ਦਿੱਲੀ ਏਅਰਪੋਰਟ 'ਤੇ ਡੋਮੈਸਟਿਕ ਟ੍ਰੈਵਲ 'ਚ ਵਧਿਆ ਲੋਕਾਂ ਦਾ ਰੁਝਾਨ, ਬੈਠਣ ਨੂੰ ਨਹੀਂ ਮਿਲ ਰਹੀਆਂ ਕੁਰਸੀਆਂ
Thursday, Apr 20, 2023 - 07:23 PM (IST)
ਨਵੀਂ ਦਿੱਲੀ : ਇਨ੍ਹੀਂ ਦਿਨੀਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇਸ ਲਈ ਦਿੱਲੀ ਤੋਂ ਲੋਕਲ ਫਲਾਈਟ 'ਤੇ ਜਾ ਰਹੇ ਹੋ ਤਾਂ ਏਅਰਪੋਰਟ 'ਤੇ ਐਡਵਾਂਸ ਪਹੁੰਚੋ। ਚੈੱਕ-ਇਨ ਅਤੇ ਸਕਿਓਰਿਟੀ 'ਤੇ ਵੀ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਏਅਰਪੋਰਟ 'ਤੇ ਭੀੜ-ਭੜੱਕੇ ਅਤੇ ਲੰਬੇ ਸਮੇਂ ਤੱਕ ਲਾਈਨਾਂ 'ਚ ਇੰਤਜ਼ਾਰ ਕਰਨ ਦੀਆਂ ਸ਼ਿਕਾਇਤਾਂ ਦੇ ਨਾਲ-ਨਾਲ ਕਈ ਏਅਰਲਾਈਨਜ਼ ਨੇ ਐਡਵਾਈਜ਼ਰੀ ਵੀ ਜਾਰੀ ਕਰਕੇ ਯਾਤਰੀਆਂ ਨੂੰ ਘੱਟੋ-ਘੱਟ 3.5 ਘੰਟੇ ਪਹਿਲਾਂ ਏਅਰਪੋਰਟ 'ਤੇ ਪਹੁੰਚਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ’ਚ ਹਿੰਦੂ ਵਿਦਿਆਰਥੀਆਂ 'ਤੇ ਧਰਮ ਬਦਲਣ ਲਈ ਬਣਾਇਆ ਜਾ ਰਿਹਾ ਦਬਾਅ, ਸੁੱਟਿਆ ਗਿਆ ਗਊ ਮਾਸ
ਏਅਰਪੋਰਟ ਅੰਦਰ ਦਾਖਲ ਹੋਣ ਸਮੇਂ ਵੀ 7 ਤੋਂ 10 ਮਿੰਟ ਲੱਗ ਰਹੇ ਹਨ। ਬੈਠਣ ਨੂੰ ਕੁਰਸੀਆਂ ਥੋੜ੍ਹੀਆਂ ਪੈ ਰਹੀਆਂ ਹਨ। ਏਅਰਪੋਰਟ ਦੇ ਰੈਸਟੋਰੈਂਟਾਂ 'ਤੇ ਵੀ ਕਾਫ਼ੀ ਭੀੜ ਹੈ। ਕਾਰਨ ਇਹ ਹੈ ਕਿ ਟਰਮੀਨਲ ਛੋਟਾ ਹੈ ਤੇ ਪੈਸੰਜਰ ਜ਼ਿਆਦਾ ਹੋ ਗਏ ਹਨ। ਲੋਕ ਲੋਕਲ ਟ੍ਰੈਵਲ ਲਈ ਫਲਾਈਟਜ਼ ਨੂੰ ਤਵੱਜੋ ਦੇਣ ਲੱਗੇ ਹਨ। ਇਸ ਸਥਿਤੀ ਦਾ ਹਵਾਲਾ ਦਿੰਦਿਆਂ ਸਿਵਲ ਐਵੀਏਸ਼ਨ ਸਕਿਓਰਿਟੀ (ਬੀ.ਸੀ.ਏ.ਐੱਸ.) ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈਜੀਆਈ) ਹਵਾਈ ਅੱਡੇ ਦਾ ਸੁਰੱਖਿਆ ਬੁਨਿਆਦੀ ਢਾਂਚਾ 'ਸਮੇਂ ਦੇ ਨਾਲ ਫ੍ਰੀਜ਼' ਹੋ ਗਿਆ ਹੈ ਤੇ ਯਾਤਰੀਆਂ ਅਤੇ ਉਡਾਣਾਂ ਦੇ ਵਾਧੇ ਨਾਲ ਤਾਲਮੇਲ ਰੱਖਣ ਵਿੱਚ ਅਸਫਲ ਰਿਹਾ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਹਵਾਈ ਅੱਡੇ ਨੂੰ ਉਡਾਣਾਂ ਦੀ ਗਿਣਤੀ 'ਤੇ ਨਜ਼ਰ ਰੱਖਣੀ ਚਾਹੀਦੀ ਹੈ, ਜੋ ਕਿ ਬੁਨਿਆਦੀ ਢਾਂਚੇ ਦੇ ਅਨੁਸਾਰ ਹੋਣੀ ਚਾਹੀਦੀ ਹੈ।
ਰਿਪੋਰਟਾਂ ਅਨੁਸਾਰ ਐਂਟਰੀ ਗੇਟਾਂ, ਚੈੱਕ-ਇਨ ਡੈਸਕਾਂ 'ਤੇ ਲੰਬੀਆਂ ਲਾਈਨਾਂ ਲੱਗ ਗਈਆਂ ਹਨ, ਜਿਸ ਕਾਰਨ ਬਹੁਤ ਸਾਰੇ ਯਾਤਰੀਆਂ ਨੇ ਆਪਣੀਆਂ ਉਡਾਣਾਂ ਦੇ ਮਿਸ ਹੋਣ ਦੀ ਸ਼ਿਕਾਇਤ ਕੀਤੀ ਹੈ। ਸੰਖੇਪ ਵਿੱਚ IGI ਹਵਾਈ ਅੱਡੇ ਦਾ ਟਰਮੀਨਲ 3 ਫਿਲਹਾਲ ਭੀੜ ਨੂੰ ਸੰਭਾਲਣ ਲਈ ਸੰਘਰਸ਼ ਕਰ ਰਿਹਾ ਹੈ, ਜਿਸ ਲਈ ਕੁਝ ਏਅਰਲਾਈਨਜ਼ ਨੇ ਆਪਣੇ ਯਾਤਰੀਆਂ ਨੂੰ ਘਰੇਲੂ ਉਡਾਣਾਂ ਤੋਂ 3.5 ਘੰਟੇ ਪਹਿਲਾਂ ਹਵਾਈ ਅੱਡੇ 'ਤੇ ਪਹੁੰਚਣ ਦੀ ਸਲਾਹ ਵੀ ਦਿੱਤੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।