ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਟੈਕਸ ਨਿਆਂ ਪ੍ਰਣਾਲੀ ਦਾ ਮਜ਼ਬੂਤ ​​ਥੰਮ੍ਹ : ਮੇਘਵਾਲ

Sunday, Dec 21, 2025 - 11:43 PM (IST)

ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਟੈਕਸ ਨਿਆਂ ਪ੍ਰਣਾਲੀ ਦਾ ਮਜ਼ਬੂਤ ​​ਥੰਮ੍ਹ : ਮੇਘਵਾਲ

ਲਖਨਊ, (ਭਾਸ਼ਾ)- ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਆਜ਼ਾਦਾਨਾ ਚਾਰਜ) ਅਰਜੁਨ ਰਾਮ ਮੇਘਵਾਲ ਨੇ ਇਨਕਮ ਟੈਕਸ ਅਪੀਲੀ ਟ੍ਰਿਬਿਊਨਲ (ਆਈ. ਟੀ. ਏ. ਟੀ.) ਨੂੰ ਭਾਰਤ ਦੀ ਟੈਕਸ ਨਿਆਂ ਪ੍ਰਣਾਲੀ ਦਾ ਇਕ ਮਜ਼ਬੂਤ ​​ਥੰਮ੍ਹ ਦੱਸਦਿਆਂ ਕਿਹਾ ਕਿ ਇਹ ਸੰਸਥਾ ਦਹਾਕਿਆਂ ਤੋਂ ਟੈਕਸਦਾਤਾਵਾਂ ਨੂੰ ਨਿਰਪੱਖ ਅਤੇ ਤੇਜ਼ ਨਿਆਂ ਪ੍ਰਦਾਨ ਕਰ ਰਹੀ ਹੈ।

ਆਈ. ਟੀ. ਏ. ਟੀ. ਦੀ ਲਖਨਊ ਬੈਂਚ ਦੇ 25 ਸਾਲ ਪੂਰੇ ਹੋਣ ’ਤੇ ਆਯੋਜਿਤ ਸਿਲਵਰ ਜੁਬਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੇਘਵਾਲ ਨੇ ਕਿਹਾ ਕਿ ਟ੍ਰਿਬਿਊਨਲ ਨੇ ਤਕਨੀਕੀ ਉਲਝਣਾਂ ਤੋਂ ਮੁਕਤ, ਘੱਟ ਖਰਚੀਲੀ ਅਤੇ ਮੁਹਾਰਤ ਅਧਾਰਤ ਨਿਆਇਕ ਪ੍ਰਕਿਰਿਆ ਵਿਕਸਿਤ ਕਰ ਕੇ ਨਿਆਂ ਤੱਕ ਪਹੁੰਚ ਨੂੰ ਸਰਲ ਬਣਾਇਆ ਹੈ। ਉਨ੍ਹਾਂ ਨੇ ਈ-ਸੁਣਵਾਈ ਅਤੇ ਵੀਡੀਓ ਕਾਨਫਰੰਸਿੰਗ ਵਰਗੀਆਂ ਡਿਜੀਟਲ ਪਹਿਲਕਦਮੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਦੂਰ-ਦੁਰਾਡੇ ਦੇ ਖੇਤਰਾਂ ਦੇ ਟੈਕਸਦਾਤਾਵਾਂ ਨੂੰ ਵੀ ਸਮੇਂ ਸਿਰ ਨਿਆਂ ਮਿਲ ਰਿਹਾ ਹੈ।

ਬਿਆਨ ਅਨੁਸਾਰ, ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਲਖਨਊ ਬੈਂਚ ਦੀ ਸਥਾਪਨਾ 5 ਮਈ 2000 ਨੂੰ ਹੋਈ ਸੀ ਅਤੇ ਅਗਸਤ 2000 ’ਚ ਪਹਿਲੀ ਸੁਣਵਾਈ ਸ਼ੁਰੂ ਹੋਈ ਸੀ। ਮੌਜੂਦਾ ਸਮੇਂ ’ਚ ਲਖਨਊ ’ਚ ਦੋ ਬੈਂਚ ਕੰਮ ਕਰ ਰਹੇ ਹਨ।


author

Rakesh

Content Editor

Related News