ਇਨਕਮ ਟੈਕਸ ਮਹਿਕਮੇ 'ਚ 291 ਅਹੁਦਿਆਂ 'ਤੇ ਨਿਕਲੀ ਭਰਤੀ, ਇੰਝ ਕਰੋ ਅਪਲਾਈ
Thursday, Dec 28, 2023 - 12:34 PM (IST)
ਨਵੀਂ ਦਿੱਲੀ- ਇਨਕਮ ਟੈਕਸ ਸਪੋਰਟਸ ਕੋਟਾ ਭਰਤੀ 2024 ਦੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਭਰਤੀ ਰਾਹੀਂ ਇੰਸਪੈਕਟਰ, ਸਟੈਨੋਗ੍ਰਾਫਰ, ਟੈਕਸ ਸਹਾਇਕ, ਮਲਟੀਟਾਸਕਿੰਗ ਸਟਾਫ ਅਤੇ ਕੰਟੀਨ ਅਟੈਂਡੈਂਟ ਦੀਆਂ ਅਸਾਮੀਆਂ ਲਈ 291 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਇਨਕਮ ਟੈਕਸ ਸਪੋਰਟਸ ਕੋਟਾ ਭਰਤੀ 2024 ਲਈ ਆਨਲਾਈਨ ਅਰਜ਼ੀਆਂ 22 ਦਸੰਬਰ 2023 ਤੋਂ ਸ਼ੁਰੂ ਹੋ ਗਈਆਂ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ ਅਤੇ 19 ਜਨਵਰੀ 2024 ਤੱਕ ਅਪਲਾਈ ਕਰ ਸਕਦੇ ਹਨ।
ਉਮਰ ਹੱਦ
ਇਨਕਮ ਟੈਕਸ ਸਪੋਰਟਸ ਕੋਟਾ ਭਰਤੀ 2024 'ਚ ਮਲਟੀਟਾਸਕਿੰਗ ਸਟਾਫ ਅਤੇ ਕੰਟੀਨ ਅਟੈਂਡੈਂਟ ਦੀ ਉਮਰ ਹੱਦ 18 ਤੋਂ 25 ਸਾਲ ਤੱਕ ਰੱਖੀ ਗਈ ਹੈ। ਇਸ ਦੇ ਨਾਲ ਹੀ ਸਟੈਨੋਗ੍ਰਾਫਰ ਅਤੇ ਟੈਕਸ ਅਸਿਸਟੈਂਟ ਦੇ ਅਹੁਦੇ ਲਈ ਉਮਰ ਹੱਦ 18 ਤੋਂ 27 ਸਾਲ ਰੱਖੀ ਗਈ ਹੈ। ਇਸ ਤੋਂ ਇਲਾਵਾ ਇਨਕਮ ਟੈਕਸ ਇੰਸਪੈਕਟਰ ਲਈ ਉਮਰ ਹੱਦ 18 ਤੋਂ 30 ਸਾਲ ਰੱਖੀ ਗਈ ਹੈ।
ਜਾਣਕਾਰੀ ਮੁਤਾਬਕ ਭਰਤੀ 'ਚ ਉਮਰ ਦੀ ਗਣਨਾ 1 ਜਨਵਰੀ 2023 ਨੂੰ ਅਧਾਰ ਮੰਨ ਕੇ ਕੀਤੀ ਜਾਵੇਗੀ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੀ ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ।
ਵਿੱਦਿਅਕ ਯੋਗਤਾ
ਇਨਕਮ ਟੈਕਸ ਸਪੋਰਟਸ ਕੋਟਾ ਭਰਤੀ 2024 ਵਿ ਮਲਟੀ ਟਾਸਕਿੰਗ ਸਟਾਫ ਅਤੇ ਕੰਟੀਨ ਅਟੈਂਡੈਂਟ ਦੇ ਅਹੁਦੇ ਲਈ ਯੋਗਤਾ 10ਵੀਂ ਪਾਸ ਰੱਖੀ ਗਈ ਹੈ। ਇਸ ਦੇ ਨਾਲ ਹੀ ਹੋਰ ਅਹੁਦਿਆਂ ਲਈ ਯੋਗਤਾ ਗ੍ਰੈਜੂਏਸ਼ਨ ਰੱਖੀ ਗਈ ਹੈ। ਅਜਿਹੀ ਸਥਿਤੀ ਵਿਚ ਉਮੀਦਵਾਰ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਵਿਦਿਅਕ ਯੋਗਤਾ ਨਾਲ ਸਬੰਧਤ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਖੇਡ ਯੋਗਤਾ ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦਸਤਾਵੇਜ਼ਾਂ ਦੀ ਤਸਦੀਕ ਲਈ ਬੁਲਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਮੈਡੀਕਲ ਟੈਸਟ ਹੋਵੇਗਾ ਅਤੇ ਅੰਤਿਮ ਨਤੀਜਾ ਜਾਰੀ ਕੀਤਾ ਜਾਵੇਗਾ।
ਅਰਜ਼ੀ ਫੀਸ
ਭਰਤੀ ਲਈ ਅਰਜ਼ੀ ਦੀ ਫੀਸ 200 ਰੁਪਏ ਰੱਖੀ ਗਈ ਹੈ। ਉਮੀਦਵਾਰ ਆਨਲਾਈਨ ਮੋਡ ਰਾਹੀਂ ਫੀਸ ਦਾ ਭੁਗਤਾਨ ਕਰਨ ਦੇ ਯੋਗ ਹੋਣਗੇ।
ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।