ਦਿੱਲੀ, ਗੁਰੂਗ੍ਰਾਮ, ਬੈਂਗਲੁਰੂ ਤੇ ਮੁੰਬਈ ’ਚ ਆਮਦਨ ਕਰ ਵਿਭਾਗ ਦੀ ਛਾਪੇਮਾਰੀ
Thursday, Mar 03, 2022 - 10:12 PM (IST)
ਨਵੀਂ ਦਿੱਲੀ- ਆਮਦਨ ਕਰ ਵਿਭਾਗ ਵੱਲੋਂ ਦਿੱਲੀ, ਗੁਰੂਗ੍ਰਾਮ, ਬੈਂਗਲੁਰੂ ਤੇ ਮੁੰਬਈ ’ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਦੂਰਸੰਚਾਰ ਉਤਪਾਦ ਤੇ ਸਾਫਟਵੇਅਰ ਡਿਵੈੱਲਪਮੈਂਟ ਸੇਵਾਵਾਂ ਪ੍ਰਦਾਨ ਕਰਨ ਵਾਲੇ ਇਕ ਬਹੁ-ਰਾਸ਼ਟਰੀ ਸਮੂਹ ਦੇ ਦਿੱਲੀ, ਗੁਰੂਗ੍ਰਾਮ ਅਤੇ ਬੈਂਗਲੁਰੂ ਦੇ ਟਿਕਾਣਿਆਂ ’ਤੇ ਛਾਪੇ ਮਾਰ ਕੇ ਸੈਂਕੜੇ ਕਰੋੜ ਰੁਪਏ ਦੀ ਆਮਦਨ ਲੁਕਾਉਣ ਦੇ ਸਬੂਤ ਜੁਟਾਉਣ ਦਾ ਦਾਅਵਾ ਕੀਤਾ ਗਿਆ। ਮੁੰਬਈ ’ਚ ਸ਼ਿਵ ਸੈਨਾ ਦੇ ਇਕ ਕੌਂਸਲਰ ਅਤੇ ਉਸ ਦੇ ਸਹਿਯੋਗੀਆਂ ਦੇ 35 ਕੰਪਲੈਕਸਾਂ ’ਤੇ ਛਾਪੇਮਾਰੀ ’ਚ 130 ਕਰੋੜ ਰੁਪਏ ਦੀਆਂ ਲਗਭਗ 3 ਦਰਜਨ ਜਾਇਦਾਦਾਂ ਦਾ ਪਤਾ ਲਾਇਆ ਗਿਆ ਹੈ, ਜਿਸ ’ਚ ਕੁਝ ਕਥਿਤ ਬੇਨਾਮੀ ਜਾਇਦਾਦਾਂ ਵੀ ਸ਼ਾਮਲ ਹਨ। ਛਾਪੇਮਾਰੀ ’ਚ 2 ਕਰੋੜ ਰੁਪਏ ਦੀ ਅਣ-ਐਲਾਨੀ ਨਕਦੀ ਅਤੇ ਡੇਢ ਕਰੋੜ ਮੁੱਲ ਦੇ ਗਹਿਣੇ ਜ਼ਬਤ ਕੀਤੇ ਗਏ ਹਨ।
ਇਹ ਖ਼ਬਰ ਪੜ੍ਹੋ- BAN v AFG : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 61 ਦੌੜਾਂ ਨਾਲ ਹਰਾ ਕੇ ਬਣਾਈ 1-0 ਦੀ ਅਜੇਤੂ ਬੜ੍ਹਤ
