ਦਿੱਲੀ ਹਵਾਈ ਅੱਡੇ ''ਤੇ ਇਸ ਕਾਰਨ ਭੀੜ ਹੋਈ ਘੱਟ, ਭਾਜਪਾ ਮੰਤਰੀ ਨੇ ਦੱਸਿਆ ਮੁੱਖ ਕਾਰਨ
Tuesday, Dec 20, 2022 - 12:35 PM (IST)

ਨਵੀਂ ਦਿੱਲੀ (ਭਾਸ਼ਾ)- ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ਹਵਾਈ ਅੱਡੇ ਦੇ ਟਰਮਿਨਲ-3 'ਤੇ ਸਾਮਾਨ (ਬੈਗੇਜ) ਦੀ ਜਾਂਚ ਲਈ ਐਕਸ-ਰੇਅ ਮਸ਼ੀਨਾਂ ਦੀ ਗਿਣਤੀ ਵਧਾਉਣ ਨਾਲ ਭੀੜ ਘੱਟ ਕਰਨ 'ਚ ਮਦਦ ਮਿਲੀ ਹੈ। ਇੱਥੇ ਮਸ਼ੀਨਾਂ ਦੀ ਗਿਣਤੀ ਵਧਾ ਕੇ 18 ਕਰ ਦਿੱਤੀ ਗਈ ਹੈ। ਹਾਲ ਦੇ ਹਫ਼ਤਿਆਂ 'ਚ ਰਾਸ਼ਟਰੀ ਰਾਜਧਾਨੀ 'ਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (ਆਈ.ਜੀ.ਆਈ.ਏ.) ਭਾਰੀ ਭੀੜ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਕਾਰਨ ਯਾਤਰੀਆਂ ਨੂੰ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਕਈ ਯਾਤਰੀਆਂ ਨੇ ਸੋਸ਼ਲ ਮੀਡੀਆ 'ਤੇ ਇਸ ਸਥਿਤੀ ਦੀ ਜਾਣਕਾਰੀ ਦਿੱਤੀ। ਇਸ ਦੇ ਮੱਦੇਨਜ਼ਰ ਸਾਰੀਆਂ ਸੰਬੰਧਤ ਏਜੰਸੀਆਂ ਉਪਾਅ ਕਰ ਰਹੀਆਂ ਹਨ। ਪ੍ਰਵੇਸ਼ ਦੁਆਰ 'ਤੇ ਸੁਰੱਖਿਆ ਕਰਮੀਆਂ ਦੀ ਗਿਣਤੀ ਵਧਾਉਣ ਵਰਗੇ ਉਪਾਅ ਕੀਤੇ ਗਏ ਹਨ। ਸਿੰਧੀਆ ਨੇ ਟਵੀਟ 'ਚ ਕਿਹਾ,''ਦਿੱਲੀ ਹਵਾਈ ਅੱਡੇ 'ਤੇ ਸੁਰੱਖਿਆ ਜਾਂਚ ਖੇਤਰ 'ਚ 9 ਦਿਨਾਂ ਅੰਦਰ 5 ਐਕਸ-ਰੇਅ ਮਸ਼ੀਨਾਂ ਲਗਾਈਆਂ ਗਈਆਂ ਹਨ। ਹੁਣ ਇੱਥੇ ਮਸ਼ੀਨਾਂ ਦੀ ਕੁੱਲ ਗਿਣਤੀ 18 ਹੋ ਗਈ ਹੈ, ਜਿਸ ਨਾਲ ਟੀ-3 'ਤੇ ਭੀੜ ਘੱਟ ਕਰਨ 'ਚ ਮਦਦ ਮਿਲੀ ਹੈ।''