ਇਸ ਦਫਤਰ ''ਚ ਸਵੇਰੇ ਨੈਸ਼ਨਲ ਐਂਥਮ ਤੇ ਸ਼ਾਮ ਨੂੰ ਰਾਸ਼ਟਰੀ ਗੀਤ ਗਾਉਣਾ ਹੋਇਆ ਲਾਜ਼ਮੀ
Tuesday, Oct 31, 2017 - 12:06 AM (IST)

ਨਵੀਂ ਦਿੱਲੀ— ਸਿਨੇਮਾਘਰਾਂ 'ਚ ਰਾਸ਼ਟਰੀ ਗੀਤ ਨੂੰ ਲੈ ਕੇ ਹੁਣ ਨਵਾਂ ਫਰਮਾਨ ਜੈਪੁਰ ਨਗਰ ਨਿਗਮ ਨੇ ਜਾਰੀ ਕੀਤਾ ਹੈ। ਨਗਰ ਨਿਗਮ ਦੇ ਦਫਤਰ 'ਚ ਸਵੇਰੇ ਨੈਸ਼ਨਲ ਐਂਥਮ ਤੇ ਸ਼ਾਮ ਨੂੰ ਰਾਸ਼ਟਰੀ ਗੀਤ ਲਾਜ਼ਮੀ ਕਰ ਦਿੱਤਾ ਗਿਆ ਹੈ। ਜੈਪੁਰ ਨਗਰ ਨਿਗਮ ਦਾ ਇਹ ਆਦੇਸ਼ ਉਸ ਸਮੇਂ ਆਇਆ ਹੈ ਜਦੋਂ ਸਿਨੇਮਾਘਰਾਂ 'ਚ 52 ਸਕਿੰਟ ਖੜ੍ਹੇ ਹੋਣ 'ਤੇ ਲੋਕਾਂ 'ਚ ਬਹਿਸ ਜਾਰੀ ਹੈ। ਇਹ ਆਦੇਸ਼ ਸੋਮਵਾਰ ਭਾਵ 30 ਅਕਤੂਬਰ ਨੂੰ ਜਾਰੀ ਕਰ ਇਸ ਨੂੰ ਤਤਕਾਲ ਪ੍ਰਭਾਵ ਨਾਲ ਲਾਗੂ ਕਰਦੇ ਹੋਏ 31 ਅਕਤੂਬਰ ਦੀ ਸਵੇਰ ਤੋਂ ਲਾਜ਼ਮੀ ਕਰ ਦਿੱਤੀ ਗਿਆ ਹੈ।
ਸੋਮਵਾਰ ਨੂੰ ਜੈਪੁਰ ਨਗਰ ਨਿਗਮ ਦਫਤਰ ਤੋਂ ਜਾਰੀ ਕੀਤੇ ਗਏ ਆਦੇਸ਼ 'ਚ ਲਿਖਿਆ ਗਿਆ ਹੈ ਕਿ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ 'ਚ ਦੇਸ਼ ਭਗਤੀ, ਦੇਸ਼ ਪ੍ਰੇਮ, ਸਾਮੂਹਿਕਤਾ ਦੀ ਭਾਵਨਾ ਜਗਾਉਣ ਤੇ ਕੰਮ ਲਈ ਵਧੀਆ ਮਾਹੌਲ ਬਣਾਉਣ ਲਈ ਨਿਗਮ ਨਵੀਂ ਪਹਿਲ ਸ਼ੁਰੂ ਕਰ ਜਾ ਰਿਹਾ ਹੈ। ਨਗਰ ਨਿਗਮ ਦੇ ਮੁੱਖ ਦਫਤਰ 'ਤੇ ਸਪੀਕਰ ਨਾਲ ਸਾਰਿਆਂ ਨੂੰ ਨੈਸ਼ਨਲ ਐਂਥਮ ਤੇ ਰਾਸ਼ਟਰੀ ਗੀਤ ਗਾਉਣਾ ਹੋਵੇਗਾ। ਆਦੇਸ਼ 'ਚ ਕਿਹਾ ਗਿਆ ਹੈ ਕਿ ਆਫਿਸ ਪਹੁੰਚਣ 'ਤੇ ਸਵੇਰੇ 9.50 ਵਜੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪਹਿਲਾਂ ਨੈਸ਼ਨਲ ਐਂਥਮ ਗਾਉਣਾ ਹੋਵੇਗਾ ਤੇ ਬਾਅਦ 'ਚ ਸ਼ਾਮ ਨੂੰ ਡਿਊਟੀ ਖਤਮ ਹੋਣ ਸਮੇਂ 5.55 ਵਜੇ ਰਾਸ਼ਟਰੀ ਗੀਤ ਗਾਉਣਾ ਹੋਵੇਗਾ।