PM ਮੋਦੀ ਵੱਲੋਂ ਸਵਾਮੀ ਮਹਾਰਾਜ ਸ਼ਤਾਬਦੀ ਮਹਾਉਤਸਵ ਦਾ ਉਦਘਾਟਨ, ਕਿਹਾ- ਇਸ ਤੋਂ ਪੀੜ੍ਹੀਆਂ ਨੂੰ ਮਿਲੇਗੀ ਪ੍ਰੇਰਣਾ

12/15/2022 10:54:43 AM

ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਚ ਪ੍ਰਮੁੱਖ ਸਵਾਮੀ ਮਹਾਰਾਜ ਸ਼ਤਾਬਦੀ ਮਹਾਉਤਸਵ ਦਾ ਉਦਘਾਟਨ ਕੀਤਾ। ਇਸ ਦੌਰਾਨ ਹਾਜ਼ਰ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਯੋਜਨ ਦੇਸ਼ ਅਤੇ ਦੁਨੀਆ ਨੂੰ ਆਕਰਸ਼ਿਤ ਕਰੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਭਾਵਿਤ ਕਰੇਗਾ। ਸਵਾਮੀ ਨਾਰਾਇਣ ਦਾ ਜਨਮ ਸ਼ਤਾਬਦੀ ਸਮਾਰੋਹ 15 ਦਸੰਬਰ 2022 ਤੋਂ ਲੈ ਕੇ 15 ਜਨਵਰੀ 2023 ਤੱਕ ਮਨਾਇਆ ਜਾਵੇਗਾ। ਇਸ ਸਮਾਰੋਹ ਵਿਚ 15 ਦੇਸ਼ਾਂ ਦੇ ਪ੍ਰਧਾਨ ਮੰਤਰੀ, ਡਿਪਟੀ ਪੀ. ਐੱਮ. ਅਤੇ ਹਜ਼ਾਰਾਂ ਮੰਤਰੀ ਵੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ 3 ਲੱਖ ਐੱਨ. ਆਰ. ਆਈ. ਵੀ ਮੌਜੂਦ ਹੋਣਗੇ।

PunjabKesari

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਚਲੇ ਜਾਓ, ਤੁਹਾਨੂੰ ਪ੍ਰਮੁੱਖ ਸਵਾਮੀ ਮਹਾਰਾਜ ਜੀ ਦੀ ਦ੍ਰਿਸ਼ਟੀ ਦਾ ਨਤੀਜਾ ਵਿਖਾਈ ਦੇਵੇਗਾ। ਉਨ੍ਹਾਂ ਨੇ ਯਕੀਨੀ ਕੀਤਾ ਕਿ ਸਾਡੇ ਮੰਦਰ ਆਧੁਨਿਕ ਹਨ ਅਤੇ ਸਾਡੀਆਂ ਪਰੰਪਰਾਵਾਂ ਨੂੰ ਉਜਾਗਰ ਕਰਦੇ ਹਨ। ਉਨ੍ਹਾਂ ਵਰਗੇ ਮਹਾਨ ਲੋਕਾਂ ਅਤੇ ਰਾਮਕ੍ਰਿਸ਼ਨ ਮਿਸ਼ਨ ਨੇ ਸੰਤ ਪਰੰਪਰਾ ਨੂੰ ਮੁੜ ਤੋਂ ਪ੍ਰਭਾਵਿਤ ਕੀਤਾ।

PunjabKesari

ਜਾਣੋ ਤਿਉਹਾਰ ਦੀ ਖ਼ਾਸੀਅਤ

ਸਵਾਮੀ ਨਰਾਇਣ ਸਵਰੂਪਦਾਸ ਜੀ ਦਾ ਜਨਮ 1921 ਵਿਚ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਸਵਾਮੀ ਨਰਾਇਣ ਸੰਪਰਦਾ ਨਾਲ ਜੁੜੇ 50 ਲੱਖ ਲੋਕ ਇਸ ਮਹਾਉਤਸਵ 'ਚ ਹਿੱਸਾ ਲੈਣ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਆਉਣ ਵਾਲੇ ਹਨ। ਇਸ ਲਈ ਹੁਣ ਤੱਕ ਕਰੀਬ 90 ਫ਼ੀਸਦੀ ਬੁਕਿੰਗ ਹੋ ਚੁੱਕੀ ਹੈ। ਇਸ ਮਹਾਉਤਸਵ ਲਈ ਕਰੀਬ 600 ਏਕੜ ਵਿਚ ਸਵਾਮੀ ਨਗਰ ਬਣਾਇਆ ਗਿਆ। ਇੰਨਾ ਹੀ ਨਹੀਂ ਇੱਥੇ 280 ਫੁੱਟ ਉੱਚਾ ਸੰਤ ਦੁਆਰ ਵੀ ਬਣਾਇਆ ਗਿਆ ਹੈ। ਸੰਤ ਦੁਆਰ ਤੋਂ ਪ੍ਰਵੇਸ਼ ਕਰਦੇ ਹੀ ਸਵਾਮੀ ਮਹਾਰਾਜ ਦੀ 30 ਫੁੱਟ ਉੱਚੀ ਮੂਰਤੀ ਸਥਾਪਤ ਕੀਤੀ ਗਈ ਹੈ। ਇਹ ਮਹਾਉਤਸਵ 15 ਦਸੰਬਰ 2022 ਤੋਂ 15 ਜਨਵਰੀ 2023 ਤੱਕ ਚੱਲੇਗਾ। ਇਸ ਮਹਾਉਤਸਵ 'ਚ 21 ਦੇਸ਼ਾਂ ਦੇ ਵੀ.ਆਈ.ਪੀਜ਼ ਵੀ ਹਿੱਸਾ ਲੈਣ ਜਾ ਰਹੇ ਹਨ।

PunjabKesari

ਪ੍ਰਧਾਨ ਮੰਤਰੀ ਨੇ ਕੀਤਾ ਟਵੀਟ

'ਮੈਨੂੰ ਪੂਜਯ  ਸਵਾਮੀ ਮਹਾਰਾਜ ਦੇ ਸ਼ਤਾਬਦੀ ਮਹੋਤਸਵ ਵਿਚ ਸ਼ਾਮਲ ਹੋਣ 'ਤੇ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਉਸ ਨਾਲ ਇੰਨੀ ਨੇੜਿਓਂ ਗੱਲਬਾਤ ਕੀਤੀ। ਉਨ੍ਹਾਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਮਨੁੱਖਤਾ ਲਈ ਉਨ੍ਹਾਂ ਦੀ ਬੇਮਿਸਾਲ ਸੇਵਾ ਨੂੰ ਯਾਦ ਕੀਤਾ।'


Tanu

Content Editor

Related News