ਸਵਤੰਤਰਤਾ ਦਿਵਸ ''ਤੇ ਵੱਡੀ ਸਾਜਿਸ਼, ਭਾਰੀ ਮਾਤਰਾ ''ਚ ਵਿਸਫੋਟਕ-ਡੈਟੋਨੇਟਰ ਬਰਾਮਦ
Monday, Aug 07, 2017 - 06:42 PM (IST)

ਨਵੀਂ ਦਿੱਲੀ— ਸਵਤੰਤਰਤਾ ਦਿਵਸ 'ਤੇ ਨਜ਼ਰ ਰੱਖਦੇ ਹੋਏ ਪੁਲਸ ਨੇ ਦੇਸ਼ਭਰ 'ਚ ਸੁਰੱਖਿਆ ਵਧਾ ਦਿੱਤੀ ਹੈ। ਇਸ ਵਿਚਕਾਰ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਤੋਂ ਸਟੇ ਮਹਾਰਾਸ਼ਟਰ ਦੇ ਠਾਣੇ 'ਚ ਭਾਰੀ ਮਾਤਰਾ 'ਚ ਵਿਸਫੋਟਕ ਅਤੇ ਡੈਟੋਨੇਟਰ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਵਿਸਫੋਟਕ ਬਰਾਮਦ ਹੋਣ ਦੇ ਬਾਅਦ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
Maharashtra: Thane police & ATS raided a scrap yard in Mumbra, seized 15 Kg Ammonium Nitrate & other explosive materials, apprehended 3 men pic.twitter.com/4LPc7Qsb4d
— ANI (@ANI_news) August 7, 2017
ਏਜੰਸੀਆਂ ਨੂੰ ਸੂਚਨਾ ਮਿਲੀ ਸੀ ਕਿ ਮੁੰਬਰਾ ਦੇ ਕੌਸਾ ਇਲਾਕੇ 'ਚ ਇਕ ਕਬਾੜਖਾਨੇ 'ਚ ਭਾਰੀ ਮਾਤਰਾ 'ਚ ਵਿਸਫੋਟਕ ਰੱਖਿਆ ਹੈ, ਜਿਸ ਦੇ ਬਾਅਦ ਰੇਡ ਦੀ ਯੋਜਨਾ ਬਣਾਈ ਗਈ। ਪੁਲਸ ਨੇ ਛਾਪੇਮਾਰੀ ਕਰਕੇ ਮੌਕੇ ਤੋਂ ਅਮੋਨੀਅਮ ਨਾਇਟ੍ਰੇੇਟ ਅਤੇ 9 ਡੈਟੋਨੇਟਰ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਏਜੰਸੀਆਂ ਨੂੰ 15 ਕਿਲੋ ਵਿਸਫੋਟਕ ਮਿਲਿਆ ਹੈ। ਇੰਨੀ ਭਾਰੀ ਮਾਤਰਾ 'ਚ ਵਿਸਫੋਟਕ ਰੱਖੇ ਜਾਣ ਦੇ ਪਿੱਛੇ ਕਿਸੇ ਤਰ੍ਹਾਂ ਦੀ ਵੱਡੀ ਵਾਰਦਾਤ ਕਰਨ ਦਾ ਸ਼ੱਕ ਹੋਣ 'ਤੇ ਜਾਂਚ ਕੀਤੀ ਜਾ ਰਹੀ ਹੈ। ਜਿਨ੍ਹਾਂ ਤਿੰਨ ਲੋਕਾਂ ਨੂੰ ਇਸ ਮਾਮਲੇ 'ਚ ਹਿਰਾਸਤ 'ਚ ਲਿਆ ਹੈ, ਉਨ੍ਹਾਂ ਦੀ ਪਛਾਣ ਇਸਮਾਇਲ ਸ਼ੇਖ, ਅਬਦੁੱਲਾ ਸ਼ੇਖ ਅਤੇ ਮਹੇਂਦਰ ਨਾਈਕ ਦੇ ਰੂਪ 'ਚ ਹੋਈ ਹੈ। ਪੁਲਸ ਤਿੰਨਾਂ ਤੋਂ ਪੁੱਛਗਿਛ ਕਰ ਰਹੀ ਹੈ।