ਵਿੱਤ ਮੰਤਰਾਲਾ ਅਨੁਸਾਰ ਦੂਰਸੰਚਾਰ ਕੰਪਨੀ ਸਮੂਹ ਦਾ ਅੰਤਿਮ ਕੰਟਰੋਲ ਇਕ ਗੁਆਂਢੀ ਦੇਸ਼ ਦੀ ਕੰਪਨੀ ਦੇ ਹੱਥ ’ਚ ਹੈ। ਕੰਪਨੀ ਨੇ ਸਮੂਹ ਨਾਲ ਸਬੰਧਤ ਵਿਦੇਸ਼ ਦੀਆਂ ਇਕਾਈਆਂ ਨੂੰ ਤਕਨੀਕੀ ਸੇਵਾਵਾਂ ਲਈ ਵਧਾ-ਚੜ੍ਹਾ ਕੇ ਭੁਗਤਾਨ ਕੀਤਾ, ਜਦੋਂ ਕਿ ਉਨ੍ਹਾਂ ਭੁਗਤਾਨਾਂ ਨੂੰ ਪ੍ਰਾਪਤ ਕਰਨ ਵਾਲੀ ਕੰਪਨੀ ਟੈਕਸ ਅਧਿਕਾਰੀਆਂ ਦੇ ਸਾਹਮਣੇ ਉੱਚੀ ਦਰ ਨਾਲ ਪ੍ਰਾਪਤ ਭੁਗਤਾਨਾਂ ਦੀ ਜਾਇਜ਼ਤਾ ਦੀ ਪੁਸ਼ਟੀ ਨਹੀਂ ਕਰ ਸਕੀ। ਉਸ ਕੰਪਨੀ ਨੇ 5 ਸਾਲਾਂ ’ਚ ਅਜਿਹੀ ਤਕਨੀਕੀ ਸੇਵਾਵਾਂ ’ਤੇ 129 ਕਰੋੜ ਰੁਪਏ ਦਾ ਖਰਚ ਵਿਖਾਇਆ ਹੈ। ਛਾਪੇ ’ਚ ਇਸ ਗੱਲ ਦਾ ਵੀ ਸਬੂਤ ਮਿਲਿਆ ਹੈ ਕਿ ਇਸ ਸਮੂਹ ’ਚ ਹਾਲ ਦੇ ਸਾਲਾਂ ’ਚ ਆਪਣੇ ਨਾਲ ਸਬੰਧਤ ਇਕਾਈਆਂ ਨੂੰ ਰਾਇਲਟੀ ਦੇ ਰੂਪ ’ਚ 350 ਕਰੋਡ਼ ਰੁਪਏ ਦਾ ਭੁਗਤਾਨ ਵਿਖਾਇਆ। ਆਮਦਨ ਕਰ ਵਿਭਾਗ ਨੇ ਇਸ ਤਰ੍ਹਾਂ ਦੇ ਭੁਗਤਾਨ ਦੀ ਸੱਚਾਈ ’ਤੇ ਸਵਾਲ ਚੁੱਕੇ ਹਨ ਅਤੇ ਉਸ ਨੂੰ ਕਮਰਸ਼ੀਅਲ ਖਰਚਾ ਮੰਨਣ ਤੋਂ ਇਨਕਾਰ ਕੀਤਾ ਹੈ। ਕੰਪਨੀ ਨੇ ਇਸ ਤਰ੍ਹਾਂ ਲਗਭਗ 400 ਕਰੋੜ ਰੁਪਏ ਦੀ ਕਮਾਈ ਘੱਟ ਵਿਖਾਈ ਹੈ। ਛਾਪਿਆਂ ਦੀ ਕਾਰਵਾਈ 15 ਫਰਵਰੀ ਨੂੰ ਕੀਤੀ ਗਈ ਅਤੇ ਇਸ ਮਾਮਲੇ ’ਚ ਅੱਗੇ ਦੀ ਜਾਂਚ ਚੱਲ ਰਹੀ ਹੈ।
ਇਹ ਖ਼ਬਰ ਪੜ੍ਹੋ- ਪੈਟੀ ਤਵਤਨਾਕਿਟ ਨੇ ਸਿੰਗਾਪੁਰ LPGA 'ਚ ਬਣਾਈ 1-ਸਟ੍ਰੋਕ ਦੀ ਬੜ੍ਹਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।