabKesariਜੰਮੂ-ਕਸ਼ਮੀਰ ਪੁਲਸ ਨੂੰ ਸਭ ਤੋਂ ਵੱਧ 81 ਵੀਰਤਾ ਮੈਡਲ ਮਿਲੇ ਹਨ, ਜਦੋਂ ਕਿ ਕੇਂਦਰੀ ਰਿਜ਼ਰਵ ਪੁਲਸ ਫੋਰਸ ਨੂੰ 55 ਅਤੇ ਉੱਤਰ ਪ੍ਰਦੇਸ਼ ਪੁਲਸ ਨੂੰ 23, ਦਿੱਲੀ ਪੁਲਸ ਨੂੰ 16 ਅਤੇ ਮਹਾਰਾਸ਼ਟਰ ਪੁਲਸ ਨੂੰ 14 ਮੈਡਲ ਮਿਲੇ ਹਨ। ਝਾਰਖੰਡ ਪੁਲਸ ਨੂੰ 12, ਆਸਾਮ ਨੂੰ 5, ਛੱਤੀਸਗੜ੍ਹ ਅਤੇ ਅਰੁਣਾਚਲ ਨੂੰ 3-3, ਤੇਲੰਗਾਨਾ ਨੂੰ 2 ਅਤੇ ਸਰਹੱਦੀ ਸੁਰੱਖਿਆ ਫੋਰਸ ਨੂੰ ਇਕ ਵੀਰਤਾ ਮੈਡਲ ਮਿਲਿਆ ਹੈ।

PunjabKesariਵਿਲੱਖਣ ਸੇਵਾ ਲਈ ਰਾਸ਼ਟਰਪਤੀ ਦਾ ਮੈਡਲ ਪਾਉਣ ਵਾਲਿਆਂ 'ਚ ਗੁਪਤਚਰ ਬਿਊਰੋ (ਆਈ.ਬੀ.) ਦੇ 8, ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਉੱਤਰ ਪੁਲਸ ਦੇ 6-6, ਸਰਹੱਦੀ ਸੁਰੱਖਿਆ ਫੋਰਸ ਅਤੇ ਮਹਾਰਾਸ਼ਟਰ ਪੁਲਸ ਦੇ 5-5, ਕੇਂਦਰੀ ਰਿਜ਼ਰਵ ਪੁਲਸ ਫੋਰਸ ਅਤੇ ਮੱਧ ਪ੍ਰਦੇਸ਼ ਪੁਲਸ ਦੇ 4-4, ਭਾਰਤ-ਤਿੱਬਤ ਪੁਲਸ ਫੋਰਸ ਅਤੇ ਦਿੱਲੀ ਪੁਲਸ ਦੇ 3-3 ਪੁਲਸ ਮੁਲਾਜ਼ਮ ਸ਼ਾਮਲ ਹਨ।

PunjabKesari


DIsha

Content Editor

Related News