ਆਜ਼ਾਦੀ ਦਿਵਸ ''ਤੇ CBI ਦੇ 21 ਕਰਮਚਾਰੀਆਂ ਨੂੰ ਰਾਸ਼ਟਰਪਤੀ ਮੈਡਲ ਕੀਤਾ ਜਾਵੇਗਾ ਸਨਮਾਨਤ

Friday, Aug 14, 2026 - 04:05 PM (IST)

ਆਜ਼ਾਦੀ ਦਿਵਸ ''ਤੇ CBI ਦੇ 21 ਕਰਮਚਾਰੀਆਂ ਨੂੰ ਰਾਸ਼ਟਰਪਤੀ ਮੈਡਲ ਕੀਤਾ ਜਾਵੇਗਾ ਸਨਮਾਨਤ

ਨਵੀਂ ਦਿੱਲੀ (ਏਜੰਸੀ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ 21 ਕਰਮਚਾਰੀਆਂ ਨੂੰ ਆਜ਼ਾਦੀ ਦਿਵਸ ਦੇ ਮੌਕੇ 'ਤੇ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਅਤੇ ਸ਼ਲਾਘਾਯੋਗ ਸੇਵਾ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਸੀ.ਬੀ.ਆਈ. ਨੇ ਇਕ ਬਿਆਨ 'ਚ ਕਿਹਾ ਕਿ ਸਹਾਇਕ ਸਬ-ਇੰਸਪੈਕਟਰ ਰਮੇਸ਼ ਚੰਦ, ਸਹਾਇਕ ਇੰਸਪੈਕਟਰ ਸ਼ੋਭਾ ਦੱਤਾ, ਵਧੀਕ ਪੁਲਸ ਸੁਪਰਡੈਂਟ ਮਨੋਜ ਬੈਨਰਜੀ ਅਤੇ ਗਿੰਨੀ ਰਾਣਾ, ਡਿਪਟੀ ਸੁਪਰਡੈਂਟ ਆਫ ਪੁਲਸ ਸੰਜੇ ਕੁਮਾਰ ਸਾਮਲ ਅਤੇ ਸਹਾਇਕ ਸਬ-ਇੰਸਪੈਕਟਰ ਮਦਨ ਲਾਲ ਧੀਮਾਨ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ (ਪੀ.ਐੱਸ.ਐੱਮ.) ਨਾਲ ਸਨਮਾਨਿਤ ਕੀਤਾ ਗਿਆ ਹੈ।

15 ਕਰਮਚਾਰੀਆਂ ਨੂੰ ਸ਼ਲਾਘਾਯੋਗ ਸੇਵਾ ਮੈਡਲ (ਐੱਮ.ਐੱਸ.ਐੱਮ.) ਨਾਲ ਸਨਮਾਨਿਤ ਕੀਤਾ ਗਿਆ ਹੈ। ਬਿਆਨ ਦੇ ਅਨੁਸਾਰ, ਸ਼ਲਾਘਾਯੋਗ ਸਰਵਿਸ ਮੈਡਲ ਪ੍ਰਾਪਤ ਕਰਨ ਵਾਲਿਆਂ 'ਚ ਡਿਪਟੀ ਲੀਗਲ ਐਡਵਾਈਜ਼ਰ ਬ੍ਰਿਜੇਸ਼ ਸਿੰਘ, ਸੀਨੀਅਰ ਸਿਸਟਮ ਐਨਾਲਿਸਟ ਗਿਰੀਸ਼ ਜੋਸ਼ੀ, ਡਿਪਟੀ ਸੁਪਰਡੈਂਟ ਆਫ ਪੁਲਸ ਮਨੋਜ ਕੁਮਾਰ, ਓਮ ਪ੍ਰਕਾਸ਼ ਚੰਦਰ, ਜ਼ਹੀਰ ਅਖਤਰ ਅੰਸਾਰੀ ਅਤੇ ਆਸ਼ੀਸ਼ ਆਨੰਦ, ਇੰਸਪੈਕਟਰ ਸਰਿਤਾ ਯਾਦਵ, ਸਬ-ਇੰਸਪੈਕਟਰ ਰੋਸ਼ਨ ਕੁਮਾਰ, ਸਹਾਇਕ ਸਬ-ਇੰਸਪੈਕਟਰ ਦਿਲਬਰ ਸਿੰਘ ਬਿਸ਼ਟ, ਹੈੱਡ ਕਾਂਸਟੇਬਲ ਬਲਕਾਰ ਸਿੰਘ, ਗੋਵਿੰਦ ਸਿੰਘ ਬਿਸ਼ਟ ਅਤੇ ਕਮਲੇਸ਼ ਕੁਮਾਰ ਗੁਰਜਰ ਅਤੇ ਕਾਂਸਟੇਬਲ ਪਾਲ ਪਾਂਡਿਅਨ ਆਰ, ਅਜੈ ਕੁਮਾਰ ਸਿੰਘ ਅਤੇ ਕਲਿਆਣਦੁਰਗਮ ਸਮੀਉੱਲਾਹ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News