ਟੈਕਸ ਰਿਟਰਨ ਮਾਮਲਾ : ਸੀ. ਐੈੱਮ. ਵੀਰਭੱਦਰ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ

12/06/2017 2:38:44 PM

ਦਿੱਲੀ— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਦਰਅਸਲ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਕੋਰਟ  'ਚ ਸੀ. ਐੈੱਮ. ਦੀ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਕੋਰਟ 'ਚ ਸੀ. ਐੱਮ. ਦੀ ਇਨਕਮ ਟੈਕਸ ਰਿਟਰਨ ਦੀ ਦੁਬਾਰਾ ਮੁਲਾਂਕਣ ਕਰਨ ਨੂੰ ਲਗਾਈ ਗਈ ਐੈੱਸ. ਐੈੱਲ. ਪੀ. ਖਾਰਿਜ ਹੋ ਗਈ ਹੈ। ਇਸ ਮਾਮਲੇ 'ਚ ਲੱਗਭਗ ਡੇਢ ਸਾਲ ਤੋਂ ਸੁਣਵਾਈ ਚੱਲ ਰਹੀ ਸੀ।
ਜ਼ਿਕਰਯੋਗ ਹੈ ਕਿ ਵੀਰਭੱਦਰ ਵੱਲੋਂ 2009-10 'ਚ ਪੇਸ਼ ਕੀਤੀ ਗਈ ਇਨਕਮ ਟੈਕਸ ਰਿਟਰਨ ਦੀ ਦੁਬਾਰਾ ਮੁਲਾਂਕਣ ਕਰਵਾਉਣ ਲਈ ਇਨਕਮ ਟੈਕਸ ਡਿਪਾਰਟਮੈਂਟ ਨੇ ਕੋਰਟ 'ਚ ਸਪੈਸ਼ਲ ਲੀਵ ਪਟੀਸ਼ਨ ਲਗਵਾਈ ਸੀ। ਹੁਣ ਕੋਰਟ ਨੇ ਇਨਕਮ ਡਿਪਾਰਟਮੈਂਟ ਦੀ ਐੈੱਸ. ਐੈੱਲ. ਪੀ. ਨੇ ਨੂੰ ਖਾਰਿਜ ਕਰ ਦਿੱਤੀ ਹੈ। ਸੀ. ਐੈੱਮ. ਨੇ ਟ੍ਰਿਬਿਊਨਲ ਦੇ ਹੁਕਮ ਦੇ ਖਿਲਾਫ 8 ਦਸੰਬਰ, 2016 ਨੂੰ ਪ੍ਰਦੇਸ਼ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਹਾਲਾਂਕਿ ਇਥੇ ਤੋਂ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ ਸੀ। ਦਰਅਸਲ, ਵਿਭਾਗ ਉਨ੍ਹਾਂ ਦੇ ਸਾਰੇ ਪੁਰਾਣੇ ਰਿਟਰਨਜ਼ ਦੀ ਵਾਪਸੀ ਕਰਨਾ ਚਾਹੁੰਦਾ ਸੀ। ਇਸ ਲਈ ਸੀ. ਐੈੱਮ. ਨੂੰ ਨੋਟਿਸ ਵੀ ਭੇਜੇ ਗਏ ਸਨ, ਜੋ ਕੋਰਟ ਨੇ ਖਾਰਿਜ ਕਰ ਦਿੱਤੇ ਸਨ।


Related News